ਮੰਡੀਆਂ ’ਚ ਕਣਕ ਦੀ ਖਰੀਦ ਸਮੇਂ ਸਿਰ ਹੋਣ ’ਤੇ ਕਿਸਾਨਾਂ ਵਿੱਚ ਖੁਸ਼ੀ ਦੀ ਲਹਿਰ

ਪਠਾਨਕੋਟ: 19 ਅਪ੍ਰੈਲ 2021: ਜਿਲ੍ਹਾ ਪਠਾਨਕੋਟ ਵਿੱਚ 15 ਸਥਾਈ ਅਤੇ 6 ਸਬ ਯਾਰਡਾਂ ਵਿੱਚ ਕਣਕ ਲੈ ਕੇ ਪਹੁੰਚ ਰਹੇ ਕਿਸਾਨਾਂ ਦੀ ਕਣਕ ਦੀ ਖਰੀਦ ਸਮੇਂ ਸਿਰ ਹੋਣ ਅਤੇ ਹੋਰ ਪ੍ਰਬੰਧਾਂ ਨੂੰ ਲੈ ਕੇ ਕਿਸਾਨਾਂ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਜਿਕਰਯੋਗ ਹੈ ਕਿ ਜਿਲ੍ਹਾ ਪਠਾਨਕੋਟ ਦੀਆਂ ਦਾਣਾ ਮੰਡੀਆਂ ਵਿੱਚ ਕਿਸਾਨਾਂ ਨੂੰ ਕਿਸੇ ਤਰ੍ਹਾਂ ਦੀ ਪ੍ਰੇਸਾਨੀ ਦਾ ਸਾਹਮਣਾ ਨਹੀਂ ਕਰਨਾ ਪੈ ਰਿਹਾ ਜੋ ਕਿਸਾਨ ਮੰਡੀਆ ਵਿੱਚ ਸਵੇਰੇ ਪਹੁੰਚ ਦੇ ਹਨ ਉਹ ਦੁਪਿਹਰ ਤੱਕ ਕਣਕ ਦੀ ਖਰੀਦ ਕਰਵਾ ਕੇ ਘਰ੍ਹਾਂ ਨੂੰ ਵਾਪਸ ਚਲੇ ਜਾਂਦੇ ਹਨ। ਜਿਲ੍ਹਾ ਪਠਾਨਕੋਟ ਦੀ ਦਾਣਾ ਮੰਡੀ ਸਿਹੋੜਾ ਕਲ੍ਹਾਂ ਨਿਵਾਸੀ ਪਿੰਡ ਦਰਸੋਪੁਰ ਮੋਹਣ ਲਾਲ ਸਪੁੱਤਰ ਸ੍ਰੀ ਕਾਲੂ ਰਾਮ , ਧੀਰਾ ਸਿੰਘ ਸਪੁੱਤਰ ਸ. ਨਿਰਮਲ ਸਿੰਘ ਪਿੰਡ ਨੰਗਲ ਕੋਠੇ ਜਿਲ੍ਹਾ ਪਠਾਨਕੋਟ ਅਤੇ ਹੋਰ ਕਿਸਾਨਾਂ ਨੇ ਸਰਕਾਰ ਵੱਲੋਂ ਸਮੇਂ ਸਿਰ ਕਣਕ ਦੀ ਖਰੀਦ ਕਰਨ ਲਈ ਸਾਰੇ ਯੋਗ ਪ੍ਰਬੰਧਾਂ ’ਤੇ ਸੰਤੁਸ਼ਟੀ ਜ਼ਾਹਿਰ ਕਰਦਿਆਂ ਰਾਜ ਸਰਕਾਰ ’ਤੇ ਜ਼ਿਲਾ ਪ੍ਰਸ਼ਾਸਨ ਦਾ ਧੰਨਵਾਦ ਕੀਤਾ।

