ਐਮ.ਬੀ ਏਕਤਾ ਮੰਚ ਪੰਜਾਬ ਇਕਾਈ ਨੇ ਵਿਧਾਇਕਾਂ ਇੰਦੂ ਕੌਂਡਲ ਨਾਲ ਕੀਤੀ ਮੁਲਾਕਾਤ

ਮੁਕੇਰੀਆਂ/ਹਾਜੀਪੁਰ (ਦ ਸਟੈਲਰ ਨਿਊਜ਼),ਪ੍ਰਵੀਨ ਸੋਹਲ। ਐਮ ਬੀ ਏਕਤਾ ਮੰਚ ਪੰਜਾਬ ਦੀ ਮੁਕੇਰੀਆਂ ਇਕਾਈ ਦੇ ਮੈਂਬਰ ਪ੍ਰਧਾਨ ਸੁਰਜੀਤ ਸਿੰਘ ਖਿੱਚੀਆਂ ਦੀ ਅਗਵਾਈ ਹੇਠ ਆਉਣ ਵਾਲੇ ਅੱਠ ਅਪ੍ਰੈਲ ਨੂੰ ਗੋਸਵਾਮੀ ਗੁਰੂ ਨਾਭਾ ਦਾਸ ਜੀ ਮਹਾਰਾਜ ਦੇ ਪ੍ਰਕਾਸ਼ ਉਤਸਵ ਢੇ ਮੌਕੇ ਟੇ ਸੱਤ ਅਪ੍ਰੈਲ ਨੂੰ ਸ਼ੋਭਾ ਯਾਤਰਾ ਕਢਣ ਲਈ ਇਜਾਜਤ ਦਵਾਉਣ ਢੇ ਸਬੰਧ ਵਿੱਚ ਮੁਕੇਰੀਆਂ ਦੀ ਮੌਜੂਦਾ ਵਧਾਇਕਾਂ ਇੰਦੂ ਕੌਂਡਲ ਨੂੰ ਮਿਲੇ। ਜਿਸ ਮੌਕੇ ਪ੍ਰਧਾਨ ਸੁਰਜੀਤ ਸਿੰਘ ਖਿੱਚੀਆਂ ਨੇ ਦੱਸਿਆ ਕਿ ਮਹਾਸ਼ਾ ਬਰਾਦਰੀ ਦੇ ਮਹਾਨ ਸੰਤ ਤੇ ਗੁਰੂ ਜਿੰਹਨਾਂ ਨੇ ਭਗਤਮਾਲ ਵਰਗੇ ਮਹਾ ਕਾਵਿ ਦੀ ਰਚਨਾ ਕੀਤੀ ਸੀ।

Advertisements

ਉਹਨਾਂ ਦਾ ਪ੍ਰਕਾਸ਼ ਉਤਸਵ ਪੂਰੇ ਸੰਸਾਰ ਦੇ ਮਹਾਸ਼ਾ ਬਰਾਦਰੀ ਢੇ ਲੋਕ ਬਹੁਤ ਹੀ ਉਤਸ਼ਾਹ ਨਾਲ ਮਨਾਉਂਦੇ ਹਨ।ਉਹਨਾਂ ਦਾ ਜਨਮ ਦਿਨ ਦੇ ਮੌਕੇ ਟੇ ਸਾਡੀ ਇਕਾਈ ਵਲੋਂ ਵੀ ਸੱਤ ਅਪ੍ਰੈਲ ਨੂੰ ਮੁਕੇਰੀਆਂ ਵਿੱਚ ਵਿਸ਼ੇਸ਼ ਸ਼ੋਭਾ ਯਾਤਰਾ ਦਾ ਆਯੋਜਨ ਕਰ ਰਹੀ ਹੈ।

ਇਸ ਢੇ ਸਬੰਧ ਵਿੱਚ ਅਸੀਂ ਐਮਅੱਲਏ ਇੰਦੂ ਕੌਂਡਲ ਜੀ ਨੂੰ ਮਿਲੇ ਹਾਂ ਤੇ ਇੰਦੂ ਕੌਂਡਲ ਨੇ ਵੀ ਸਾਨੂੰ ਵਿਸ਼ਵਾਸ ਦਿਵਾਇਆ ਹੈ ਕਿ ਸਾਨੂੰ ਇਸ ਸ਼ੋਭਾ ਯਾਤਰਾ ਦੌਰਾਨ ਕਿਸੇ ਵੀ ਕਿਸਮ ਦੀ ਕੋਈ ਮੁਸ਼ਕਿਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ।ਸਗੋਂ ਮੁਕੇਰੀਆਂ ਦਾ ਪ੍ਰਸ਼ਾਸ਼ਨ ਉਹਨਾਂ ਦਾ ਪੂਰਾ ਸਾਥ ਦੇਵੇਗਾ।ਇਸ ਮੌਕੇ ਕਸ਼ਮੀਰ ਸਿੰਘ ਭੋਗਲ,ਡਾ ਵਿਨੋਦ,ਹਰਦੇਵ ਪਾਲ ਅਤੇ ਵਿਜੇ ਕੁਮਾਰ ਤੋਂ ਇਲਾਵਾ ਮੰਚ ਦੇ ਹੋਰ ਕਈ ਸੀਨੀਅਰ ਨੇਤਾ ਮੌਜੂਦ ਸਨ।

LEAVE A REPLY

Please enter your comment!
Please enter your name here