ਸਰਕਾਰੀ ਹਸਪਤਾਲ, ਸਬ ਡਵੀਜ਼ਨ ਜ਼ੀਰਾ, ਸੀਐੱਚਸੀ ਮਮਦੋਟ, ਗੁਰੂਹਰਸਹਾਏ, ਫਿਰੋਜ਼ਸਾਹ ਅਤੇ ਮਖੂ ਵਿਖੇ ਮੁਫਤ ਲਗਾਈ ਜਾ ਰਹੀ ਕਰੋਨਾ ਵੈਕਸੀਨ

ਫਿਰੋਜ਼ਪੁਰ (ਦ ਸਟੈਲਰ ਨਿਊਜ਼)। ਸਰਕਾਰੀ ਹਸਪਤਾਲ ਫਿਰੋਜ਼ਪੁਰ, ਸਬ ਡਵੀਜ਼ਨ ਹਸਪਤਾਲ ਜ਼ੀਰਾ, ਸੀਐੱਚਸੀ ਮਮਦੋਟ, ਗੁਰੂਹਰਸਹਾਏ, ਫਿਰੋਜ਼ਸਾਹ ਅਤੇ ਮਖੂ ਵਿਖੇ ਕਰੋਨਾ ਦੀ ਵੈਕਸੀਨ ਮੁਫਤ ਲਗਾਈ ਜਾ ਰਹੀ ਹੈ। ਜ਼ਿਲ੍ਹਾ ਨਿਵਾਸੀਆਂ ਨੂੰ ਕਰੋਨਾ ਦੀ ਵੈਕਸੀਨ ਮੁਫਤ ਲਗਾਉਣ ਸਬੰਧੀ ਪ੍ਰੇਰਿਤ ਕਰਦੇ ਹੋਏ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਿਹਤ ਵਿਭਾਗ ਵੱਲੋਂ ਜ਼ਿਲ੍ਹਾ ਟਾਸਕ ਫੋਰਸ ਦੀ ਬੈਠਕ ਨੂੰ ਸੰਬੋਧਨ ਕਰਦੇ ਹੋਏ ਡਿਪਟੀ ਕਮਿਸ਼ਨਰ ਸ੍ਰ. ਗੁਰਪਾਲ ਸਿੰਘ ਚਾਹਲ ਨੇ ਕਿਹਾ ਕਿ ਉਕਤ ਸਰਕਾਰੀ ਹਸਪਤਾਲਾਂ ਵਿਖੇ ਸਰਕਾਰ ਵੱਲੋਂ ਕਰੋਨਾ ਦੀ ਮੁਫਤ ਵੈਕਸੀਨ ਲਗਾਈ ਜਾ ਰਹੀ ਹੈ। ਜ਼ਿਲ੍ਹਾ ਨਿਵਾਸੀਆਂ ਨੂੰ ਵੱਧ ਤੋਂ ਵੱਧ ਇਸ ਮੁਹਿੰਮ ਦਾ ਫਾਇਦਾ ਲੈਣਾ ਚਾਹੀਦਾ ਹੈ।ਇਸ ਮੌਕੇ ਤੇ ਵਧੀਕ ਡਿਪਟੀ ਕਮਿਸ਼ਨਰ ਰਾਜਦੀਪ ਕੌਰ ਅਤੇ ਸਿਵਲ ਸਰਜਨ ਡਾ. ਰਾਜਿੰਦਰ ਰਾਜ ਹਾਜ਼ਰ ਸਨ।

