ਦੂਸਰੇ ਦਿਨ ਮਹਿਲਾਵਾਂ ਨੂੰ ਵੱਖ-ਵੱਖ ਰੂਟਾਂ ਦੀਆਂ ਸਰਕਾਰੀ ਬੱਸਾਂ ਵਿੱਚ 1,23,395 ਰੁਪਏ ਦਾ ਸਫਰ ਕਰਵਾਇਆ ਫ੍ਰੀ

ਪਠਾਨਕੋਟ(ਦ ਸਟੈਲਰ ਨਿਊਜ਼)।ਆਰਥਿਕ ਤੌਰ ਉਤੇ ਕਮਜ਼ੋਰ ਵਰਗ ਨਾਲ ਸਬੰਧਤ ਔਰਤਾਂ ਨੂੰ ਹੋਰਨਾਂ ਮੁਸ਼ਕਿਲਾਂ ਦੇ ਨਾਲ ਨਾਲ ਆਵਾਜਾਈ ਸਬੰਧੀ ਮੁਸ਼ਕਿਲਾਂ ਦਾ ਵੀ ਸਾਹਮਣਾ ਕਰਨਾ ਪੈਂਦਾ ਸੀ ਪਰ ਹੁਣ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸਰਕਾਰੀ ਬੱਸਾਂ ਵਿੱਚ ਮੁਫ਼ਤ ਬੱਸ ਸਫ਼ਰ ਦੀ ਸਹੂਲਤ ਕੇਵਲ ਆਰਥਿਕ ਵਰਗ ਤੋਂ ਕਮਜੋਰ ਮਹਿਲਾਵਾਂ ਨੂੰ ਹੀ ਨਹੀਂ ਬਲਕਿ ਹਰੇਕ ਵਰਗ ਦੀਆਂ ਮਹਿਲਾਵਾਂ ਨੂੰ ਸਰਕਾਰੀ ਬੱਸਾਂ ਵਿੱਚ ਮੁਫਤ ਸਫਰ ਕਰਨ ਦੀ ਸੁਵਿਧਾ ਪ੍ਰਦਾਨ ਕੀਤੀ ਹੈ।

