ਵਿਦੇਸ਼ ਤੋਂ ਆਏ 2 ਸ਼ੱਕੀ ਮਰੀਜਾਂ ਦੀ ਰਿਪੋਟ ਨੈਗਟਿਵ, 2 ਦੀ ਰਿਪੋਟ ਆਣੀ ਬਾਕੀ: ਸਿਵਲ ਸਰਜਨ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼),ਰਿਪੋਰਟ: ਜਤਿੰਦਰ ਪ੍ਰਿੰਸ/ਮੁਕਤਾ ਵਾਲਿਆ। ਸਿਵਲ ਹਸਪਤਾਲ ਵਿੱਚ ਜੇਰੇ ਇਲਾਜ ਕੋਵਿਡ-19 ਦੇ ਵਿਦੇਸ਼ਾਂ ਤੋ ਪਰਤੇ ਸ਼ੱਕੀ ਵਿਅਕਤੀਆਂ ਵਿੱਚੋ 2 ਦੀ ਰਿਪੋਟ ਨੈਗਟਿਵ ਆਈ ਹੈ। ਇਸ ਤੋ ਇਲਾਵਾਂ ਜਿਲੇ ਵਿੱਚ ਹੁਣ ਤੱਕ 11 ਸ਼ੱਕੀ ਮਰੀਜਾਂ ਦੇ ਸੈਂਪਲ ਲੈ ਗਏ ਸਨ। ਜਿਹਨਾਂ ਵਿੱਚੋ 1 ਕੇਸ ਪੋਜਟਿਵ 9 ਨੈਗਟਿਵ ਪਾਏ ਗਏ ਹਨ। ਜਦਕਿ 2 ਦੀ ਰਿਪੋਟ ਆਉਣ ਵਾਲੀ ਹੈ ।

Advertisements

ਇਹ ਜਾਣਕਾਰੀ ਸਿਵਲ ਸਰਜਨ ਡਾ. ਜਸਬੀਰ ਸਿੰਘ ਵੱਲੋ ਦਿੱਤੀ ਗਈ ਤੇ, ਉਹਨਾਂ ਕਿਹਾ ਕਿ ਇਸ ਵੇਲੇ ਹਰਭਜਨ ਸਿੰਘ ਮੋਰਾਵਾਲੀ ਦਾ ਪੁੱਤਰ ਗੁਰਪ੍ਰੀਤ ਸਿੰਘ ਤੇ ਦੂਸਰਾ ਮਰੀਜ ਇਕ 8 ਮਹੀਨੇ ਦੀ ਬੱਚੀ ਹੈ ਜਿਸ ਦੀ ਫੈਮਲੀ 27 ਫਰਵਰੀ ਨੂੰ ਇਟਲੀ ਤੋ ਬੱਸੀ ਨੋ ਵਿਖੇ ਆਈ ਸੀ ।

ਇਹਨਾਂ ਦੇ ਸੈਂਪਲ ਲੈਬ ਨੂੰ ਭੇਜ ਦਿੱਤੇ ਗਏ ਹਨ ਤੇ ਇਹ ਸਿਵਲ ਹਸਪਤਾਲ ਜੇਰੇ ਇਲਾਜ ਹਨ। ਜਿਹੜੇ ਪਿਛਲੇ ਦਿਨੀਂ 2 ਸੈਂਪਲ ਭੇਜੇ ਸਨ ਉਹ ਨੈਗਟਿਵ ਆਏ ਹਨ,  ਜਿਨਾਂ ਵਿਚ ਇਕ ਫੁਗਲਾਣਾ ਦੇ ਮਰੀਜ ਨੂੰ ਘਰ ਭੇਜ ਦਿੱਤਾ ਗਿਆ ਹੈ ਤੇ ਬੋਦਲ ਦੇ ਮਰੀਜ ਨੂੰ ਪੈਰਾਲਾਈਜ ਦੀ ਬਿਮਾਰੀ ਹੋਣ ਕਰਕੇ ਅਮ੍ਰਿਤਸਰ ਮੈਡੀਕਲ ਕਾਲਜ ਵਿਖੇ ਭੇਜ ਦਿੱਤਾ ਗਿਆ ਹੈ। ਉਹਨਾਂ ਇਹ ਵੀ ਦੱਸਿਆ ਕਿ ਐਮਰਜੈਸੀ ਵਿਖੇ 75 ਬੈਡ ਲਗਾ ਦਿੱਤੇ ਗਏ ਹਨ।

ਜਿਲੇ ਵਿੱਚ ਪ੍ਰਸ਼ਾਸਨ ਵੱਲੋ ਟੀਮਾਂ ਲਗਾ ਦਿੱਤੀਆ ਗਈਆ ਹਨ ਜੋ ਕਿ ਵਿਦੇਸ਼ਾਂ ਤੇ ਅਏ ਹੋਏ ਵਿਅਕਤੀਆਂ ਹੋਲਾ ਮੁਹੱਲਾ ਵਿੱਚ ਗਏ ਵਿਅਕਤੀਆਂ ਨੂੰ ਲੱਭ ਕੇ ਘਰਾਂ ਵਿੱਚ ਇਕਾਤਵਾਸ ਕੀਤਾ ਜਾ ਰਿਹਾ ਹੈ ਤੇ ਢੁੱਕਵੇ ਪ੍ਰਬੰਧ ਕਰਕੇ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਮੁੰਕਮਲ ਲਾਕਡਾਉਨ ਕਰਕੇ ਆਪਣੇ ਘਰਾਂ ਅੰਦਰ ਹੀ ਰਿਹਾ ਜਾਵੇ । ਇਸ ਵੇਲੇ ਇਕਾਤਵਾਸ ਵਿੱਚ 1335 ਘਰਾਂ ਤੇ ਸਟਿਕਰ ਲਗਾਏ ਗਏ ਹਨ, ਜਿਹਨਾਂ ਨੂੰ ਨਿਗਰਾਨੀ ਹੇਠ ਰੱਖਿਆ ਜਾ ਰਿਹਾ ਹੈ।

LEAVE A REPLY

Please enter your comment!
Please enter your name here