ਪ੍ਰਾਚੀਨ ਧਰਮ ਸਭਾ ਮੰਦਰ ਵਿੱਚ ਕਰਵਾਇਆ ਗਿਆ ਮੂਰਤੀ ਸਥਾਪਨਾ ਸਮਾਰੋਹ

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ : ਸਨਾਤਨ ਧਰਮ ਸਭਾ ਕਪੂਰਥਲਾ ਵਿਖੇ ਕਰੀਬ 100 ਸਾਲਾਂ ਪੁਰਾਣਾ ਇਤਹਾਸਿਕ ਧਰਮ ਸਭਾ ਮੰਦਿਰ ਕਮੇਟੀ ਵੱਲੋਂ ਇੱਕ ਵਿਸ਼ਾਲ ਧਾਰਮਿਕ ਸਮਾਰੋਹ ਕਰਵਾਇਆ ਗਿਆ! ਜਿਸ ਵਿੱਚ ਮਾਤਾ ਦੁਰਗਾ ਜੀ, ਕ੍ਰਿਸ਼ਨ ਜੀ ਅਤੇ ਸ਼ਿਵ ਪਰਿਵਾਰ ਦੀ ਮੂਰਤੀਆਂ ਦੀ ਸਥਾਪਨਾ ਕੀਤੀ ਗਈ! ਇਸ ਮੌਕੇ ਤੇ ਮੰਦਿਰ ਪ੍ਰਬੰਧਕ ਕਮੇਟੀ ਵੱਲੋਂ ਵਿਜੈ ਕੁਮਾਰ ਖੋਸਲਾ, ਰਾਕੇਸ਼ ਚੋਪੜਾ, ਕਮਲ ਮਲਹੋਤਰਾ, ਬਲਜਿੰਦਰ ਵੱਧਵਾ, ਚੇਤਨ ਸੂਰੀ ਜੀ ਵੱਲੋਂ ਸਭ ਦਾ ਸਵਾਗਤ ਕੀਤਾ ਗਿਆ! ਸਮਾਗਮ ਦੇ ਦੌਰਾਨ ਵਿਸ਼ਾਲ ਸ਼ੋਭਾ ਯਾਤਰਾ ਵੀ ਕੱਢੀ ਗਈ! ਜਿਸ ਵਿੱਚ ਮਾਤਾ ਦੁਰਗਾ ਜੀ, ਕ੍ਰਿਸ਼ਨ ਜੀ ਅਤੇ ਸ਼ਿਵ ਪਰਿਵਾਰ ਦੀਆਂ ਮੂਰਤੀਆਂ ਦੀ ਸ਼ਹਿਰ ਦੇ ਵੱਖ ਵੱਖ ਥਾਵਾਂ ਤੋਂ ਪਰਿਕ੍ਰਮਾਂ ਕਰਦੇ ਹੋਇਆ ਵਾਪਿਸ ਧਰਮ ਸਭਾ ਮੰਦਿਰ ਵਿੱਚ ਸੰਪਨ ਹੋਈ! ਸ਼ੋਭਾ ਯਾਤਰਾ ਵਿੱਚ ਸੰਗਤਾਂ ਨੇ ਭਾਰੀ ਇਕੱਠ ਕਰਕੇ ਭਜਨ ਕੀਰਤਨ ਕੀਤਾ! ਪੂਰਾ ਸ਼ਹਿਰ ਸੰਗਤ ਦੇ ਧਾਰਮਿਕ ਜੈਕਾਰਿਆ ਨਾਲ ਗੁੰਝ ਉਠਿਆ!

Advertisements

ਇਸ ਮੌਕੇ ਤੇ ਸ਼੍ਰੀ ਸਤਿ ਨਾਰਾਇਣ ਮੰਦਿਰ ਦੇ ਪ੍ਰਧਾਨ ਸ਼੍ਰੀ ਨਰੇਸ਼ ਗੋਸਾਈ, ਮਾਤਾ ਭਦਰਕਾਲੀ ਮੰਦਿਰ ਦੇ ਪ੍ਰਧਾਨ ਪੁਰਸ਼ੋਤਮ ਪਾਸੀ, ਰਾਧੇ ਸ਼ਾਮ, ਮੇਅਰ ਕੁਲਵੰਤ ਕੌਰ, ਇੰਪਰੂਵਮੈਂਟ ਟ੍ਰਸ੍ਟ ਚੇਅਰਮੈਨ ਗੁਰਪਾਲ ਇੰਡੀਅਨ, ਡਿਪਟੀ ਮੇਅਰ, ਵਿਨੋਦ ਸੂਦ, ਵਪਾਰ ਮੰਡਲ ਦੇ ਪ੍ਰਧਾਨ ਯਸ਼ ਮਹਾਜਨ, ਸ਼੍ਰੀ ਮਨੀ ਮਹੇਸ਼ ਮੰਦਿਰ ਤੋਂ ਅਸ਼ੋਕ ਅਰੋੜਾ, ਕ੍ਰਾਂਤੀ ਸੈਨਾ ਪੰਜਾਬ ਪ੍ਰਧਾਨ ਸਰਵਣ ਗਿੱਲ, ਬ੍ਰਾਹਮਣ ਸਭਾ ਤੋਂ ਡਾ. ਰਣਵੀਰ ਕੌਸ਼ਲ, ਬਜਰੰਗ ਦਲ ਤੋਂ ਨਰੇਸ਼ ਪੰਡਿਤ, ਦੀਪਕ ਸਲਵਾਨ, ਜੀਵਨ ਵਾਲੀਆਂ, ਅਸ਼ੋਕ ਗੁਪਤਾ, ਰਾਜੇਸ਼ ਪਾਸੀ, ਰਣਜੀਤ ਸਿੰਘ ਖੋਜੇਵਾਲ, ਰਾਜ ਕੁਮਾਰ, ਚੰਦਰ ਮੋਹਨ ਭੋਲਾ, ਮੋਹਿਤ ਜੱਸਲ, ਆਨੰਦ ਕੁਮਾਰ, ਬਜਰੰਗੀ, ਅਨਮੋਲ ਗਿੱਲ, ਪਿਯੂਸ਼ ਮੰਨਚੰਦਾ, ਰਾਜਿੰਦਰ ਸਿੰਘ ਧੰਜਲ, ਧਰਮ ਪਾਲ ਮਹਾਜਨ, ਸੰਨੀ ਬੈਂਸ, ਕਪਿਲ ਧੀਰ, ਬਾਵਾ ਪੰਡਿਤ, ਅਸ਼ੋਕ ਸ਼ਰਮਾ, ਦੇਸ਼ ਬੰਦੂ, ਕੁਲਦੀਪ ਸਿੰਘ ਆਦਿ ਸ਼ਾਮਿਲ ਹੋਏ!

LEAVE A REPLY

Please enter your comment!
Please enter your name here