‘ਵਾਅਦਾ ਯਾਦ ਕਰਵਾਓ’ ਮੁਹਿੰਮ ਤਹਿਤ ਮੁਲਾਜ਼ਮਾਂ ਦਾ ਵਫ਼ਦ ਵਿਧਾਇਕ ਨੂੰ ਮਿਲਿਆ

ਤਲਵਾਡ਼ਾ (ਪ੍ਰਵੀਨ ਸੋਹਲ): ਵਿਧਾਇਕ ਅਰੁਣ ਡੋਗਰਾ ਨੇ ਮੁਲਾਜ਼ਮਾਂ ਦੀ ਪੁਰਾਣੀ ਪੈਨਸ਼ਨ ਬਹਾਲੀ ਦੀ ਮੰਗ ਨੂੰ ਦਰੁੱਸਤ ਤੇ ਜਾਇਜ਼ ਦੱਸਿਆ ਹੈ। ਅੱਜ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦਾ ਇੱਕ ਵਫ਼ਦ ‘ਵਾਅਦਾ ਯਾਦ ਕਰਵਾਓ’ ਪੱਤਰ ਦੇਣ ਵਿਧਾਇਕ ਅਰੁਣ ਡੋਗਰਾ ਨੂੰ ਉਨ੍ਹਾਂ ਦੇ ਗ੍ਰਹਿ ਨਿਵਾਸ ’ਤੇ ਮਿਲਿਆ।

Advertisements

ਵਫ਼ਦ ਦੀ ਅਗਵਾਈ ਬਲਾਕ ਤਲਵਾਡ਼ਾ ਤੇ ਕਮਾਹੀ ਦੇਵੀ ਕਨਵੀਨਰ ਮਨਮੋਹਨ ਸਿੰਘ ਤੇ ਚਮਨ ਲਾਲ ਨੇ ਕੀਤੀ। ਵਿਧਾਇਕ ਡੋਗਰਾ ਨੂੰ ਵਫ਼ਦ ਮੈਂਬਰਾਂ ਨੂੰ ਦੱਸਿਆ ਕਿ ਉਨ੍ਹਾਂ ਮੁਲਾਜ਼ਮਾਂ ਦੀ ਪੁਰਾਣੀ ਪੈਨਸ਼ਨ ਬਹਾਲੀ ਸਬੰਧੀ ਮੰਗ ਕਾਂਗਰਸ ਪਾਰਟੀ ਦੇ ਸਲਾਹਕਾਰ ਪ੍ਰਸ਼ਾਂਤ ਕਿਸ਼ੋਰ ਨਾਲ ਵੀ ਵਿਚਾਰੀ ਸੀ। ਉਨ੍ਹਾਂ ਵਫ਼ਦ ਮੈਂਬਰ ਵੱਲੋਂ ਦਿੱਤੇ ਪੱਤਰ ਦਾ ਫ਼ਾਲੋਅਪ ਪੱਤਰ ਵਫ਼ਦ ਨੂੰ ਸੌਂਪਦਿਆਂ ਪਾਰਟੀ ਪੱਧਰ ‘ਤੇ ਵੀ ਮੁਲਾਜ਼ਮਾਂ ਦੀ ਮੰਗ ਦਾ ਸਮਰਥਨ ਕਰਨ ਦਾ ਭਰੋਸਾ ਦਿੱਤਾ।

ਉਧਰ ਪੁਰਾਣੀ ਪੈਨਸ਼ਲ ਬਹਾਲੀ ਸੰਘਰਸ਼ ਕਮੇਟੀ,ਪੰਜਾਬ ਦੇ ਕਨਵੀਨਰ ਜਸਵੀਰ ਤਲਵਾਡ਼ਾ ਨੇ ‘ਵਾਅਦਾ ਯਾਦ ਕਰਵਾਓ’ ਮੁਹਿੰਮ ਤਹਿਤ ਵਿਧਾਇਕਾਂ ਨੂੰ ਮੰਗ ਪੱਤਰ ਦੇਣ ਦੇ ਜੱਥੇਬੰਦੀ ਦੇ ਫ਼ੈਸਲੇ ਨੂੰ ਕਾਮਯਾਬ ਦੱਸਿਆ ਹੈ। ਉਨ੍ਹਾਂ ਸਰਕਾਰ ਤੋਂ ਨਵੀਂ ਪੈਨਸ਼ਨ ਸਕੀਮ ਰੱਦ ਕਰ ਪੁਰਾਣੀ ਪੈਨਸ਼ਨ ਬਹਾਲ ਕਰਨ ਦੀ ਮੰਗ ਕਰਦਿਆਂ ਮੁਲਾਜ਼ਮਾਂ ਦੀ ਮੰਗ ਪੂਰੀ ਹੋਣ ਤੱਕ ਸੰਘਰਸ਼ ਜ਼ਾਰੀ ਰੱਖਣ ਦਾ ਐਲਾਨ ਕੀਤਾ ਹੈ। ਵਫ਼ਦ ‘ਚ ਹੋਰਨਾਂ ਤੋਂ ਇਲਾਵਾ ਸੂਬਾ ਆਈਟੀ ਸੈੱਲ ਸਕੱਤਰ ਸੱਤ ਪ੍ਰਕਾਸ਼, ਵਰਿੰਦਰ ਵਿੱਕੀ, ਬਲਾਕ ਹਾਜੀਪੁਰ ਕਨਵੀਨਰ ਰਮਨ ਚੌਧਰੀ, ਸਕੱਤਰ ਨਿਰਮਲ ਬੱਧਣ, ਮੀਡੀਆ ਇੰਚਾਰਜ ਰਾਜਿੰਦਰ ਠਾਕੁਰ ਕਮਾਹੀ ਦੇਵੀ, ਜੀਟੀਯੂ ਆਗੂ ਹਿਤੇਸ਼ ਸ਼ਰਮਾ ਤੇ ਅਮਨਦੀਪ ਆਗੂ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here