ਜਿਲੇ ਵਿੱਚ 215 ਨਵੇਂ ਪਾਜੇਟਿਵ ਮਰੀਜ, 10 ਮੌਤਾਂ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਜਿਲੇ ਦੀ ਕੋਵਿਡ ਬਾਰੇ  ਤਾਜਾ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ ਰਣਜੀਤ ਸਿੰਘ ਨੇ ਦੱਸਿਆ ਅੱਜ ਜਿਲੇ ਵਿੱਚ 2684  ਨਵੇ ਸੈਪਲ ਲਏ ਗਏ ਹਨ ਅਤੇ 2351  ਸੈਪਲਾ ਦੀ ਰਿਪੋਟ ਪ੍ਰਾਪਤ ਹੋਣ ਨਾਲ 215 ਨਵੇ ਪਾਜੇਟਿਵ ਮਰੀਜ ਮਿਲਣ ਨਾਲ ਕੁੱਲ ਪਾਜੇਟਿਵ ਮਰੀਜਾਂ ਦੀ ਗਿਣਤੀ 11879 ਹੋ ਗਈ ਹੈ .। ਕੋਰੋਨਾ ਮਹਾਂਮਾਰੀ ਦੇ ਸ਼ੁਰੂ ਹੋਣ ਤੇ ਲੇ ਕੇ ਹੁਣ ਤੱਕ ਜਿਲੇ ਅੰਦਰ 365603 ਸੈਪਲ ਲਏ ਗਏ ਹਨ ਜਿਨਾ ਵਿੱਚੋ 347929  ਸੈਪਲ ਨੈਗਟਿਵ , 5656 ਸੈਪਲਾਂ ਦਾ ਰਿਪੋਟ ਦਾ ਇੰਤਜਾਰ ਹੈ ,ਤੇ 202 ਸੈਪਲ ਇਨਵੈਲਡ ਹਨ । ਐਕਟਿਵ ਕੈਸਾਂ ਦੀ ਗਿਣਤੀ 1766  ਹੈ ਜਦ ਕਿ 10386ਮਰੀਜ ਠੀਕ ਹੋਏ ਹਨ । ਕੁੱਲ ਮੌਤਾਂ ਦੀ ਗਿਣਤੀ 463ਹੈ ।  

Advertisements

ਜਿਲਾ ਹੁਸ਼ਿਆਰਪੁਰ ਦੇ 215 ਸੈਪਲ ਪਾਜੇਟਿਵ ਆਏ ਹਨ ਜਿਨਾ ਵਿੱਚ ਸ਼ਹਿਰ ਹੁਸ਼ਿਆਰਪੁਰ 15 ਅਤੇ  200  ਸੈਪਲ ਬਾਕੀ ਸਿਹਤ ਕੇਦਰਾ ਨਾਲ ਸਬੰਧਿਤ ਹਨ । ਇਸ ਮੋਕੈ ਉਹਨਾਂ ਇਹ ਵੀ ਦੱਸਿਆ ਜਿਲੇ ਵਿੱਚ ਕੋਰੋਨਾ ਨਾਲ 10 ਮੌਤਾ ਹੋਈਆ ਹਨ (1) 60  ਸਾਲਾ ਵਿਆਕਤੀ  ਵਾਸੀ ਪੋਸੀ  ਦੀ ਮੌਤ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਹੋਈ ਹੈ (2) 65 ਸਾਲਾ ਔਰਤ ਵਾਸੀ ਭੂੰਗਾਂ ਦੀ ਮੌਤ ਕੇਅਰ ਮੈਕਸ ਹਸਪਤਾਲ ਜਲੰਧਰ   (3) 42  ਸਾਲਾ ਵਿਆਕਤੀ ਵਾਸੀ ਚੱਕੋਵਾਲ ਨਿਜੀ ਹਸਪਤਾਲ ਜਲੰਧਰ  (4) 61 ਸਾਲਾ ਵਿਆਕਤਾ  ਵਾਸੀ ਦਸੂਹਾਂ  ਦੀ ਮੌਤ ਫੋਰਟਿਕ ਹਸਪਤਲਾ ਲੁਧਿਆਣਾ ਵਿਖੇ ਹੋਈ ਹੈ (5) 62 ਸਾਲਾ ਔਰਤ ਵਾਸੀ ਚੱਕੋਵਾਲ ਸਿਵਲ  ਹਸਪਤਾਲ ਹੁਸ਼ਿਆਰਪੁਰ  (6) 80  ਸਾਲਾ ਔਰਤ ਵਾਸੀ ਚੱਕੋਵਾਲ ਦੀ ਮੌਤ ਨਿਜੀ ਹਸਪਤਾਲ ਜਲੰਧਰ  (7)  72 ਸਾਲਾ ਵਿਆਕਤੀ ਵਾਸੀ ਗੜਦੀਵਾਲਾ ਦੀ ਮੌਤ ਸਬ ਡਿਵੀਜਨ ਹਸਪਤਾਲ ਦਸੂਹਾ (8) 42 ਸਾਲਾ ਵਿਆਕਤੀ ਵਾਸੀ ਦਸੂਹਾਂ ਦੀ ਮੌਤ ਸਬ ਡਿਵੀਜਨ ਹਸਪਤਾਲ  ਦਸੂਹਾ (9)72  ਸਾਲਾ ਵਿਆਕਤੀ ਵਾਸੀ ਕ੍ਰਿਸ਼ਨਾਨਗਰ ਹੁਸ਼ਿਆਰਪੁਰ ਮੌਡੀਕਲ ਕਾਲਿਜ ਪਟਿਆਲਾ (10 ) 70 ਸਾਲਾ ਔਰਤ ਵਾਸੀ ਸੁਖਦੇਵ ਨਗਰ ਹੁਸ਼ਿਆਰਪੁਰ  ਦੀ ਮੌਤ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਹੋਈ ਹੈ ।  ਉਹਨਾਂ ਲੋਕਾਂ ਨੂੰ ਪੁਰਜੋਰ ਅਪੀਲ ਕੀਤੀ ਜਾਦੀ ਹੈ ਇਸ ਮਹਾਂਮਾਰੀ ਨੂੰ ਹਲਕੇ ਵਿੱਚ ਨਾ ਲੈਦੇ ਹੋਏ ਸਿਹਤ ਵਿਭਾਗ ਵੱਲੋ ਜਾਰੀ ਹਦਾਇਤਾ ਦਾ ਸਖਤ ਪਾਲਣਾ ਕੀਤੀ ਜਾਵੇ ।

LEAVE A REPLY

Please enter your comment!
Please enter your name here