ਭਾਰਤ-ਪਾਕਿਸਤਾਨ ਯੁੱਧ 1971: ਸੁਨਹਿਰੀ ਵਿਜੈ ਮਿਸਾਲ ਦਾ ਮਾਧੋਪੁਰ ਮਿਲਟਰੀ ਸਟੇਸਨ ਵਿਖੇ ਸਾਨਦਾਰ ਕੀਤਾ ਸਵਾਗਤ

ਪਠਾਨਕੋਟ, 1 ਅਪ੍ਰੈਲ 2021: 01 ਅਪ੍ਰੈਲ 1971 ਦੀ ਜੰਗ ਵਿਚ ਪਾਕਿਸਤਾਨ ਤੇ ਭਾਰਤ ਦੀ ਫੌਜੀ ਜਿੱਤ ਦਾ ਜਸਨ ਸੁਨਹਿਰੀ ਜਿੱਤ ਵਰ੍ਹੇ ਵਜੋਂ ਮਨਾਇਆ ਗਿਆ। ਸੁਨਹਿਰੀ ਵਿਜੈ ਮਿਸਾਲ ਜਲੰਧਰ ਤੋਂ ਚਲਕੇ ਪੰਜਾਬ ਦੇ ਮਾਧੋਪੁਰ ਇਲਾਕੇ ਵਿੱਚ 01ਅਪ੍ਰੈਲ ਨੂੰ ਪਹੁੰਚੀ। ਇਹ ਵਰਨਣ ਯੋਗ ਹੈ ਕਿ ਮਾਧੋਪੁਰ ਖੇਤਰ ਵਿੱਚ ਰਾਵੀ ਨਦੀ ਦੇ ਉਪਰ ਬਣਿਆ ਪੁਲ ਜੋ ਕਿ ਜੰਮੂ ਸੈਕਟਰ ਵਿੱਚ ਭਾਰਤੀ ਫੌਜ ਲਈ ਇੱਕ ਮਹੱਤਵਪੂਰਣ ਲਿੰਕ ਹੈ, 1971 ਦੀ ਜੰਗ ਵਿਚ ਪਾਕਿਸਤਾਨ ਦੇ ਹਮਲੇ ਦਾ ਮੁੱਖ ਕੇਂਦਰ ਸੀ ਅਤੇ ਇਸ ਪੁਲ ਤੇ ਭਾਰੀ ਬੰਬਬਾਰੀ ਹੋਈ ਸੀ।

Advertisements

ਮਾਧੋਪੁਰ ਮਿਲਟਰੀ ਛਾਉਣੀ ਵਿਚ ਸੁਨਹਿਰੀ ਵਿਜੈ ਮਿਸਾਲ ਦੇ ਸਵਾਗਤ ਲਈ ਸਾਨਦਾਰ ਤਿਆਰੀਆਂ ਕੀਤੀਆਂ ਗਈਆਂ। ਜਿੱਥੇ ਸੁਨਹਿਰੀ ਵਿਜੈ ਮਸਾਲ ਨੂੰ ਲੈ ਕੇ ਪੁੱਜੇ ਸਮੂਹ ਦਾ ਸਾਨਦਾਰ ਸਤਿਕਾਰ ਬਿ੍ਰਗੇਡੀਅਰ ਰਾਜੀਵ ਕੁਮਾਰ ਅਤੇ ਸਟੇਸਨ ਕਮਾਂਡਰ ਕਰਨਲ ਅਮਿਤ ਠਾਕੁਰ ਦੇ ਨਾਲ ਐਨਸੀਸੀ ਕੈਡਿਟਸ, ਸਕੂਲ ਦੇ ਵਿਦਿਆਰਥੀ, ਸੈਨਿਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੁਆਰਾ ਕੀਤਾ ਗਿਆ।

ਸੁਨਹਿਰੀ ਵਿਜੈ ਮਿਸਾਲ ਦੇ ਰਾਸਟਰੀ ਸਵਾਗਤ ਤੋਂ ਬਾਅਦ ਇਸ ਨੂੰ ਰੈਜੀਮੈਂਟ ਦੇ ਕੁਆਟਰ ਗਾਰਡ ਵਿੱਚ ਸੁਰੱਖਿਅਤ ਰੱਖਿਆ ਗਿਆ। 2 ਅਪ੍ਰੈਲ 2021 ਤੋਂ 3 ਅਪ੍ਰੈਲ 2021 ਨੂੰ ਸੁਨਹਿਰੀ ਵਿਜੈ ਮਿਸਾਲ ਦੇ ਸਨਮਾਨ ਲਈ 1971 ਦੇ ਯੁੱਧ ਦੀ ਜਿੱਤ ਵਿੱਚ ਰੰਗਾਰੰਗ ਪ੍ਰੋਗਰਾਮ ਆਯੋਜਿਤ ਕੀਤਾ ਜਾਵੇਗਾ।

LEAVE A REPLY

Please enter your comment!
Please enter your name here