ਕਿਸਾਨ ਜਥੇਬੰਦੀਆਂ ਨੇ ਕੀਤਾ ਐਫਸੀਆਈ ਦਫਤਰ ਦਾ ਘਿਰਾਓ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਸੰਯੁਕਤ ਕਿਸਾਨ ਮੋਰਚਾ ਦਿੱਲੀ ਦੇ ਹੁਕਮਾਂ ਤੇ ਪ੍ਰਧਾਨ ਹਰਪਾਲ ਸਿੰਘ ਸੰਘਾ ਦੀ ਪ੍ਰਧਾਨਗੀ ਹੇਠ ਹੁਸ਼ਿਆਰਪੁਰ ਦੇ ਐਫ .ਸੀ.ਆਈ.ਦਫਤਰ ਊਨਾ ਰੋਡ ਤੇ  ਘਿਰਾਓ  ਕੀਤਾ ਅਤੇ ਧਰਨਾ  ਦਿੱਤਾ ਗਿਆ। ਇਸ ਧਰਨੇ ਵਿਚ ਜ਼ਿਲਾ ਹੁਸ਼ਿਆਰਪੁਰ ਦੀਆਂ ਸਮੂਹ ਜਥੇਬੰਦੀਆਂ ਨੇ ਹਿੱਸਾ ਲਿਆ । ਪ੍ਰਧਾਨ ਹਰਪਾਲ ਸਿੰਘ ਸੰਘਾ ਨੇ ਇਸ ਵਿਸ਼ਾਲ ਧਰਨੇ ਨੂੰ ਸੰਬੋਧਨ ਕਰਦਿਆਂ ਜਾਣਕਾਰੀ ਦਿੱਤੀ ਕਿ ਕੇਂਦਰ  ਸਰਕਾਰ ਨੇ ਭਾਰਤ ਦੇ ਕਿਸਾਨਾਂ ਨੂੰ ਕਾਰਪੋਰੇਟਾਂ ਘਰਾਣਿਆਂ ਦੇ ਗੁਲਾਮ ਕਰਨ ਲਈ ਤਿੰਨ ਕਾਲੇ ਕਨੂੰਨ ਬਣਾ ਕੇ ਧੱਕੇ ਨਾਲ ਪਾਰਲੀਮੈਂਟ ਵਿਚੋਂ ਪਾਸ ਕਰਵਾ ਕੇ ਲਾਗੂ ਕਰਨ ਦਾ ਇਕ ਨਿੰਦਣਯੋਗ ਉਪਰਾਲਾ  ਕੀਤਾ। 

ਜਦੋਂ  ਭਾਰਤ ਦੇ ਕਿਸਾਨਾਂ ਨੇ ਇਹਨਾਂ  ਕਨੂੰਨਾਂ  ਦੇ ਵਿਰੋਧ ਵਿਚ  ਸੰਘਰਸ਼ ਅਤੇ  ਧਰਨੇ  ਦਿਤੇ ਤਾਂ ਕੇਂਦਰ ਸਰਕਾਰ  ਨੇ ਐਫ.ਸੀ.ਆਈ. ਜੋ ਕੇਂਦਰ ਦਾ ਸਰਕਾਰੀ  ਅਦਾਰਾ  ਹੈ ਦੇ ਰਾਹੀਂ  ਇਕ  ਹੋਰ ਹੁਕਮ ਕਰ ਦਿੱਤਾ ਕਿ ਕਿਸਾਨਾਂ ਦੀ ਫਸਲ ਦੀ ਇਦਾਇਗੀ ਕਿਸਾਨਾਂ ਦੇ ਖਾਤੇ   ਵਿਚ  ਸਿੱਧੀ  ਜਾਏਗੀ ਸਰਕਾਰ ਨੇ ਇਹ ਵੀ ਫੈਸਲਾ ਕੀਤਾ ਕਿ ਫਰਦਾਂ ਨੂੰ  ਅਪਲੋਡ ਕੀਤਾ ਜਾਵੇਗਾ। ਪਰ ਇਹ ਕਨੂੰਨ  ਕਿਸਾਨਾਂ ਨੂੰ  ਮਨਜੂਰ ਨਹੀਂ ਹੈ। 

