ਫਿਰੋਜ਼ਪੁਰ: ਠੇਕਾ ਮੁਲਾਜ਼ਮਾਂ ਵੱਲੋਂ ਮੰਗਾਂ ਦੀ ਪ੍ਰਾਪਤੀ ਲਈ ਸੰਘਰਸ਼ ਤੇਜ਼ ਕਰਨ ਦਾ ਐਲਾਨ

ਫਿਰੋਜ਼ਪੁਰ (ਦ ਸਟੈਲਰ ਨਿਊਜ਼)। ਪੰਜਾਬ ਦੀਆਂ ਫੂਡ ਗ੍ਰੇਨ ਇਜੰਸੀਜ਼ ਵਿੱਚ ਲੰਮੇਂ ਅਰਸੇ ਤੋਂ ਆਊਟ ਸੋਰਸਿੰਗ ਅਧੀਨ ਡਿਊਟੀ ਕਰਦੇ ਦਿਹਾੜੀਦਾਰ ਅਤੇ ਸਕਿਓਰਟੀਗਾਰਡਾਂ ਦਾ ਆਰਥਿਕ,ਫਿਜੀਕਲੀ ਸੋਸ਼ਣ ਜੰਗੀ ਪੱਧਰ ‘ਤੇ ਜਾਰੀ ਹੈ।

Advertisements

ਕੱਚੇ ਕਾਮਿਆਂ ਨੂੰ ਪੱਕਾ ਕਰਨ ਲਈ ਪੰਜਾਬ ਵਿਧਾਨ ਸਭਾ ਵੱਲੋਂ ਪਾਸ ਕੀਤਾ ਮੁਲਾਜ਼ਮ ਵੈਲਫੇਅਰ ਐਕਟ-2016 ਲਾਗੂ ਨਹੀਂ ਕੀਤਾ ਜਾ ਰਿਹਾ,ਤਾਇਨਾਤ ਅਫਸ਼ਰਸਾਹੀ ਸਕਿਓਰਟੀ ਕੰਪਨੀ ਨਾਲ ਮਿਲਕੇ ਜਿਥੇ ਕਰਮਚਾਰੀਆਂ ਦਾ ਆਰਥਿਕ ਸੋਸ਼ਣ ਕਰ ਰਹੀ ਹੈ ,ਓਥੇ ਫੂਡ ਗ੍ਰੇਨ ਇਜੰਸੀਆਂ ਨੂੰ ਵੀ ਆਰਥਿਕ ਤੌਰ ‘ਤੇ ਚੂੰਨਾਂ ਲਾਇਆ ਜਾ ਰਿਹਾ,ਲੇਬਰ ਦਾ ਕੰਮ(ਦਵਾਈ ਪਾਓਣ,ਸਪ੍ਰੇਅ,ਕਬਰ ਚੁੱਕਣ, ਢਕਣ) ਆਦਿ ਸਕਿਓਰਟੀ ਗਾਰਡਾਂ ਤੋਂ ਲਿਆ ਜਾਂਦਾ ਅਤੇ ਲੇਬਰ ਦੇ ਬਣੇ ਬਿਲ ਦਾ ਪੈਸਾ ਆਪ ਛਕ ਲਿਆ ਜਾਂਦਾ ਹੈ,ਇਸੇ ਤਰਾਂ 25% ਤੋਂ 30% ਬੋਗਸ ਨਾਮਾਂ ਤੇ ਹਾਜ਼ਰੀਆਂ ਭੇਜਕੇ ਪੰਜਾਬ ਭਰ ਵਿੱਚ ਕਰੋੜਾਂ ਦਾ ਚੂੰਨਾਂ ਸਰਕਾਰੀ ਖਰੀਦ ਏਜੰਸੀਜ਼ ਨੂੰ ਹਰ ਮਹੀਨੇ ਲਗਦਾ ਹੈ,ਅਸਲ ਡਿਓਟੀ ਕਰਦੇ ਕਰਮਚਾਰੀਆਂ ਤੇ ਕੰਮ ਦਾ ਬੋਝ ਬਣਿਆ ਰਹਿੰਦਾ ਹੈ ,50%ਆਊਟ ਸੋਰਸ ਕਰਮਚਾਰੀਆਂ ਨੂੰ ਤਨਖਾਹ ਦੀ ਅਦਾਇਗੀ ਬੈਂਕ ਰਾਹੀਂ ਨਾ ਕਰਨ ਕਰਕੇ ਮਨਮਰਜ਼ੀ ਨਾਲ ਨਗਦ (ਡੀ ਸੀ ਰੇਟਾਂ ਤੋਂ ਵੀ ਘੱਟ) ਤਨਖਾਹਾਂ ਦੇ ਆਰਥਿਕ ਸੋਸ਼ਣ ਕੀਤਾ ਜਾ ਰਿਹਾ,ਲੰਮੇਂ ਅਰਸੇ ਤੋਂ ਈਪੀਐਫ ਅੱਪ ਡੇਟ ਨਹੀਂ ਕੀਤਾ ਜਾ ਰਿਹਾ,ਜਦੋਂ ਕਿ ਕਰਮਚਾਰੀਆਂ ਦਾ ਬਣਦਾ ਹਿੱਸਾ ਹਰ ਮਹੀਨੇ ਕੱਟਿਆ ਜਾ ਰਿਹਾ ਹੈ।

