ਮਨਿਸਟ੍ਰੀਅਲ ਮੁਲਾਜਮਾਂ ਨੇ ਕੀਤਾ ਸੂਬਾ ਪੱਧਰ ਤੇ ਤਿਖੇ ਸੰਘਰਸ਼ ਦਾ ਐਲਾਨ

ਹੁਸਿਆਰਪੁਰ (ਦ ਸਟੈਲਰ ਨਿਊਜ਼)। ਪੰਜਾਬ ਸਟੇਟ ਮਨਿਸਟ੍ਰੀਅਲ ਸਰਵਿਸਜ ਯੂਨੀਅਨ  ਸੂਬਾ ਕਮੇਟੀ ਵੱਲੋ ਅੱਜ ਹੁਸ਼ਿਆਰਪੁਰ ਵਿਖੇ ਮੀਟਿੰਗ ਕਰਕੇ ਸੰਘਰਸ਼ ਅਰੰਭਿਆ ਹੈ । ਇਹ ਮੀਟਿੰਗ ਡੀ. ਸੀ. ਦਫਤਰ ਵਿਖੇ ਯੂਨੀਅਨ ਦੇ ਮੀਟਿੰਗ ਹਾਲ ਵਿੱਚ ਹੋਈ ਜਿਸ ਦੀ ਪ੍ਰਧਾਨਗੀ ਵਾਸਬੀਰ ਸਿੰਘ ਭੱਲਰ ਵੱਲੋ ਕੀਤੀ ਗਈ ।

Advertisements

ਸੂਬਾ ਕਮੇਟੀ ਦੇ ਅਹਿਮ ਅਹੁਦੇਦਾਰ ਜਿਸ ਵਿੱਚ ਜਨਰਲ ਸਕੱਤਰ ਮਨਦੀਪ ਸਿੰਘ ਸਿੱਧੂ , ਸੁਖਚੈਨ ਖਹਿਰਾ ਪ੍ਰਧਾਨ ਸਿਵਲ ਸਕੱਤਰ ਮਨਿਸਟ੍ਰੀਅਲ ਸਟਾਫ , ਗੁਰਨਾਮ ਸਿੰਘ ਵਿਰਕ , ਸੂਬਾ ਪ੍ਰਧਾਨ ਡੀ. ਸੀ. ਦਫਤਰ ਅਤੇ ਮੁੱਖ ਬੁਲਾਰਾ ਪੀ. ਐਸ. ਐਮ. ਐਸ. ਯੂ. ਸੂਬਾ ਕਮੇਟੀ , ਅਮਿਤ ਅਰੋੜਾ ਵਧੀਕ ਜਨਰਲ ਸਕੱਤਰ , ਪ੍ਰੈਸ ਸਕੱਤਰ ਅਨੁਜ ਕੁਮਾਰ , ਬਲਵੀਰ ਸਿੰਘ ਜਨਰਲ ਸਕੱਤਰ ਫਿਰੋਜਪੁਰ , ਤਜਿੰਦਰ ਸਿੰਘ ਪ੍ਰਧਾਨ ਡੀ. ਸੀ. ਦਫਤਰ ਜਲੰਧਰ ਇਸ ਜਿਲੇ ਦੇ ਮੀਟਿੰਗ ਵਿੱਚ ਸ਼ਾਮਿਲ ਸਾਥੀਆ ਵਿੱਚ ਜਿਲਾ ਪ੍ਰਧਾਨ ਅਨੀਰੁਧ ਮੋਦਗਿੱਲ , ਜਨਰਲ ਸਕੱਤਰ ਜਸਬੀਰ ਸਿੰਘ ਸਾਧਰਾ , ਵਧੀਕ ਜਨਰਲ ਸਕੱਤਰ ਜਸਬੀਰ ਸਿੰਘ ਧਾਮੀ ਪ੍ਰਧਾਨ ਈਰੀਗੇਸ਼ਨ, ਸੰਦੀਪ ਸੰਧੀ , ਵਿਨੇ ਕੁਮਾਰ ,  ਸੁਰਜੀਤ ਕੁਮਾਰ ਪ੍ਰਧਾਨ ਪੀ. ਡਬਲਯੂ. ਡੀ. ,  ਡੀ. ਸੀ. ਦਫਤਰ ਦੇ ਪ੍ਰਧਾਨ ਵਿਰਕਮ ਆਦੀਆ , ਨਰਿੰਦਰ ਸਿੰਘ , ਬਲਕਾਰ ਸਿੰਘ ਸੁਪਰਡੈਟ ਡੀ. ਸੀ. ਦਫਤਰ , ਦੀਪਕ ਸ਼ਰਮਾਂ , ਖੇਤੀਬਾੜੀ ਵਿਭਾਗ ਵਿਜੈ ਸ਼ਰਮਾਂ , ਸਿਵਲ ਸਰਜਨ ਦਫਤਰ ਪ੍ਰਧਾਨ ਨਵਦੀਪ ਸਿੰਘ ਅਤੇ ਸੰਜੀਵ ਕੁਮਾਰ , ਜਸਵਿੰਦਰ ਸਿੰਘ ਆਈ ਟੀ. ਆਈ. ਹੁਸ਼ਿਆਰਪੁਰ , ਐਕਸਾਈਜ ਦੇ ਪ੍ਰਧਾਨ ਹਰਜਿੰਦਰ ਸਿੰਘ ਅਤੇ ਸਿਮਰਨ ਸਿੰਘ , ਸਿਖਿਆ ਵਿਭਾਗ ਦੇ ਜਿਲਾ ਜਨਰਲ ਸਕੱਤਰ ਸੰਦੀਪ ਸ਼ਰਮਾਂ , ਪ੍ਰੈਸ ਸਕੱਤਰ ਗੁਰਵਿੰਦਰ ਸ਼ਾਨੇ ਆਦਿ ਹਾਜਰ ਸਨ ।