Advertisements

ਡਿਪਟੀ ਕਮਿਸ਼ਨਰ ਨੇ ਬੈਠਕ ਦੌਰਾਨ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਵੈਕਸੀਨੇਸ਼ਨ ਜ਼ਿਲ੍ਹੇ ਦੀਆਂ ਸਰਕਾਰੀ ਸਿਹਤ ਸੰਸਥਾਵਾਂ ਸਿਵਲ ਹਸਪਤਾਲ ਫਿਰੋਜ਼ਪੁਰ, ਐੱਸਡੀਐੱਚ ਜ਼ੀਰਾ, ਸੀਐੱਚਸੀ ਮਮਦੋਟ, ਗੁਰੂਹਰਸਹਾਏ, ਫਿਰੋਜ਼ਸ਼ਾਹ, ਮਖੂ ਅਤੇ ਪੀਐੱਚਸੀ ਤਲਵੰਡੀ, ਮੁੱਦਕੀ, ਸੁਲਹਾਨੀ, ਮੱਲਵਾਲ ਕਦੀਮ, ਲੱਖੋਕੇ ਬਹਿਰਾਮ, ਖਾਈ ਫੇਮੇਕੀ, ਨੂਰਪੁਰ ਸੇਠਾ, ਝੋਕ ਹਰੀਹਰ, ਆਰਿਫ ਕੇ, ਕੱਸੋਆਣਾ, ਖੋਸਾ ਦਲ ਸਿੰਘ, ਵਕੀਲਾ ਵਾਲਾ, ਮੱਲਾਵਾਲਾ ਖਾਸ, ਸੋਹਣਗੜ੍ਹ, ਜੀਵਾਂ ਅਰਾਈਂ, ਪੰਜੇ ਕੇ ਉਤਾੜ, ਯੂਪੀਐੱਚਸੀ ਬਸਤੀ ਟੈਂਕਾਵਾਲੀ ਤੇ ਫਿਰੋਜ਼ਪੁਰ ਛਾਉਣੀ ਵਿੱਚ ਮੁਫਤ ਲਗਾਈ ਜਾ ਰਹੀ ਹੈ।  ਇਸ ਤੋਂ ਇਲਾਵਾ ਜ਼ਿਲ੍ਹੇ ਦੇ ਪ੍ਰਾਈਵੇਟ ਹਸਪਤਾਲਾ ਅਨਿਲ ਬਾਗੀ, ਹੰਸ ਰਾਜ, ਏਵਨ ਨੇਗੀ, ਓਸ਼ਨ, ਕਾਲੜਾ, ਫਰਾਂਸਿਸ ਨਿਊਟਨ ਤੇ ਮੈਡੀਕੇਅਰ ਹਸਪਤਾਲਾਂ ਵਿੱਚ 250 ਰੁਪਏ ਦੇ ਕੇ ਲਗਾਈ ਜਾ ਰਹੀ ਹੈ।

ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਹੁਣ ਤੱਕ ਹੈਲਥ/ਫਰੰਟਲਾਈਨ ਵਰਕਰ ਅਤੇ 45 ਤੋਂ 59 ਸਾਲ ਅਤੇ 60 ਤੋਂ ਉੱਪਰ ਆਮ ਜਨਤਾ ਨੂੰ ਕੋਵਿਡ ਵੈਕਸੀਨ ਲਗਾਉਣ ਦੀ ਮੁਹਿੰਮ ਲਗਾਤਾਰ ਜਾਰੀ ਹੈ। ਉਨ੍ਹਾਂ ਜ਼ਿਲ੍ਹੇ ਦੇ ਵਸਨੀਕਾਂ ਨੂੰ ਅਪੀਲ ਕੀਤੀ ਕਿ ਕੋਵਿਡ-19 ਦੀ ਰੋਕਥਾਮ ਸਬੰਧੀ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਕੋਵਿਡ-19 ਵੈਕਸੀਨੇਸ਼ਨ ਮੁਹਿੰਮ ਵਿੱਚ ਸਹਿਯੋਗ ਦੇਣ ਅਤੇ ਅਫਵਾਹਾਂ ਤੋਂ ਦੂਰ ਰਹਿ ਕੇ ਕੋਵਿਡ-19 ਵੈਕਸੀਨੇਸ਼ਨ ਜ਼ਰੂਰ ਕਰਵਾਉਣ। ਇਸ ਦੇ ਨਾਲ ਹੀ ਸਰਕਾਰ ਵੱਲੋਂ ਜਾਰੀ ਹਦਾਇਤਾਂ ਜਿਵੇਂ ਕਿ ਮਾਸਕ ਪਹਿਨਣਾ, ਵਾਰ ਵਾਰ ਹੱਥਾਂ ਨੂੰ ਸੈਨੇਟਾਈਜ਼ਰ  ਤੇ ਸਾਬਣ ਨਾਲ ਧੋਣਾ ਤੇ ਇੱਕ ਦੂਸਰੇ ਤੋਂ ਦੂਰੀ ਬਣਾ ਕੇ ਰੱਖਣਾ ਆਦਿ ਦੀ ਪਾਲਣਾ ਕਰਨ।

LEAVE A REPLY

Please enter your comment!
Please enter your name here