ਇਸ ਧਰਨੇ  ਨੂੰ  ਵੱਖ ਵੱਖ  ਜਥੇਬੰਦੀਆਂ ਦੇ ਆਗੂ  ਦਵਿੰਦਰ ਸਿੰਘ  ਕੱਕੋਂ,ਮਹਿਤਾਬ ਸਿੰਘ ਹੁੰਦਲ, ਓਮਸਿੰਘ ਸਟਿਆਣਾ, ਹਰਪਾਲ ਸਿੰਘ  ਸੰਘਾ,ਸਤਪਾਲ ਸਿੰਘ  ਮਿਰਜ਼ਾਪੁਰ, ਰਣਜੀਤ ਸਿੰਘ  ਵਾਜਵਾ,ਹਰਬੰਸ ਸਿੰਘ ਸੰਘਾ, ਰਣਜੀਤ ਸਿੰਘ ਕਾਹਰੀ, ਸੁਖਪਾਲ ਸਿੰਘ  ਕਾਹਰੀ,ਜਗਤਾਰ ਸਿੰਘ ਭਿੰਡਰ , ਕੁਲਭੂਸ਼ਨ ਪ੍ਕਾਸ਼ ਸਿੰਘ ਸੈਣੀ  ,ਸੁਰਜੀਤ ਸਿੰਘ  ਸੈਣੀ  ,ਰਜਿੰਦਰ ਸਿੰਘ  ਆਜਾਦ,  ਲਖਵਿੰਦਰ ਸਿੰਘ ਲੱਖੀ,ਗੁਰਮੀਤ ਸਿੰਘ  ਕਾਂਣੇ ,ਮਹਿੰਦਰ ਸਿੰਘ  ਹੀਰ ,  ਹਰਜੀਤ ਗਿੱਲ ,ਲਖਬੀਰ ਸਿੰਘ  ਲੱਖੀ , ਕਸ਼ਮੀਰ ਸਿੰਘ  ਹਰਗੜ ਅਤੇ ਗਰਦੀਪ ਸਿੰਘ  ਖੁਣਖੁਣ  ਨੇ ਕੇਂਦਰ  ਸਰਕਾਰ ਨੂੰ  ਚਿੱਤਾਵਨੀ ਦਿੰਦਿਆਂ  ਕਿਹਾ ਕਿ ਜਿਤਨੀ ਦੇਰ ਤੱਕ ਇਹ ਕਾਲੇ  ਕਨੂੰਨ ਵਾਪਿਸ ਅਤੇ ਫੂਡ ਕਾਰਪੋਰੇਸ਼ਨ ਆਫ ਇੰਡੀਆ ਦੇ  ਦੁਆਰਾ ਕੀਤੇ  ਹੁਕਮਾਂ ਨੂੰ  ਰੱਦ ਨਹੀਂ ਕੀਤਾ  ਉਦੋਂ  ਤੱਕ ਇਹ ਘਿਰਾਓ  ਅਤੇ  ਧਰਨੇ  ਯਾਰੀ ਰਹਿਣਗੇ । ਅਖੀਰ ਵਿੱਚ ਪ੍ਰਧਾਨ  ਹਰਪਾਲ  ਸਿੰਘ  ਸੰਘਾ ਨੇ ਜਾਣਕਾਰੀ  ਦਿੱਤੀ ਕਿ 14  ਅਪਰੈਲ ਨੂੰ  ਡਾਕਟਰ  ਅੰਬੇਦਕਰ  ਦੇ ਜਨਮ ਦਿਨ ਤੇ  ਸਵਿਧਾਨ ਦਿਵਸ ਮਨਾਇਆ  ਜਵੇਗਾ । ਪ੍ਰਧਾਨ ਹਰਬੰਸ ਸਿੰਘ ਸੰਘਾ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਇਹ ਘਿਰਾਓ 11-00 ਵਜ਼ੇ ਤੋਂ ਸ਼ਾਮ 6-00ਵਜ਼ੇ ਤੱਕ ਕੀਤਾ ਜਾਵੇਗਾ  ।

LEAVE A REPLY

Please enter your comment!
Please enter your name here