ਪਠਾਨਕੋਟ: ਡੀਸੀ ਨੇ ਜਿਲ੍ਹਾ ਪੱਧਰੀ ਦਾਖਲਾ ਮੁਹਿੰਮ ਦਾ ਕੀਤਾ ਆਗਾਜ

ਪਠਾਨਕੋਟ(ਦ ਸਟੈਲਰ ਨਿਊਜ਼)। ਸਰਕਾਰੀ ਸਕੂਲਾਂ ਵਿਚ ਵਿਦਿਆਰਥੀਆਂ ਨੂੰ ਦਾਖ਼ਲਿਆਂ ਪ੍ਰਤੀ ਜਾਗਰੂਕ ਕਰਨ ਲਈ ਸਿੱਖਿਆ ਵਿਭਾਗ ਵਲੋਂ ਚਲਾਈ ਜਾ ਰਹੀ, ਜ਼ਿਲ੍ਹਾ ਪੱਧਰੀ ਮੁਹਿੰਮ ਦਾ ਆਗਾਜ਼ ਮਾਣਯੋਗ ਡਿਪਟੀ ਕਮਿਸਨਰ ਪਠਾਨਕੋਟ ਸੰਯਮ ਅਗਰਵਾਲ, ਐਸਡੀਐਮ ਪਠਾਨਕੋਟ ਗੁਰਸਿਮਰਨ ਸਿੰਘ, ਐਸਡੀਐਮ ਧਾਰ ਸ੍ਰੀਮਤੀ ਨਿਧੀ ਕਲੌਤਰਾ, ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ/ਸੈਕੰਡਰੀ ਬਲਦੇਵ ਰਾਜ, ਉਪ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਰਾਜੇਸਵਰ ਸਲਾਰੀਆ, ਉਪ ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਰਮੇਸ ਲਾਲ ਠਾਕੁਰ ਅਤੇ ਜਿਲ੍ਹਾ ਮੀਡੀਆ ਕੋਆਰਡੀਨੇਟਰ ਬਲਕਾਰ ਅੱਤਰੀ ਨੇ ਅੱਜ ਜਿਲ੍ਹਾ ਪੱਧਰੀ ਪੰਫਲੇਟ ਅਤੇ ਦਾਖਲਾ ਪ੍ਰਚਾਰ ਸਬੰਧੀ ਆਟੋ ਰਵਾਨਾ ਕਰਕੇ ਕੀਤਾ। ਇਸ ਮੌਕੇ ਤੇ ਬੀਐਨਓ ਪੰਕਜ ਮਹਾਜਨ, ਬੀਐਨਓ ਬਲਬੀਰ ਕੁਮਾਰ, ਬੀਐਨਓ ਰਾਮਪਾਲ ਮਹਾਜਨ, ਬੀਐਨਓ ਰਾਹੁਲ ਗੁਪਤਾ,ਬੀਐਨਓ ਤੇਜਬੀਰ ਸਿੰਘ, ਬਿ੍ਰਜ ਰਾਜ, ਪਵਨ ਸੈਹਰਿਆ ਆਦਿ ਹਾਜਰ ਸਨ।

