ਰਾਜਸਥਾਨ ਪੁਲਿਸ ਨੇ ਸ਼ੋਸਲ ਮੀਡੀਆ ਤੇ ਗੈਂਗਸਟਰਾਂ ਨੂੰ ਫੋਲੋ ਕਰਨ ਵਾਲੇ 26 ਨੌਜ਼ਵਾਨ ਕੀਤੇ ਗਿ੍ਰਫਤਾਰ

ਰਾਜਸਥਾਨ (ਦ ਸਟੈਲਰ ਨਿਊਜ਼), ਰਿਪੋਰਟ: ਜੋਤੀ ਗੰਗੜ੍ਹ। ਰਾਜਸਥਾਨ ਪੁਲਿਸ ਨੇ ਗੈਂਗਸਟਰਾ ਵਿਰੁੱਧ ਸਖਤ ਕਾਰਵਾਈ ਕਰਦਿਆ ਉਹਨਾਂ ਨੂੰ ਸ਼ੋਸਲ ਮੀਡੀਆ ਤੇ ਫੋਲੋ ਕਰਨ ਵਾਲੇ ਨੌਜ਼ਵਾਨਾ ਖਿਲਾਫ ਵੱਡੀ ਕਾਰਵਾਈ ਕੀਤੀ ਹੈ। ਸ਼ੋਸਲ ਮੀਡੀਆ ਤੇ ਕਈ ਸਾਰੇ ਗੈਂਗਸਟਰ ਹਨ ਜੋ ਕਿ ਪੰਜਾਬ ਵਿੱਚ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਆਪਣੇ ਪੇਜ਼ ਤੇ ਕਈ ਸਾਰੀਆ ਭੜਕਾਓ ਵੀਡੀਓ ਪਾਉਦੇ ਰਹਿੰਦੇ ਹਨ ਜੋ ਕਿ ਪੰਜਾਬ ਵਿੱਚ ਖਤਰਾ ਪੈਦਾ ਕਰਦੀਆ ਹਨ।

Advertisements

ਜਿਸਦੇ ਕਾਰਣ ਨੌਜ਼ਵਾਨ ਉਹਨਾਂ ਕੋਲੋ ਪ੍ਰਭਾਵਿਤ ਹੋ ਕੇ ਉਹਨਾਂ ਨੂੰ ਫੋਲੋ ਕਰਦੇ ਹਨ ਅਤੇ ਫਿਰ ਬਾਅਦ ਵਿੱਚ ਉਹਨਾਂ ਦੀ ਮੱਦਦ ਕਰਦੇ ਹਨ ਅਤੇ ਇਸ ਤਰ੍ਹਾਂ ਹੀ ਉਹ ਉਹਨਾਂ ਦੇ ਮੈਂਬਰ ਬਣ ਜਾਂਦੇ ਹਨ ਅਤੇ ਕਈ ਸਾਰੇ ਮਾਮਲਿਆ ਵਿੱਚ ਸ਼ਾਮਿਲ ਹੋ ਜਾਂਦੇ ਹਨ। ਇਸਨੂੰ ਦੇਖਦਿਆ ਪੁਲਿਸ ਨੇ ਇਹਨਾਂ ਗੈਂਗਸਟਰਾਂ ਨੂੰ ਫੋਲੋ ਕਰਨ ਵਾਲੇ ਕਈ ਸਾਰੇ ਨੌਜ਼ਵਾਨਾਂ ਨੂੰ ਗਿ੍ਰਫਤਾਰ ਕੀਤਾ ਹੈ। ਦੱਸ ਦਈਏ ਕਿ ਜੈਪੁਰ ਪੁਲਿਸ ਨੇ ਵੱਡੀ ਕਾਰਵਾਈ ਕਰਦਿਆ ਲਾਰੇਂਸ਼ ਬਿਸ਼ਨੋਈ, ਰਿਤਿਕ ਬਾਕਸਰ ਅਤੇ ਰੋਹਿਤ ਗੋਦਾਰਾ ਵਰਗੇ ਗੈਂਗਸਟਰਾਂ ਨੂੰ ਫਲੋ ਕਰਨ ਵਾਲੇ ਨੌਜ਼ਵਾਨਾ ਨੂੰ ਗਿ੍ਰਫਤਾਰ ਕੀਤਾ ਹੈ। ਪੁਲਿਸ ਨੇ ਹੁਣ ਤੱਕ ਇਸ ਮਾਮਲੇ ਵਿੱਚ 26 ਨੌਜ਼ਵਾਨਾਂ ਨੂੰ ਗਿ੍ਰਫਤਾਰ ਕੀਤਾ ਹੈ।

LEAVE A REPLY

Please enter your comment!
Please enter your name here