ਭਾਰਤ ਨੂੰ 2025 ਤੱਕ ਟੀ.ਬੀ.ਮੁਕਤ ਕਰਨ ਦੇ ਉਦੇਸ਼ ਦੀ ਪ੍ਰਾਪਤੀ ਤਹਿਤ ਮਨਾਇਆ ਵਿਸ਼ਵ ਤਪਦਿਕ ਦਿਵਸ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਭਾਰਤ ਨੁੰ 2025 ਤੱਕ ਟੀ.ਬੀ. ਮੁਕਤ ਬਣਾਉਣ ਦੇ ਉਦੇਸ਼ ਨਾਲ ਪੀ ਐਚ ਸੀ ਚੱਕੋਵਾਲ ਵਿਖੇ ਵਿਸ਼ਵ ਤਪਦਿਕ ਦਿਵਸ ਦਾ ਆਯੋਜਨ ਕੀਤਾ ਗਿਆ। ਸਿਵਲ ਸਰਜਨ ਹੁਸ਼ਿਆਰਪੁਰ ਡਾ. ਰਣਜੀਤ ਸਿੰਘ ਦੇ ਹੁਕਮਾਂ ਤੇ ਸੀਨੀਅਰ ਮੈਡੀਕਲ ਅਫਸਰ ਡਾ. ਬਲਦੇਵ ਸਿੰਘ ਦੇ ਨਿਰਦੇਸ਼ਾਂ ਅਨੁਸਾਰ ਡਾ. ਸੁਰਿੰਦਰ ਕੁਮਾਰ ਦੀ ਅਗਵਾਈ ਹੇਠ ਕਰਵਾਏ ਇਸ ਆਯੋਜਨ ਵਿੱਚ ਡਾ. ਮਨਵਿੰਦਰ ਕੌਰ ਨੇ ਬੋਲਦਿਆਂ ਕਿਹਾ ਕਿ ਇਹ ਦਿਵਸ ਤਪਦਿਕ ਬਿਮਾਰੀ ਦੇ ਖਾਤਮੇ ਲਈ ਕੀਤੇ ਜਾ ਰਹੇ ਉਪਰਾਲਿਆਂ ਲਈ ਸੰਸਾਰ ਦੇ ਕੋਨੋ ਕੋਨੋ ਵਿਚ ਲੋਕ ਜਾਗਰੂਕਤਾ ਲਈ ਮਨਾਇਆ ਜਾ ਰਿਹਾ ਹੈ।ਉਹਨਾਂ ਕਿਹਾ ਕਿ ਇਸ ਵਾਰ ਵਿਸ਼ਵ ਤਪਦਿਕ ਦਿਵਸ ਦਾ ਥੀਮ “ ਸਮਾਂ ਲੰਘ ਰਿਹਾ ਹੈ, ਜਾਗੋ , ਬਿਮਾਰੀ ਦੇ ਖਾਤਮੇ ਲਈ ਇੱਕਠੇ ਹੋ ਕੇ ਕੰਮ ਕਰੋ” ਤਹਿਤ ਮਨਾਇਆ ਗਿਆ।

Advertisements

ਡਾ. ਮਨਵਿੰਦਰ ਨੇ ਕਿਹਾ ਕਿ ਟੀ.ਬੀ. ਦਾ ਜੀਵਾਣੂ ਸ਼ਰੀਰ ਦੇ ਕਿਸੇ ਵੀ ਹਿੱਸੇ ਤੇ ਹਮਲਾ ਕਰ ਸਕਦਾ ਹੈ ਜਿਵੇਂ ਗੁਰਦੇ, ਰੀੜ੍ਹ ਦੀ ਹੱਡੀ, ਫੇਫੜੇ ਅਤੇ ਦਿਮਾਗ। ਪਰ ਫੇਫੜਿਆਂ ਨੂੰ ਇਹ ਬਿਮਾਰੀ ਜਲਦੀ ਫੜਦੀ ਹੈ। ਉਨ੍ਹਾਂ ਕਿਹਾ ਕਿ ਟੀ.ਬੀ. ਪੂਰੀ ਤਰਾਂ ਇਲਾਜ਼ਯੋਗ ਬਿਮਾਰੀ ਹੈ ਅਤੇ ਇਸ ਤੋਂ ਘਬਰਾਉਣ ਦੀ ਲੋੜ ਨਹੀਂ। ਕਿਉਕਿ ਡਾਟਸ ਪ੍ਰਣਾਲੀ ਰਾਹੀ ਇਸ ਦਾ ਪੂੁਰਾ ਕੋਰਸ ਲੈਣ ਨਾਲ ਮਰੀਜ ਇਸ ਰੋਗ ਤੋਂ ਪੂਰੀ ਤਰਾਂ ਮੁਕਤੀ ਪਾ ਸਕਦਾ ਹੈ।

