ਮਨਿਸਟਰੀਅਲ ਸਰਵਿਸ ਯੂਨੀਅਨ ਜਿਲੇ ਵਿੱਚ ਪੰਜਾਬ ਸਰਕਾਰ ਖਿਲਾਫ ਕਰ ਰਹੀ ਰੋਸ਼ ਮੁਜਾਹਰਾ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਪੰਜਾਬ ਸਟੇਟ ਮਨਿਸਟਰੀਅਲ ਸਰਵਿਸ ਯੂਨੀਅਨ ਸੂਬਾ ਕਮੇਟੀ ਦੀ ਕਾਲ ਤੇ ਸਾਝੀਆ ਮੰਗਾਂ ਨੂੰ ਲੈ ਕੇ ਅੱਜ ਪੰਜਾਬ ਭਰ ਦੇ ਸਾਰੇ ਦਫਤਰਾਂ ਅਤੇ ਚੰਡੀਗੜ ਸਤਿਥ ਡਾਇਰੈਕਟੋਰੇਟ ਦਫਤਰਾਂ ਦੇ ਮੁਲਾਜਮਾਂ ਵਲੋ ਕਾਲੇ ਬਿੱਲੇ ਲੱਗਾ ਕੇ ਆਪਣੀਆ ਮੰਗਾਂ ਪ੍ਰਤੀ ਰੋਸ ਪ੍ਰਗਟ ਕੀਤਾ ਗਿਆ । ਮੁਲਾਜਮਾ ਵੱਲੋ ਆਪਣੇ ਦਫਤਰਾਂ ਦੇ ਬਾਰਹ ਰੋਸ ਰੈਲੀਆਂ ਵੀ ਕੀਤੀ ਗਈਆ । ਇਸ ਜਿਲੇ ਵਿੱਚ ਰੋਸ ਰੈਲੀ ਇਰੀਗੇਸ਼ਨ ਕੰਪਲੈਕਸ ਵਿੱਚ ਸ੍ਰੀ ਜਸਬੀਰ ਸਿੰਘ ਧਾਮੀ ਦੀ ਅਗਵਾਈ ਹੇਠ ਰੈਲੀ ਕੀਤੀ ਗਈ । ਜਿਸ ਵਿੱਚ ਰਜਿੰਦਰ ਪਾਲ ਸੁਪਰਡੈਟ , ਸੰਦੀਪ ਸੰਧੀ ,  ਮੰਗਲ  ਸਿੰਘ , ਰਮੇਸ਼ ਕੁਮਾਰ ਅਤੇ ਨਰਿੰਦਰ ਕੁਮਾਰ ਆਦਿ ਵੱਲੋ ਵੀ ਸਬੋਧਨ ਕੀਤਾ ਗਿਆ ।

Advertisements

ਇਸ ਤਰਾੰ ਸਿਵਲ ਸਰਜਨ ਦਫਤਰ ਵਿੱਚ ਨਵਦੀਪ ਸਿੰਘ ਅਤੇ ਲੋਕ ਨਿਰਮਾਣਂ ਵਿਭਾਗ ਵਿੱਚ ਸੁਰਜੀਤ ਕੁਮਾਰ ਪ੍ਰਧਾਨ ਪੀ. ਡਬਲਯੂ. ਡੀ. ਦੀ ਅਗਵਾਈ ਵਿੱਚ ਰੈਲੀ ਕੀਤੀ ਗਈ । ਇਹ ਜਾਣਕਾਰੀ ਜਿਲਾਂ ਪ੍ਰਧਾਨ ਅਨੀਰੁਧ ਮੋਦਗਿੱਲ ਵੱਲੋ ਜਾਰੀ ਕੀਤੇ ਗਏ ਪ੍ਰੈਸ ਵਿਆਨ ਰਾਹੀ ਦਿੱਤੀ ਗਈ । ਉਹਨਾਂ ਦੱਸਿਆ ਕਿ ਪੇ ਕਮਿਸ਼ਨ , ਡੀ. ਏ.ਨੂੰ ਲੈ ਕੇ ਪੰਜਾਬ ਸਰਕਾਰ ਵੱਲੋ ਟਾਲਮਟੋਲ ਕੀਤਾ ਜਾ ਰਿਹਾ ਹੈ , ਅਤੇ ਹੋਰ ਸਾਝੀਆ ਮੰਗਾ ਨੂੰ ਲੈਕੇ ਇਹ ਰੋਸ ਮੁਹਾਜਰੇ ਸ਼ੁਰੂ ਕੀਤੇ ਗਏ ਤੇ ਆਉਣ ਵਾਲੇ ਸਮੇ ਕਿਹਾ ਕਿ ਸੂਬਾ ਕਮੇਟੀ ਦਾ ਜੋ ਵੀ ਐਕਸ਼ਨ ਹੋਵੇਗਾ ਇਸ ਜਿਲੇ ਵਿੱਚ ਇੰਨ ਵਿੰਨ ਲਾਗੂ ਕੀਤਾ ਜਾਵੇਗਾ । ਸਾਰੇ ਮੁਲਾਜਮਾਂ ਨੂੰ ਆਪਣੀਆ ਮੰਗਾਂ ਪ੍ਰਤੀ ਤਿਖੇ ਸੰਘਰਸ ਲਈ ਤਿਆਰ ਰਹਿਂਣ ਲਈ ਕਿਹਾ ਗਿਆ ।

LEAVE A REPLY

Please enter your comment!
Please enter your name here