Advertisements

ਇਸ ਮੌਕੇ ਤੇ ਡਿਪਟੀ ਕਮਿਸਨਰ ਸੰਯਮ ਅਗਰਵਾਲ ਨੇ ਕਿਹਾ ਕਿ ਸਰਕਾਰੀ ਸਕੂਲ ਹੁਣ ਹਰ ਆਧੁਨਿਕ ਸਹੂਲਤ ਅਤੇ ਉੱਚ ਪੱਧਰ ਦੀ ਸਿੱਖਿਆ ਨਾਲ਼ ਲੈਸ ਹਨ। ਇਸ ਲਈ ਮਾਪਿਆਂ ਨੂੰ ਵੱਧ ਤੋਂ ਵੱਧ ਸਰਕਾਰੀ ਸਕੂਲਾਂ ਦੀਆਂ ਸੁਵਿਧਾਵਾਂ ਦਾ ਵੱਧ ਤੋਂ ਵੱਧ ਫਾਇਦਾ ਉਠਾਉਣਾ ਚਾਹੀਦਾ ਹੈ। ਸਰਕਾਰੀ ਸਕੂਲਾਂ ਦੇ ਅਧਿਆਪਕ ਮਿਹਨਤੀ ਅਤੇ ਉਚ ਯੋਗਤਾ ਪ੍ਰਾਪਤ ਹਨ। ਜਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਅਤੇ ਸੈਕੰਡਰੀ ਬਲਦੇਵ ਰਾਜ ਅਤੇ ਉਪ ਜਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਰਾਜੇਸਵਰ ਸਲਾਰੀਆ ਨੇ ਦੱਸਿਆ ਕਿ ਸਕੂਲ ਸਿੱਖਿਆ ਵਿਭਾਗ ਵੱਲੋਂ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਦੀ ਰਹਿਨੁਮਾਈ ਅਤੇ ਸਿੱਖਿਆ ਸਕੱਤਰ ਕਿ੍ਰਸ਼ਨ ਕੁਮਾਰ ਦੀ ਅਗਵਾਈ ਹੇਠ ਮਾਪਿਆਂ ਨੂੰ ਆਪਣੇ ਬੱਚਿਆਂ ਦਾ ਦਾਖਲਾ ਸਰਕਾਰੀ ਸਕੂਲਾਂ ਵਿੱਚ ਕਰਵਾ ਕੇ ਸਮੇਂ ਦੇ ਹਾਣ ਦੀ ਸਿੱਖਿਆ ਦਿਵਾਉਣ ਲਈ ਲਗਾਤਾਰ ਪ੍ਰੇਰਿਤ ਕੀਤਾ ਜਾ ਰਿਹਾ ਹੈ।

ਇਸ ਮਨੋਰਥ ਲਈ ਪਿੰਡਾਂ ਅਤੇ ਸ਼ਹਿਰਾਂ ਦੇ ਧਾਰਮਿਕ ਅਸਥਾਨਾਂ ਤੋਂ ਮਾਪਿਆਂ ਨੂੰ ਸੂਚਨਾ ਮੁਹੱਈਆ ਕਰਵਾਉਣ ਦੇ ਨਾਲ ਨਾਲ ਬਲਾਕ ਵਾਈਜ਼ ਆਟੋ ਰਿਕਸ਼ਾ ਅਨਾਊਂਸਮੈਂਟ ਕਰਵਾਉਣ ਦਾ ਵੀ ਫੈਸਲਾ ਕੀਤਾ ਗਿਆ ਹੈ। ਜਿਲ੍ਹੇ ਵਿੱਚ ਅਨਾਊਂਸਮੈਂਟ ਕਰਵਾਉਣ ਲਈ ਸੱਤਾ ਬਲਾਕਾਂ ਵਿੱਚ ਸੱਤ ਆਟੋ ਰਿਕਸਾ ਮਾਣਯੋਗ ਡੀਸੀ ਸਾਹਿਬ ਅਤੇ ਜਿਲ੍ਹਾ ਪ੍ਰਸਾਸਨ ਵੱਲੋਂ ਰਵਾਨਾ ਕੀਤੇ ਹਨ। ਇਹ ਆਟੋ ਜਿਲ੍ਹੇ ਦੇ ਵੱਖ-ਵੱਖ ਪਿੰਡਾਂ ਅਤੇ ਸਹਿਰਾਂ ਵਿੱਚ 10 ਦਿਨ ਸਰਕਾਰੀ ਸਕੂਲਾਂ ਦੀਆਂ ਪ੍ਰਾਪਤੀਆਂ ਦਾ ਪ੍ਰਚਾਰ ਕਰਕੇ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਦਾਖਲ ਕਰਵਾਉਣ ਲਈ ਪ੍ਰੇਰਿਤ ਕਰਨਗੇ।

LEAVE A REPLY

Please enter your comment!
Please enter your name here