ਬੀ.ਈ.ਈ. ਰਮਨਦੀਪ ਕੌਰ ਨੇ ਬਿਮਾਰੀ ਦੇ ਲੱਛਣਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੋ ਹਫਤਿਆ ਤੋਂ ਜਿਆਦਾ ਖਾਂਸੀ ਰਵੇ, ਭੁੱਖ ਘੱਟ ਲਗੇ, ਵਜਨ ਘੱਟ ਰਿਹਾ ਹੋਵੇ ਤੇ ਉਸਦਾ ਕੋਈ ਕਾਰਣ ਨਾ ਹੋਵੇ, ਬਲਗਮ ਵਿਚ ਖੂਨ ਆਉਂਦਾ ਹੋਵੇ, ਛਾਤੀ ਵਿਚ ਦਰਦ, ਖਾਸ ਤੌਰ ਤੇ ਰਾਤ ਨੂੰ ਬੁਖਾਰ ਆਉਂਦਾ ਹੋਵੇ ਆਦਿ ਟੀ.ਬੀ ਦੀਆਂ ਨਿਸ਼ਾਨੀਆਂ ਹਨ ਜਾਂ ਤੁਸੀਂ ਕਿਸੇ ਅਜਿਹੇ ਵਿਅਕਤੀ ਦੇ ਨੇੜੇ ਰਹਿੰਦੇ ਹੋ ਜਿਸਨੂੰ ਟੀ.ਬੀ. ਹੈ ਅਜਿਹੇ ਵਿਅਕਤੀ ਨੂੰ ਤੁਰੰਤ ਆਪਣੀ ਬਲਗਮ ਦੀ ਜਾਂਚ ਜਰੂਰ ਕਰਵਾਉਣੀ ਚਾਹੀਦੀ ਹੈ, ਜੋ ਕਿ ਮਾਈਕਰੋਸਕੋਪਿਕ ਸੈਂਟਰਾ ਵਿਚ ਮੁਫਤ ਕੀਤੀ ਜਾਂਦੀ ਹੈ। ਐਸ.ਟੀ.ਐਸ. ਵਿਜੇ ਕੁਮਾਰ ਨੇ ਕਿਹਾ ਕਿ ਤਪਦਿਕ ਕੇ ਖਾਤਮੇ ਲਈ ਟੀ.ਬੀ ਦਾ ਇਲਾਜ ਡਾਟ ਪ੍ਰਣਾਲੀ ਰਾਹੀ ਸਰਕਾਰੀ ਸਿਹਤ ਸੰਸ਼ਥਾਵਾ ਵਿੱਚ ਬਿਲਕੁਲ਼ ਮੁਫਤ ਉਪਲਭਧ ਹੈ।

ਉਹਨਾਂ ਦੀ ਟੀ.ਬੀ ਸਬੰਧੀ ਸਕਰੀਨਿੰਗ ਵੀ ਕੀਤੀ ਜਾਂਦੀ ਹੈ। ਇਸ ਤੋਂ ਲਿੲਾਵਾ ਟੀ.ਬੀ ਦਾ ਇਲਾਜ ਲੈ ਰਹੇ ਮਰੀਜਾਂ ਨੁੰ 500/ ਰੁਪਏ ਪ੍ਰਤੀ ਮਹੀਨਾ ਚੰਗੀ ਖਾਧ ਖੁਰਾਕ ਲਈ, ਜਿਹਨਾਂ ਸਮਾਂ ਮਰੀਜ ਦਵਾਈ ਖਾਂਦਾ ਹੈ, ਦਿੱਤਾ ਜਾਂਦਾ ਹੈ। ਉਹਨਾਂ ਕਿਹਾ ਕਿ ਹੁਣ ਜਿਆਦਾ ਜੋਰ ਟੀ.ਬੀ. ਲੱਛਣਾਂ ਵਾਲੇ ਜਾਂਚ ਅਤੇ ਇਲਾਜ ਤੋਂ ਸੱਖਣੇ ਰਹਿ ਗਏ ਮਰੀਜਾਂ ਦੀ ਭਾਲ ਕਰਨ ਤੇ ਦਿੱਤਾ ਜਾ ਰਿਹਾ ਹੈ। ਇਸ ਮੌਕੇ ਗੁਰਦੇਵ ਸਿੰਘ ਐਚ.ਆਈ., ਊਸ਼ਾ ਰਾਣੀ, ਦਿਲਬਾਗ ਸਿੰਘ ਅਤੇ ਹੋਰ ਸਟਾਫ ਹਾਜ਼ਰ ਸੀ। ਆਯੋਜਨ ਦੌਰਾਨ ਆਪਣਾ ਟੀ.ਬੀ. ਦਾ ਇਲਾਜ ਪੂਰਾ ਕਰ ਚੁੱਕੇ ਅਤੇ ਪੂਰੀ ਤਰ੍ਹਾਂ ਠੀਕ ਹੋ ਚੁੱਕੇ ਦਾਰਾ ਸਿੰਘ ਤੇ ਕੁਲਦੀਪ ਕੌਰ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ।

LEAVE A REPLY

Please enter your comment!
Please enter your name here