ਕੋਰੋਨਾ ਮਹਾਮਾਰੀ ਤੋਂ ਲੋਕਾਂ ਨੂੰ ਬਚਾਉਣ ਲਈ ਥਾਣਾ ਹਾਜੀਪੁਰ ਦੇ ਮੁਖੀ ਨੇ ਦੁਕਾਨਦਾਰਾਂ ਨਾਲ ਕੀਤੀ ਮੀਟਿੰਗ

ਹਾਜੀਪੁਰ (ਦ ਸਟੈਲਰ ਨਿਊਜ਼), ਰਿਪੋਰਟ:ਪ੍ਰਵੀਨ ਸੋਹਲ। ਐੱਸ.ਐੱਸ.ਪੀ ਹੁਸ਼ਿਆਰਪੁਰ ਨਵਜੋਤ ਸਿੰਘ ਮਾਹਲ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਡੀ ਐੱਸ ਪੀ ਮੁਕੇਰੀਆਂ ਰਵਿੰਦਰ ਕੁਮਾਰ ਦੇ ਹੁਕਮ ਅਨੁਸਾਰ ਦੇਸ ਵਿੱਚ ਚੱਲ ਰਹੀ ਕਰੋਨਾ ਵਰਗੀ ਮਹਾਂਮਾਰੀ  ਫੈਲਣ ਤੋਂ ਰੋਕਣ ਅਤੇ ਇਲਾਕੇ ਲੋਕਾਂ ਨੂੰ ਇਸ ਮਹਾਮਾਰੀ  ਤੋਂ ਬਚਾਉਣ ਦੇ ਮਕਸਦ ਨਾਲ ਅੱਜ ਥਾਣਾ ਹਾਜੀਪੁਰ ਦੇ ਮੁੱਖੀ ਲੋਮੇਸ਼ ਸ਼ਰਮਾ ਨੇ ਇਲਾਕੇ ਦੇ ਦੁਕਾਨਦਾਰਾਂ ਨਾਲ ਇਕ ਅਹਿਮ ਮੀਟਿੰਗ ਕੀਤੀ।ਇਸ ਵਿੱਚ ਦੁਕਾਨਦਾਰਾਂ ਭਰਾਵਾਂ ਨੂੰ ਸੰਬੋਧਨ ਕਰਦੇ ਹੋਏ ਲੋਮੇਸ਼ ਸ਼ਰਮਾ ਨੇ ਕਿਹਾ ਕਿ ਸਾਰੇ ਦੁਕਾਨਦਾਰ ਭਰਾਵਾਂ  ਨੂੰ ਖੁਦ ਵੀ ਮਾਸਕ ਪਾ ਕੇ ਰਖਣੇ ਚਾਹੀਦੇ ਹਨ ਅਤੇ ਦੁਕਾਨ ਤੇ ਕੋਈ ਵੀ ਗਾਹਕ ਬਿਨਾਂ ਮਾਸਕ ਅਤੇ ਬਿਨਾਂ ਆਪਣੇ ਹੱਥ ਸੈਨੇਟਾਂਇਜ ਕੀਤੇ ਅੰਦਰ ਨਹੀਂ ਆਉਣ ਦੇਣਾ ਚਾਹੀਦਾ ਹੈ ਅਤੇ ਇਸ ਤੋਂ ਇਲਾਵਾ ਦੁਕਾਨ ਅੰਦਰ ਸੋਸ਼ਲ ਡਿਸਟੈਂਸ ਦੇ ਨਿਯਮਾਂ ਦੀ ਪਾਲਣਾ ਵੀ ਜਰੂਰ ਕਰਵਾਉਣੀ ਚਾਹੀਦੀ ਹੈ।

Advertisements

ਉਹਨਾਂ ਕਿਹਾ ਦੁਕਾਨਦਾਰਾਂ ਦੇ ਸਹਿਯੋਗ ਅਤੇ ਉਹਨਾਂ ਦੋਵਾਰਾ ਸਿਹਤ ਵਿਭਾਗ ਵਲੋਂ ਜਾਰੀ ਕੀਤੀਆਂ ਸਾਰੀਆਂ ਹਦਾਇਤਾਂ ਦੀ ਪਾਲਣਾ ਕਰਕੇ ਹੀ ਅਸੀਂ ਆਪਣੇ ਇਲਾਕੇ ਵਿੱਚ ਕਰੋਨਾ ਨੂੰ ਫੈਲਣ  ਤੋਂ ਰੋਕ ਸਕਦੇ ਹਾਂ ਅਤੇ ਲੋਕਾਂ ਦੀਆਂ ਕੀਮਤੀ ਜਾਨਾਂ ਬਚਾ ਸਕਦੇ ਹਾਂ।ਉਹਨਾਂ ਕਿਹਾ ਜੋ ਦੁਕਾਨਦਾਰ  ਇਹਨਾਂ ਨਿਯਮਾਂ ਦੀ ਪਾਲਣਾ ਨਹੀਂ ਕਰੇਗਾ ਉਸ ਉਪਰ ਕਨੂੰਨੀ ਕਾਰਵਾਈ ਕੀਤੀ ਜਾ ਸਕਦੀ ਹਾਂ।ਇਸ ਮੌਕੇ ਦੁਕਾਨਦਾਰਾਂ ਨੇ ਵੀ ਥਾਣਾ ਮੁਖੀ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਕੋਵਿਡ 19 ਤੋਂ ਬਚਣ ਅਤੇ ਇਲਾਕੇ ਨੂੰ ਬਚਾਉਣ ਲਈ ਸਾਰੇ ਨਿਯਮਾਂ ਦੇ ਪਾਲਣਾ ਕਰਨਗੇ।ਇਸ ਮੌਕੇ ਰਜਨੀਸ਼ ਮਿਨਹਾਸ,ਕੇਵਲ ਸਿੰਘ,ਇੰਦਰਪਾਲ, ਮਾਲੀ,ਨੀਟੂ, ਸੰਦੀਪ ਸੋਨੀ, ਸ਼ੰਗਾ, ਸੰਜੀਵ ਕਪਿਲਾ, ਬਬਲਾ, ਆਦਿ ਤੋਂ ਇਲਾਵਾ ਹਾਜੀਪੁਰ ਦੇ ਮੌਜੂਦਾ ਸਰਪੰਚ ਕਿਸ਼ੋਰ ਕੁਮਾਰ ਆਦਿ ਹਾਜਰ ਸਨ।

LEAVE A REPLY

Please enter your comment!
Please enter your name here