ਜਿਲਾ ਪੱਧਰ ਤੇ ਮਨਾਇਆ ਗਿਆ ਵਿਸ਼ਵ ਟੀਬੀ ਦਿਵਸ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਵਿਸ਼ਵ ਤਪਦਿਕ ਦਿਵਸ ਦੇ ਇਸ ਸਾਲ ਦੇ ਥੀਮ  ਸਮਾਂ ਤੇਜੀ ਨਾਲ ਨਿਕਲ ਰਿਹਾ ਹੈ ਤਹਿਤ ਸਿਹਤ ਵਿਭਾਗਅਤੇ ਸਿਵਲ ਸਰਜਨ ਡਾ ਰਣਜੀਤ ਸਿੰਘ  ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਜਿਲਾਂ ਤਪਦਿਕ ਹਸਪਤਾਲ ਵਿਖੇ ਡਾ ਸ਼ਕਤੀ ਸ਼ਰਮਾਂ ਜਿਲਾਂ ਪਰੋਗਰਾਮ ਅਫਸਰ ਤਪਦਿਕ ਪ੍ਰੋਗਰਾਮ ਦੀ ਪ੍ਰਧਾਨਗੀ ਹੇਠ   ਮਨਾਇਆ ਗਿਆ । ਇਸ ਮੋਕੇ ਜਾਣਕਾਰੀ ਸਾਝੀ ਕਰਦੇ ਹੋਏ ਡਾ ਸ਼ਰਮਾ ਨੇ ਦੱਸਿਆ ਕਿ ਟੀ ਬੀ ਲਾ ਇਲਾਜ ਬਿਮਾਰੀ ਨਹੀ ਹੈ ਅਤੇ ਇਸ ਦਾ ਇਲਾਜ ਜਿਲੇ ਦੇ ਹਰ ਸਿਹਤ ਕੇਦਰ ਵਿੱਚ ਸਰਕਾਰ ਵੱਲੋ ਮੁੱਫਤ ਕੀਤਾ ਜਾਦਾ ਹੈ । ਤਪਦਿਕ ਦੇ ਖਾਤਮੇ ਲਈ ਸਰਕਾਰ ਵੱਲੋ 2025 ਤੱਕ ਦੇਸ਼ ਨੂੰ  ਟੀ ਬੀ ਮੁੱਕਤ ਕਰਨ ਦਾ ਟੀਚਾ ਰੱਖਿਆ ਹੈ ਅਤੇ ਇਸ ਨੂੰ ਹਾਸਿਲ ਕਰਨ ਲਈ ਇਕ ਜਨ ਅੰਦੋਲਨ ਦੀ ਜਰੂਰਤ ਹੈ ਜਿਸ ਵਿੱਚ ਸਰਕਾਰ ਦੇ ਨਾਲ ਨਾਲ ਆਮ ਲੋਕਾਂ ਦਾ ਸਹਿਯੋਗ ਵੀ ਬਹੁਤ ਜਰੂਰੀ ਹੈ । 

Advertisements

ਹਰ ਇਕ ਟੀ ਬੀ ਮਰੀਜ ਨੂੰ ਜੋ ਸਰਕਾਰੀ ਸੰਸਥਾਂ ਤੇ ਰਜਿਸਟਿਰਡ ਹਨ ਅਤੇ ਉਹਨਾੰ ਨੂੰ ਸਰਕਾਰ ਵੱਲੋ ਇਲਾਜ ਦੋਰਾਨ 500 ਰੁਪਏ ਪੋਸਟਿਕ ਖੁਰਾਕ ਲਈ ਦਿੱਤੇ ਜਾਦੇ ਹਨ ਤਾੰ ਜੋ ਮਰੀਜ ਤੰਦਰੁਸਤ ਅਤੇ ਸਿਹਤ ਮੰਦ ਹੋ ਸਕੇ । ਇਸ ਮੋਕੇ ਜਿਲਾ ਹਸਪਤਾਲ ਵਿਖੇ ਆਉਣ ਵਾਲੇ ਮਰੀਜਾਂ ਦੀ ਜਾਣਕਾਰੀ ਹਿੱਤ ਜਾਗਰੂਕਤਾ ਸਮੱਗਰੀ ਦਾ ਵਿਮੋਚਨ ਵੀ ਕੀਤਾ ਗਿਆ । ਇਸ ਮੋਕੇ ਮਾਸ ਮੀਡੀਆ ਅਫਸਰ ਪਰਸ਼ੋਤਮ ਲਾਲ ਨੇ ਜਾਣਕਾਰੀ ਦਿੰਦੇ ਹੋਏ ਦ੍ਰੱਸਿਆ ਕਿ ਤਪਦਿਕ ਦੇ ਸਹੀ ਅਤੇ ਜਲਦੀ ਜਾਂਚ ਲਈ ਪੰਜਾਬ ਦੇ ,ਸਾਰੇ ਜਿਲਾਂ ਹਸਪਤਾਲਾ ਵਿੱਚ  ਬਲੱਗਮ ਦੀ ਜਾਂਚ , ਛਾਤੀ ਦਾ ਐਕਸਰੇ , ਸੀ ਬੀ ਨੋਟ ਮਸ਼ੀਨ ਅਤੇ ਟਰੂਨੋਟ ਮਸ਼ੀਨਾ ਰਾਹੀ ਟੀ ਬੀ ਬਿਮਾਰੀ ਦੇ ਟੌਸਟ ਅਤੇ ਇਲਾਜ  ਬਿਲਕੁਲ ਮੁੱਫਤ ਹਨ । ਇਸ ਮੋਕੇ ਮਾਸ ਮੀਡੀਆ ਵਿੰਗ ਤੇ ਗੁਰਵਿੰਦਰ ਸ਼ਾਨੇ , ਕੁਲਦੀਪ ਸਿੰਘ , ਹਰਬੰਸ ਮਹਿਤਾ , ਵਿਜੈ ਕੁਮਾਰ , ਭੁਪਿੰਦਰ ਕੋਰ , ਰੁਪਿੰਦਰ ਕੋਰ ,ਰਣਜੀਤ ਸਿੰਘ ,ਅਰੁਣ ਕੁਮਾਰ ਸੁਨੀਲ ਕੁਮਾਰ ਆਦਿ ਵੀ ਹਾਜਰ ਸਨ । 

LEAVE A REPLY

Please enter your comment!
Please enter your name here