Advertisements

ਜਾਣਕਾਰੀ ਦਿੰਦਿਆ ਸ. ਦਰਸਨ ਸਿੰਘ ਗਿੱਲ ਜੀ.ਐਮ. ਪੰਜਾਬ ਰੋਡਵੇਜ ਡੀਪੂ ਪਠਾਨਕੋਟ ਨੇ ਦੱਸਿਆ ਕਿ 1 ਅਪ੍ਰੈਲ ਨੂੰ ਪਠਾਨਕੋਟ ਡੀਪੂ ਤੋਂ ਵੱਖ ਵੱਖ ਰੂਟਾਂ ਦੀਆਂ 49 ਬੱਸਾਂ ਚਲਾਈਆਂ ਗਈਆਂ ਅਤੇ ਇਨ੍ਹਾਂ ਬੱਸਾਂ ਵੱਲੋਂ 25921 ਕਿਲੋਮੀਟਰ ਸਫਰ ਤੈਅ ਕੀਤਾ ਗਿਆ ਜਿਸ ਦੇ ਚਲਦਿਆਂ 37694 ਰੁਪਏ ਰਾਸ਼ੀ ਦਾ ਸਫਰ ਮਹਿਲਾਵਾਂ ਵੱਲੋਂ ਮੁਫਤ ਕੀਤਾ ਗਿਆ। ਇਸੇ ਹੀ ਤਰ੍ਹਾਂ 2 ਅਪ੍ਰੈਲ ਨੂੰ ਪਠਾਨਕੋਟ ਡੀਪੂ ਤੋਂ 26 ਵੱਖ ਵੱਖ ਰੂਟਾਂ ਦੇ ਲਈ 52 ਸਰਕਾਰੀ ਬੱਸਾਂ ਚਲਾਈਆਂ ਗਈਆਂ ਜਿਨ੍ਹਾਂ ਵੱਲੋਂ 27180 ਕਿਲੋਮੀਟਰ ਦਾ ਸਫਰ ਤੈਅ ਕੀਤਾ ਗਿਆ ਅਤੇ ਇਸ ਦੋਰਾਨ 1,23,395 ਰੁਪਏ ਦਾ ਸਫਰ ਮਹਿਲਾਵਾਂ ਨੂੰ ਫ੍ਰੀ ਕਰਵਾਇਆ ਗਿਆ। ਪੰਜਾਬ ਸਰਕਾਰ ਦੀ ਮਹਿਲਾਵਾਂ ਲਈ ਫ੍ਰੀ ਬੱਸ ਸਰਵਿਸ ਸਫਰ ਕਰਨ ਦੀ ਸੁਵਿਧਾਂ ਦੀ ਮਹਿਲਾਵਾਂ ਵੱਲੋਂ ਪ੍ਰਸੰਸਾ ਕੀਤੀ ਜਾ ਰਹੀ ਹੈ ਅਤੇ ਮਹਿਲਾ ਵਰਗ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਮਹਿਲਾ ਮਨਜੀਤ ਕੌਰ ਨਿਵਾਸੀ ਪਠਾਨਕੋਟ ਨੇ ਦੱਸਿਆ ਕਿ ਫ੍ਰੀ ਬੱਸ ਸਰਵਿਸ ਮਹਿਲਾਵਾਂ ਲਈ ਕੀਤਾ ਇੱਕ ਵਧੀਆ ਉਪਰਾਲਾ ਹੈ ਜਿਆਦਾਤਰ ਮਹਿਲਾਵਾਂ ਨੇ ਅਗਰ ਕਿਸੇ ਜਗ੍ਹਾ ਤੇ ਜਾਣਾ ਹੋਵੇ ਤਾਂ ਆਰਥਿਕ ਤੰਗੀ ਦਾ ਵੀ ਸਾਹਮਣਾ ਕਰਨਾ ਪੈਂਦਾ ਸੀ ਹੁਣ ਇਸ ਦੇ ਨਾਲ ਨਾਲ ਕੰਮਕਾਜੀ ਮਹਿਲਾ ਵਰਗ ਨੂੰ ਵੀ ਲਾਭ ਹੋਵੇਗਾ। ਪ੍ਰਵੀਨ ਕੁਮਾਰੀ ਦਾ ਕਹਿਣਾ ਹੈ ਕਿ ਮਹਿਲਾਵਾਂ ਲਈ ਫ੍ਰੀ ਬੱਸ ਸੇਵਾ ਦਾ ਪੰਜਾਬ ਸਰਕਾਰ ਦਾ ਬਹੁਤ ਧੰਨਵਾਦ ਹੈ ਕਿਉਕਿ ਪੱਛੜੇ ਇਲਾਕੇ ਦੀਆਂ ਮਹਿਲਾਵਾਂ ਜਿਵੈ ਨਰੋਟ ਜੈਮਲ ਸਿੰਘ ਖੇਤਰ ਹੈ ਦੀਆਂ ਮਹਿਲਾਵਾਂ ਨੂੰ ਵੀ ਲਾਭ ਹੋਵੇਗਾ ਪਹਿਲਾ ਆਰਥਿਕ ਤੰਗੀ ਦੇ ਚਲਦਿਆਂ ਕਾਫੀ ਪ੍ਰੇਸਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ ਹੁਣ ਬੱਸ ਸਫਰ ਮਹਿਲਾਵਾਂ ਲਈ ਸੁਖਾਲਾ ਹੋ ਗਿਆ ਹੈ। ਗੁਰਮੀਤ ਕੌਰ ਦਾ ਕਹਿਣਾ ਹੈ ਕਿ ਮੈਂ 25 ਤੋਂ 30 ਕਿਲੋਮੀਟਰ ਸਫਰ ਕਰਕੇ ਕੰਮਕਾਜ ਕਰਨ ਜਾਂਦੀ ਹਾਂ ਫ੍ਰੀ ਬੱਸ ਸੇਵਾ ਦੇ ਨਾਲ ਜੋ ਬੱਚਤ ਹੋਵੇਗੀ ਉਸ ਨਾਲ ਘਰੇਲੂ ਬਜਟ ਵਿੱਚ ਸੁਧਾਰ ਹੋਵੇਗਾ।

LEAVE A REPLY

Please enter your comment!
Please enter your name here