ਕਿਸਾਨ ਜਥੇਬੰਦੀਆਂ ਨੇ ਐਫਸੀਆਈ ਗੋਦਾਮਾਂ ਮੂਹਰੇ ਧਰਨਾ ਦੇ ਕੇ ਕੀਤਾ ਪ੍ਰਦਰਸ਼ਨ

ਤਲਵਾੜਾ (ਦ ਸਟੈਲਰ ਨਿਊਜ਼), ਪ੍ਰਵੀਨ ਸੋਹਲ। ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ਤੇ ਮੁਕੇਰੀਆਂ ਦੀ ਸਮੂਹ ਕਿਸਾਨ ਜਥੇਬੰਦੀਆਂ ਵੱਲੋਂ ਖੇਤੀਬਾੜੀ ਕਾਨੂੰਨਾ ਨੂੰ ਲੇ ਕੇ ਕਿਸਾਨਾਂ ਨੂੰ ਸਿੱਧੀ ਅਦਾਇਗੀ ਦੇ ਵਿਰੋਧ ਵਿੱਚ ਐਫ ਸੀ ਆਈ ਗੋਦਾਮਾਂ ਮੂਹਰੇ ਧਰਨਾ ਤੇ ਪ੍ਰਦਰਸ਼ਨ ਕੀਤਾ ।

Advertisements

ਕਿਸਾਨ ਆਗੂਆਂ ਅਤੇ ਆੜਤੀਆ ਨੇ ਸਰਕਾਰ ਖਿਲਾਫ ਜੰਮ ਕੇ ਨਾਰੇਬਾਜ਼ੀ ਕੀਤੀ ਤੇ ਕੇਂਦਰ ਵੱਲੋ ਕੀਤੀ ਜਾ ਰਹੀ ਸਿੱਧੀ ਅਦਾਇਗੀ ਦੀਆ ਗੱਲਾ ਨੂੰ ਕਿਸਾਨ ਅਤੇ ਆੜਤੀਆ ਦੇ ਵਿਰੋਧ ਵਿੱਚ ਦੱਸਿਆ।ਇਸ ਦੌਰਾਨ ਉਹਨਾਂ ਕਿਹਾ ਕਿ ਜੇਕਰ ਸਰਕਾਰ ਕਾਲੇ ਕਾਨੂੰਨਾਂ ਨੂੰ ਵਾਪਿਸ ਨਹੀਂ ਲੈਂਦੀ ਤਾਂ ਕਿਸਾਨਾਂ ਵੱਲੋਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ।

LEAVE A REPLY

Please enter your comment!
Please enter your name here