Advertisements

ਜਿਲ੍ਹਾ ਪਠਾਨਕੋਟ ਦੀ ਦਾਣਾ ਮੰਡੀ ਸਿਹੋੜਾ ਕਲ੍ਹਾਂ ਨਿਵਾਸੀ ਪਿੰਡ ਦਰਸੋਪੁਰ ਮੋਹਣ ਲਾਲ ਸਪੁੱਤਰ ਸ੍ਰੀ ਕਾਲੂ ਰਾਮ ਦਾ ਕਹਿਣਾ ਹੈ ਕਿ ਉਹ ਆਪਣੀ ਫ਼ਸਲ ਲੈਕੇ ਸਰਨਾ ਮੰਡੀ ਵਿਖੇ ਪਹੁੰਚਿਆ ਸੀ ਉਸ ਦੀ ਕਣਕ ਖਰੀਦੀ ਗਈ ਕਰੀਬ 54 ਕੰਵਿੰਟਲ  ਕਣਕ ਹੋਈ ਹੈ। ਉਸ ਨੇ ਦੱਸਿਆ ਕਿ ਮੰਡੀਆਂ ਵਿੱਚ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਵੀ ਸਮੱਸਿਆ ਨਹੀਂ ਆਈ , ਉਸਨੇ ਮੰਡੀ ਵਿੱਚ ਪਾਣੀ, ਸੈਨੇਟਾਈਜ਼ਰ ਅਤੇ ਹੋਰ ਖਰੀਦ ਪ੍ਰਬੰਧਾਂ ਤੇ ਵੀ ਤਸੱਲੀ ਜਤਾਈ ਅਤੇ ਪੰਜਾਬ ਸਰਕਾਰ ਸਮੇਤ ਜ਼ਿਲਾ ਪ੍ਰਸ਼ਾਸਨ ਦਾ ਧੰਨਵਾਦ ਕੀਤਾ।

ਧੀਰਾ ਸਿੰਘ ਸਪੁੱਤਰ ਸ. ਨਿਰਮਲ ਸਿੰਘ ਪਿੰਡ ਨੰਗਲ ਕੋਠੇ ਜਿਲ੍ਹਾ ਪਠਾਨਕੋਟ ਨੇ ਕਿਹਾ ਕਿ ਉਹ ਅੱਜ ਭੋਆ ਵਿਖੇ ਸਥਿਤ ਮੰਡੀ ਵਿੱਚ ਕਰੀਬ 10 ਵਜੇ ਕਣਕ ਲੈ ਕੇ ਆਇਆ ਸੀ ਪਹਿਲਾ ਉਸ ਨੂੰ ਕਣਕ ਦੀ ਸਫਾਈ ਕਰਵਾਉਂਣ ਲਈ ਕਿਹਾ ਗਿਆ ਜੋ ਲੇਬਰ ਵੱਲੋਂ ਕਰ ਦਿੱਤੀ ਗਈ ਅਤੇ ਕਰੀਬ 2 ਵਜੇ ਉਸ ਦੀ ਕਣਕ ਦੀ ਖਰੀਦ ਕਰ ਲਈ ਗਈ ਉਹ ਪੰਜਾਬ ਸਰਕਾਰ ਵੱਲੋਂ ਦਾਨਾ ਮੰਡੀਆਂ ਵਿੱਚ ਕੀਤੇ ਗਏ ਉਪਰਾਲਿਆਂ ਤੋਂ ਬਹੁਤ ਖੁਸ਼ ਹੈ ਅਤੇ ਜ਼ਿਲਾ ਪ੍ਰਸ਼ਾਸਨ ਤੇ ਸਮੁੱਚੇ ਪ੍ਰਬੰਧਾਂ ਤੋਂ ਪੂਰੀ ਤਰਾਂ ਸੰਤੁਸ਼ਟ ਹਾਂ।

LEAVE A REPLY

Please enter your comment!
Please enter your name here