ਵਿਸ਼ਵ ਸਿਹਤ ਦਿਵਸ ਮੌਕੇ ਜਿਲਾ ਪੱਧਰੀ ਸੈਮੀਨਾਰ ਆਯੋਜਿਤ

ਹੁਸ਼ਿਆਰਪੁਰ  (ਦ ਸਟੈਲਰ ਨਿਊਜ਼)। ਇਕ ਚੰਗੇ ਸਿਹਤਮੰਦ ਵਿਸ਼ਵ ਦਾ ਨਿਰਮਾਂਣ ਥੀਮ ਤੇ ਆਧਾਰਿਤ ਵਿਸਵ  ਸਿਹਤ ਦਿਵਸ ਦੇ ਮੋਕੇ ਸਿਹਤ ਵਿਭਾਗ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸਿਵਲ ਸਰਜਨ ਡਾ ਰਣਜੀਤ ਸਿੰਘ ਘੋਤੜਾ ਦੀ ਅਗਵਾਈ ਹੇਠ ਇਕ ਜਾਗਰੂਕਤਾ ਸੈਮੀਨਾਰ ਜਿਲਾ ਸਿਖਲਾਈ ਕੇਦਰ ਵਿਖੇ ਕੀਤਾ ਗਿਆੱ । ਸੈਮੀਨਾਰ ਨੂੰ ਸਬੋਧਨ ਕਰਦੇ ਸਿਵਲ ਸਰਜਨ ਨੇ ਕਿਹਾ ਕਿ ਸਿਹਤਮੰਦ  1950 ਵਿੱਚ ਪਹਿਲੀ ਵਾਰ ਵਿਸ਼ਵ ਸਿਹਤ ਦਿਵਸ ਮਨਾਉਣ ਦੀ ਸ਼ੁਰੂਆਤ ਹੋਈ ਜਿਸ ਦਾ ਮਕਸਦ ਵੱਖ ਵੱਖ ਸਿਹਤ ਵਿਸ਼ਿਆ ਤੇ ਜਾਗਰੂਕਤਾ ਪੈਦਾ ਕਰਨਾ ਹੈ ।

Advertisements

ਵਿਸ਼ਵ ਸਿਹਤ ਸੰਗਠਨ ਵੱਲੋ ਇਸ ਸਾਲ ਦੇ ਥੀਮ ਸਿਹਤਮੰਦ ਵਿਸ਼ਵ ਦਾ ਨਿਰਮਾਣ ਦਾ ਉਦੇਸ਼  ਸਾਰਿਆ ਨੂੰ ਇਕ ਸਾਰ ਬਿਨਾ ਕਿਸੇ ਭੇਦ ਭਾਵ , ਸਾਰਿਆ ਨੂੰ ਸਿਹਤ ਸਹੂਲਤਾਂ ਮਿਲ ਸਕਣ । ਸਿਹਤ ਮੰਦ ਰਹਿਣ ਲਈ ਪੋਸ਼ਟਿਕ ਖੁਰਾਕ ਪ੍ਰਟੀਨ ਯੁਕਤ ਅਤੇ ਸੰਤੁਲਤ ਖੁਰਾਕ ਦਾ ਮਿਲਣਾ ਜਰੂਰੀ ਹੈ । ਸਰੀਰਕ ਪੱਖੋ ਸਿਹਤਮੰਦ ਹੋਣਾ ਸਿਹਤ ਦੀ ਪਰਿਭਾਸਾ ਨਹੀ ਹੈ ਸਗੋ ਇਸ ਦੇ ਨਾਲ ਨਾਲ ਮਾਨਸਿਕ ਤੇ ਸਮਾਜਿਕ ਤੋਰ ਤੇ ਵੀ ਸਿਹਤਮੰਦ ਹੋਣਾ ਜਰੂਰੀ ਹੈ । ਉਹਨਾ ਕੋਵਿਡ ਮਹਾਂਮਾਰੀ ਤੇ ਕਾਬੂ ਪਾਉਣ ਲਈ ਸਰਕਾਰ ਵਲੋ 45 ਸਾਲ ਦੇ ਉਪਰ ਦੇ ਵਿਆਕਤੀਆ ਲਈ ਕੀਤੇ ਜਾਣ ਵਾਲੇ ਟੀਕਾਕਰਨ ਕਰਾਉਣ ਲਈ ਵੀ ਕਿਹਾ ਕਿਉ ਜੋ ਇਹ ਟੀਕਾ ਬਿਲਕੁਲ ਸੁਰੱਖਿਅਤ ਹੈ ਅਤੇ ਸਰੀਰ ਵਿੱਚ ਇਸ ਬਿਮਾਰੀ ਤੋ ਬਚਾ ਲਈ ਪ੍ਰਤੀ ਰੋਧਿਕ ਸ਼ਕਤੀ ਪੈਦਾ ਕਰਦਾ ਹੈ ।

ਜਿਲਾ ਪਰਿਵਾਰ ਭਲਾਈ ਅਫਸਰ ਡਾ ਸੁਨੀਲ ਅਹੀਰ ਨੇ ਸਿਹਤਮੰਦ ਰਹਿਣ ਲਈ ਪੋਸ਼ਟਿਕ ਖੁਰਾਕ ਲੈਣ ਦੇ ਨਾਲ ਨਾਲ ਤੰਬਾਕੂ ਅਲਕੋਹਲ ਅਤੇ ਜਿਆਦਾ ਤਲੇ ਹੋਏ ਪਾਦਾਰਥਾ ਦਾ ਸੇਵਨ ਨਾ ਕਰਨ ਬਾਰੇ ਦੱਸਿਆ । ਇਸ ਸੈਮੀਨਾਰ ਵਿੱਚ ਸਹਾਇਕ ਸਿਵਲ ਸਰਜਨ ਡਾ ਪਵਨ ਕੁਮਾਰ ,ਮਾਸ ਮੀਡੀਆ ਅਫਸਰ ਪਰਸ਼ੋਤਮ ਲਾਲ , ਪ੍ਰਿੰਸੀਪਲ ਤ੍ਰਿਸ਼ਲਾ, ਮਾਸ ਮੀਡੀਆ ਵਿੰਗ ਤੋ ਗੁਰਵਿੰਦਰ ਸ਼ਾਨੇ . ਅਮਨਦੀਪ ਸਿੰਘ ਬੀ ਸੀ ਸੀ  ਤੇ ਹੋਰ  ਹਾਜਰ ਸਨ ।   

LEAVE A REPLY

Please enter your comment!
Please enter your name here