ਭਾਜਪਾ ਜਿਲ੍ਹਾ ਪ੍ਰਧਾਨ ਸੰਜੀਵ ਮਨਹਾਸ ਦੀ ਪ੍ਰਧਾਨਗੀ ਹੇਠ ਮੁਕੇਰੀਆਂ ਵਿਖੇ ਹੋਈ ਮੀਟਿੰਗ

ਤਲਵਾੜਾ (ਦ ਸਟੈਲਰ ਨਿਊਜ਼), ਪ੍ਰਵੀਨ ਸੋਹਲ: ਭਾਜਪਾ ਜਿਲ੍ਹਾ ਪ੍ਰਧਾਨ ਸੰਜੀਵ ਮਨਹਾਸ ਦੀ ਪ੍ਰਧਾਨਗੀ ਹੇਠ ਮੁਕੇਰੀਆਂ ਵਿਖੇ ਮੀਟਿੰਗ ਹੋਈ। ਇਸ ਮੌਕੇ ਮਾਸਟਰ ਰਾਧੇ ਸ਼ਾਮ ਜੀ ਨੂੰ ਏਜੁਕੇਸ਼ਨ ਸੈੱਲ ਜਿਲ੍ਹੇ ਦਾ ਕਨਵੀਨਰ ਨਿਯੁਕਤ ਕੀਤਾ ਗਿਆ। ਇਸ ਮੋਕੇ ਸੰਜੀਵ ਮਨਹਾਸ ਨੇ ਕਿਹਾ ਕਿ ਮਾਸਟਰ ਰਾਧੇ ਸ਼ਾਮ ਜੀ ਮੇਹਨਤੀ ਤੇ ਇਮਾਨਦਾਰ ਪਾਰਟੀ ਦੇ ਵਰਕਰ ਹਨ ਉਨ੍ਹਾਂ ਦੀ ਨਿਯੁਕਤੀ ਨਾਲ਼ ਪਾਰਟੀ ਨੂੰ ਮਜਬੂਤੀ ਮਿਲੇਗੀ।

Advertisements

ਮਾਸਟਰ ਰਾਧੇ ਸ਼ਾਮ ਜੀ ਨੇ ਕਿਹਾ ਕਿ ਪਾਰਟੀ ਵੱਲੋਂ ਜੋ ਜੁਮੇਵਾਰੀ ਉਨ੍ਹਾਂ ਨੂੰ ਦਿੱਤੀ ਗਈ ਹੈ ਉਹ ਉਸਨੂੰ ਇਮਾਨਦਾਰੀ ਤੇ ਮਿਹਨਤ ਨਾਲ ਨਿਵਾਉਣਗੇ। ਇਸ ਮੌਕੇ ਜਿਲ੍ਹਾ ਮਹਾਂਮੰਤ੍ਰੀ ਅਜੇ ਕੌਸ਼ਲ ਸੇਠੁ, ਕੈਪਟਨ ਕਰਨ ਸਿੰਘ,ਰਾਜਿੰਦਰ ਮਹਾਜਨ,ਮਾਸਟਰ ਮਹਿੰਦਰ ਸਿੰਘ,ਸੁਧੀਰ ਮਹਾਜਨ , ਬ੍ਰਹਮ ਮਸੀਹ,ਆਦਿ ਭਾਜਪਾ ਵਰਕਰ ਹਾਜਿਰ ਸਨ।

LEAVE A REPLY

Please enter your comment!
Please enter your name here