ਪੰਜਾਬ ਰੋਡਵੇਜ ਦੇ ਜਨਰਲ ਮਨੇਜਰ ਵੱਲੋ ਕੋਵਿਡ ਟੀਕਾਕਰਨ ਕਰਵਾ ਕੇ ਮੁਹਿੰਮ ਦਾ ਅਰੰਭ

ਹੁਸ਼ਿਆਰਪੁਰ 1 ਅਪ੍ਰੈਲ: ਜਿਲੇ ਵਿੱਚ ਵਧਦੇ ਕੋਵਿਡ ਮਾਮਲਿਆ ਦੇ ਪ੍ਰਭਾਵ ਤਹਿਤ ਸਿਹਤ ਵਿਭਾਗ ਦੀਆਂ ਹਦਾਇਤਾ ਮੁਤਾਬਿਕ ਕੋਵਿਡ ਟੀਕਾਕਰ ਮੁਹਿੰਮ ਵਿੱਚ ਹੋਰ ਤੇਜੀ ਲਿਆਉਣ ਲਈ ਸਿਵਲ ਸਰਜਨ ਡਾ ਰਣਜੀਤ ਸਿੰਘ ਘੋਤੜਾ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਅੱਜ ਚੋਥੇ ਫੇਜ ਦੋਰਾਨ 45 ਸਾਲਾ ਉਪਰ ਦੇ ਵਿਕਤੀਆਂ ਲਈ  ਕੋਵਿਡ ਸੀਲਡ ਵੈਕਸੀਨ ਦੀ ਸ਼ੁਰੂਆਤ ਜਿਲਾ ਟੀਕਾਕਰਨ ਅਫਸ਼ਰ ਡਾ ਸੀਮਾ ਗਰਗ ਦੀ ਅਗਵਾਈ ਵਿੱਚ ਬੱਸ ਸਟੈਡ ਹੁਸ਼ਿਆਰਪੁਰ ਤੋ ਵਿਸ਼ੇ ਤਿਨ ਰੋਜਾਂ ਕੈਪ ਪੰਜਾਬ ਰੋਡਵੇਜ ਡੀਪੂ ਦੇ ਜਨਰਲ ਮਨੈਜਰ ਰਣਜੀਤ ਸਿੰਘ ਬੱਗਾ ਵੱਲੋ  ਲਗਾ ਕੇ ਕੀਤੀ ਗਈ । ਇਸ ਕੈਪ  ਵਿੱਚ ਰੋਡਵੇਜ ਵਰਕਸ਼ਾਪ ਦੇ ਕਰਮਚਾਰੀ ਡਰਾਇਵਰ, ਕੰਡਕਰਟਰ ਤੋ ਇਲਾਵਾ ਸਫਰ ਕਰਨ ਵਾਲੇ ਵਿਕਤੀਆਂ ਨੂੰ ਪ੍ਰੇਰਤ ਕਰਕੇ ਟੀਕਾ ਕਰਨ ਕਰਵਾਇਆ ਗਿਆ

Advertisements

ਇਸ ਮੋਕੇ ਮਾਸ ਮੀਡੀਆ ਅਫਸਹਰ ਪਰਸ਼ੋਤਮ ਲਾਲ , ਇਨਸਪੈਕਟ ਪੰਜਾਬ ਰੋਡਵੇਜ ਮਦਨ ਲਾਲ ਤੇ ਮੀਡੀਆ ਵਿੰਗ ਵੱਲੋ ਗੁਰਵਿੰਦਰ ਸਾਨੇ ,ਹਾਜਰ ਹੋਏ  । ਇਸ ਬਾਰੇ ਹੋਰ ਜਾਣਕਾਰੀ ਸਾਝੀ ਕਾਰਦੇ ਹੋਏ ਸਿਵਲ ਸਰਜਨ ਡਾ ਘੋਤੜਾ ਨੇ ਦੱਸਿਆ ਇਕ ਅਪ੍ਰੈਲ ਤੋ 45 ਸਾਲ ਤੋ ਅਧਿਕ ਉਮਰ ਵਾਲਾ ਕੋਈ ਵੀ ਵਿਆਕਤੀ ਆਪਣਾ ਪਹਿਚਾਣ ਪੱਤਰ ਦਿਖਾ ਕੇ ਨਜਦੀਕੀ ਸਿਹਤ ਕੇਦਰ ਤੋ ਆਪਣਾ ਟੀਕਾ ਕਰਨ ਕਰਵਾ ਸਕਦਾ ਹੈ ।  

ਸਾਰੇ ਤੰਦਰੁਸਤ ਪੰਜਾਬ ਸਿਹਤ ਕੇਦਰਾਂ ਤੇ ਕੋਵਿਡ ਟੀਕਾਕਰਨ ਸਵੇਰੇ 9 ਤੇ 3 ਵਜੇ ਤੱਕ ਕੀਤਾ ਜਾ ਰਿਹਾ ਹੈ । ਕਰੋਨਾ ਪ੍ਰਭਾਵਿਤ ਮਰੀਜਾ ਦੇ ਸਪੰਰਕ ਵਿੱਚ ਆਉਣ ਵਾਲੇ ਲੋਕ ਅਤੇ ਕੋਰੋਨਾ ਬਿਮਾਰੀ ਦੇ ਲੱਛਣਾ ਵਾਲੇ ਵਿਆਕਤੀਆ ਨੂੰ ਜਲਦ ਤੋ ਜਲਦ ਆਪਣੀ ਜਾਂਚ ਕਰਵਾਈ ਜਾਵੇ ਤਾਂ ਜੋ ਸਮੇ ਸਿਰ ਬਿਮਾਰੀ ਦਾ ਪਤਾ ਲੱਗਣ ਤੇ ਬਿਮਾਰੀ ਦੇ ਫਲਾਅ ਨੂੰ ਰੋਕਿਆ ਜਾ ਸਕੇ । ਇਸ ਮੋਕੇ ਜਿਲਾ ਟੀਕਾਕਰਨ ਅਫਸਰ ਨੇ ਦੱਸਿਆ ਕਿਪੰਜਾਬ ਰੇਡਵੇਜ ਦੇ ਜਨਰਲ ਮਨੇਜਰ ਰਣਜੀਤ ਸਿੰਘ ਬੱਗਾ ਵੱਲੋ ਪੂਰਨ ਸਹਿਯੋਗ ਰਿਹਾ । ਸਰਕਾਰੀ ਸਿਹਤ ਸੰਸਥਾਵਾਂ ਤੋ ਇਲਾਵਾ ਦੂਜੇ ਸਰਕਾਰੀ ਦਫਤਰਾਂ ਅਤੇ ਕਾਲਿਜਾਂ ਵਿੱਚ ਵੀ ਟੀਕਾਕਰਨ ਕੀਤਾ ਗਿਆ ।

LEAVE A REPLY

Please enter your comment!
Please enter your name here