ਜਥੇਬੰਦੀ ਵੱਲੋਂ ਮੁੱਖ ਦਫ਼ਤਰ ਦੇ ਧਿਆਨ ਵਿੱਚ ਅਨੇਕਾਂ ਵਾਰ ਲਿਆਂਦਾ ਗਿਆ ਪਰ ” ਪੰਚਾਂ ਦਾ ਕਿਹਾ ਸਿਰ ਮੱਥੇ ਪਰਨਾਲਾ ਓਥੇ ਦਾ ਓਥੇ”ਪੰਜਾਬ ਫੂਡ ਗ੍ਰੇਨ ਇਜੰਸੀਜ਼ ਦਰਜ਼ਾਚਾਰ ਅਤੇ  ਠੇਕਾ ਮੁਲਾਜ਼ਮ ਐਕਸ਼ਨ ਕਮੇਟੀ ਦੇ ਸੂਬਾਈ ਆਗੂਆਂ ਰਣਜੀਤ ਸਿੰਘ ਰਾਣਵਾਂ,ਬਲਜਿੰਦਰ ਸਿੰਘ ਪਟਿਆਲਾ,ਦਰਸ਼ਨ ਸਿੰਘ ਘੱਗਾ,ਦਰਬਾਰਾ ਸਿੰਘ ਮੱਲੇਵਾਲ,ਹਰਭਗਵਾਨ ਸ੍ਰੀ ਮੁਕਤਸਰ ਸਾਹਿਬ,ਪ੍ਰਵੀਨ ਕੁਮਾਰ ਫਿਰੋਜ਼ਪੁਰ,ਸੋਹਣ ਲਾਲ ਪੰਛੀ,ਜਸਵੀਰ ਸਿੰਘ ਜੰਡਿਆਲਾ ,ਰਾਜ ਕੁਮਾਰ ਅਮ੍ਰਿਤਸਰ,ਪੂਰਨ ਸਿੰਘ ਗੁਰਦਾਸਪੁਰ,ਕੁਲਵੰਤ ਮੋਗਾ,ਇਕਬਾਲ ਫਰੀਦਕੋਟ,ਮਹਿੰਗਾ ਸਿੰਘ ਬਿੰਝਲ,ਗੁਰਮੀਤ ਸਿੰਘ ਮਿੱਡਾ,ਹੰਸਰਾਜ ਦੀਦਾਰਗੜੁ ,ਜਸਵਿੰਦਰ ਸਿੰਘ ਫਤਿਹਗੜ੍ਹ ਸਾਹਿਬ,ਤੋਤਾ ਖਾਂ ਅਤੇ ਮੋਹਣ ਲਾਲ ਬਰਨਾਲਾ,ਰਵੀ ਰਾਮਪੁਰਾ,ਮੁਨਸੀ ਰਾਮ ਪਤੰਗਾ ਨੇ ਸਾਂਝੇ ਬਿਆਨ ਰਾਹੀਂ ਕਿਹਾ ਕਿ ਫੀਲਡ ਅਧਿਕਾਰੀਆਂ ਦਾ ਕਰਮਚਾਰੀਆਂ ਨੂੰ ਆ ਰਹੀਆਂ ਮੁਸਕਲਾਂ ਵੱਲ ਕੋਈ ਧਿਆਨ ਨਹੀਂ ਹੈ,ਗੁਦਾਮਾਂ ਵਿੱਚ ਲਾਈਟ,ਪਾਣੀ,ਫਲੈਸ ਆਦਿ ਦਾ ਵੀ ਪ੍ਬੰਧ ਯਕੀਨੀ ਨਹੀਂ ਕਰਵਾਇਆ ਜਾਂਦਾ,ਭਾਵੇਂ ਉੱਚ ਅਧਿਕਾਰੀਆਂ ਵੱਲੋਂ ਸਖ਼ਤ ਹਦਾਇਤਾਂ ਹਨ ਕਿ ਗੁਦਾਮਾਂ ਵਿਖੇ ਮੁੱਢਲੀਆਂ ਸਹੂਲਤਾਂ ਯਕੀਨੀ ਬਣਾਈਆਂ ਜਾਣ,ਪਰ ਸਟੋਰੇਜ਼ ਕੇਂਦਰਾਂ ਤੇ ਤਾਇਨਾਤ ਅਧਿਕਾਰੀ ਸਿਰਫ ਅਪਣਾ ਉੱਲੂ ਸਿੱਧਾ ਕਰਨ ਵੱਲ ਵੱਧ ਧਿਆਨ ਦਿੰਦੇ ਹਨ,ਆਗੂਆਂ ਕਿ ਫੂਡ ਗ੍ਰੇਨ ਇਜੰਸੀਆਂ ਵਿੱਚ ਕੰਮ ਕਰਦੇ ਦਰਜਾਚਾਰ,ਦਿਹਾੜੀਦਾਰ ਅਤੇ ਠੇਕਾ ਮੁਲਾਜ਼ਮਾਂ ਦੀਆਂ ਲੰਮੇਂ ਸਮੇਂ ਤੋਂ ਲਟਕਦੀਆਂ ਮੰਗਾਂ ਦਾ ਨਿਪਟਾਰਾ ਨਹੀਂ ਕੀਤਾ ਜਾ ਰਿਹਾ ਸਕਿਓਰਟੀ ਗਾਰਡ ਕਰਮਚਾਰੀਆਂ ਕਦੇ ਵੀ ਤਨਖਾਹ ਸਮੇਂ ਸਿਰ ਨਹੀਂ ਦਿੱਤੀ ਗਈ,2-3 ਮਹੀਨੇ ਦੀ ਤਨਖਾਹ ਜਮਾਂ ਹੋਣ ਤੇ ਸਿਰਫ ਇੱਕ ਮਹੀਨੇ ਦੀ ਤਨਖਾਹ ਦਿੱਤੀ ਜਾਂਦੀ ਹੈ,ਜਿਸ ਕਾਰਨ ਕਰਮਚਾਰੀਆਂ ਵਿੱਚ ਰੋਸ ਵਧ ਰਿਹਾ ਹੈ ,ਆਗੂਆਂ ਕਿਹਾ ਕਿ ਸਰਕਾਰ ਅਤੇ ਅਫਸਰਸਾਹੀ ਦੀਆਂ ਮਾੜੀਆਂ ਨੀਤੀਆਂ ਵਿਰੁੱਧ ਮੁਲਤਵੀ ਕੀਤਾ ਸੰਘਰਸ਼ ਮੁੜ ਅਰੰਭ ਕੀਤਾ ਜਾਵੇਗਾ,ਜਿਸ ਦੀ ਰੂਪ ਰੇਖਾ ਉਲੀਕਣ ਲਈ ਪੰਜਾਬ ਫੂਡ ਗ੍ਰੇਨ ਇਜੰਸੀਜ਼ ਦਰਜ਼ਾਚਾਰ ਅਤੇ ਠੇਕਾ ਮੁਲਾਜ਼ਮ ਐਕਸ਼ਨ ਕਮੇਟੀ ਦੀ ਸੂਬਾਈ ਮੀਟਿੰਗ ਮਿਤੀ:10 ਅਪ੍ਰੈਲ 2021 ਨੂੰ ਈਸੜੂ ਭਵਨ ਲੁਧਿਆਣਾ ਵਿਖੇ ਸੱਦੀ ਗਈ ਹੈ।

LEAVE A REPLY

Please enter your comment!
Please enter your name here