ਇਸ ਮੀਟੰਗ ਨੂੰ ਸੂਬਾ ਕਮੇਟੀ ਪ੍ਰਧਾਨ ਵਾਸਦੇਵ ਭੁੱਲਰ ਨੇ ਸਬੋਧਨ ਕਰਦੇ ਹੋਏ ਕਿਹਾ ਕਿ ਆਉਂਣ ਵਾਲੇ ਦਿਨਾ ਵਿੱਚ ਮਨਿਸਟ੍ਰੀਅਲ ਮੁਲਾਜਮਾ ਵੱਲੋ ਤਿੱਖਾ ਸੰਘਰਸ਼ ਕੀਤਾ ਜਾਵੇਗਾ। ਸਰਕਾਰ ਵੱਲੋ ਮੁਲਾਜਮਾ ਦੀਆ ਮੰਗਾ ਜਿਸ ਵਿੱਚ ਪੇ-ਕਮਿਸ਼ਨ ਦੀ ਰਿਪੋਟ ਤੇ ਟਾਲਮਟੋਲ ਕਰਕੇ ਲਾਗੂ ਨਾ ਕੀਤਾ ਜਾਣਾ। ਡੀ. ਏ ਦੀਆਂ ਬਣਦੀਆ ਕਿਸ਼ਤਾ ਨਾ ਦੇਣੀਆ , ਪਰਾਣੀ ਪੈਨਸ਼ਨ ਸਕੀਮ ਦੀ ਮੁੜ ਬਹਾਲੀ ਨਾ ਕਰਨਾ ਅਤੇ ਨਵੇ ਮੁਲਾਜਮਾ ਦੀ ਭਰਤੀ ਸੈਟਰ ਪੈਟਰਨ ਤੇ ਕਰਨ ਵਿਰੁੱਧ ਦੀ ਸਖਤ ਨਿਖੇਦੀ ਕੀਤੀ ਗਈ । ਸਟੇਜ ਦਾ ਸਚੰਲਨ ਜਸਬੀਰ ਸਿੰਘ ਧਾਮੀ ਵੱਲੋ ਕੀਤਾ ਗਿਆ । ਮੀਟਿੰਗ ਦੇ ਅੰਤ ਵਿੱਚ ਸ੍ਰੀ ਮੋਦਗਿੱਲ ਵੱਲੋ ਸੂਬਾ ਕਮੇਟੀ ਭਰੋਸਾ ਦਿੱਤਾ ਗਿਆ ਕਿ ਕਿ ਆਉਣ ਵਾਲੇ ਦਿਨਾ ਵਿੱਚ ਜਿਹੜੀ ਵੀ ਸੰਘਰਸ ਕਾਲ ਆਵੇਗੀ ਉਸ ਨੂੰ ਜਿਲੇ ਵਿੱਚ ਇਨ ਬਿੰਨ ਲਾਗੂ ਕੀਤਾ ਜਵੇਗਾ ।  ਉਹਨਾਂ ਵੱਲੋ ਸੂਬਾ ਕਮੇਟੀ ਦੇ ਹੁਸ਼ਿਆਰਪੁਰ ਆਉਣ ਤੇ ਧੰਨਵਾਦ ਕੀਤਾ ਗਿਆ ।

LEAVE A REPLY

Please enter your comment!
Please enter your name here