ਪਿੰਡ ਪੱਜੋਦਿਓਤਾ ਵਿਖੇ ਸੋਸਾਇਟੀ ਵੱਲੋਂ ਮਨਾਇਆ ਗਿਆ ਬਾਬਾ ਸਾਹਿਬ ਜੀ ਦਾ 130 ਵਾਂ ਜਨਮ ਦਿਹਾੜਾ

ਸ਼ਾਮਚੌਰਾਸੀ (ਦ ਸਟੈਲਰ ਨਿਊਜ਼), ਰਿਪੋਰਟ- ਦੀਪਕ ਮੱਟੂ। ਕੱਲ ਪਿੰਡ ਪੱਜੋਦਿਓਤਾ ਵਿੱਚ ਭੀਮ ਆਰਮੀ ਸ਼ਾਮਚੁਰਾਸੀ ਅਤੇ ਭਗਵਾਨ ਵਾਲਮੀਕਿ ਅੰਬੇਡਕਰ ਵੈਲਫ਼ੇਅਰ ਸੋਸਾਇਟੀ ਪੱਜੋਦਿਓਤਾ ਵੱਲੋਂ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ ਦਾ 130 ਵਾਂ ਜਨਮ ਦਿਹਾੜਾ ਬੜੀ ਧੂਮਧਾਮ ਨਾਲ ਮਨਾਇਆ ਗਿਆ। ਜਿਸ ਵਿੱਚ ਬੱਚਿਆਂ ਦੇ ਵਲੋਂ ਬਾਬਾ ਸਾਹਿਬ ਜੀ ਦੀ ਜੀਵਨੀ,ਉਨ੍ਹਾਂ ਦੇ ਸੰਗਰਸ਼ ਅਤੇ ਵਿਚਾਰਧਾਰਾ ਦੇ ਨਾਲ ਸਬੰਧਤ ਪ੍ਰਤੀਯੋਗਿਤਾ ਕਰਵਾਈ ਗਈ। ਜਿਸ ਵਿਚ ਬਹੁਤ ਸਾਰੇ ਬੱਚਿਆਂ ਨੇ ਸਪੀਚ ਰਾਹੀਂ,ਪੇਂਟਿੰਗ ਰਾਹੀਂ ਆਪਣੀ ਆਪਣੀ ਕਲਾਕਾਰੀ ਪੇਸ਼ ਕੀਤੀ। ਅਤੇ ਸਮਾਗਮ ਵਿੱਚ ਆਏ ਸਾਰੇ ਬੱਚਿਆਂ ਨੂੰ ਸਟੇਸ਼ਨਰੀ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਹੁਸ਼ਿਆਰਪੁਰ ਤੋਂ ਮੁੱਖ ਮਹਿਮਾਨ ਪ੍ਰੋ. ਰਾਜੇਸ਼ ਕੁਮਾਰ ਫੁੱਲ ਅਤੇ ਵਿਨੋਦ ਭੀਲ ਜੀ ਵਲੋਂ ਐਲਾਨ ਕੀਤਾ ਗਿਆ ਕਿ ਆਉਣ ਵਾਲੀ ਪ੍ਰੀਖਿਆਵਾਂ ਵਿਚ ਕਿਸੇ ਵੀ ਕਲਾਸ ਤੋਂ ਜੋ ਭੀ ਦਲਿਤ ਸਮਾਜ ਦਾ ਬੱਚਾ ਇਸ ਪਿੰਡ ਵਿਚੋਂ ਕਿਸੇ ਪੁਜੀਸ਼ਨ ਤੇ ਆਵੇਗਾ, ਉਸਨੂੰ 1100 ਰੁਪਏ ਦੇ ਕੇ ਸਨਮਾਨਿਤ ਕੀਤਾ ਜਾਵੇਗਾ।

Advertisements

ਇਸ ਮੌਕੇ ਭੀਮ ਆਰਮੀ ਸ਼ਾਮਚੁਰਾਸੀ ਦੇ ਪ੍ਰਧਾਨ ਗੋਪੀ ਵਾਲਮੀਕਿਨ, ਸੀਨੀ. ਵਾਇਸ ਪ੍ਰਧਾਨ ਜਗਰੂਪ ਸਿੰਘ, ਵਾਇਸ ਪ੍ਰਧਾਨ ਸ਼ਿਵਮ ਵਾਲਮੀਕਿਨ, ਸਰਪੰਚ ਜੋਗਿੰਦਰ ਸਿੰਘ, ਬਲਾਕ ਪ੍ਰਧਾਨ ਪ੍ਰੀਤ ਅੰਬੇਡਕਰ,ਪੰਚ ਰਾਮ ਲਾਲ, ਕੈਸ਼ੀਅਰ ਪ੍ਰੇਮ ਸਿੱਧੂ, ਸੰਦੀਪ ਸਿੱਧੂ, ਬਿੰਦਰ ਸਿੰਘ, ਪਾਲ ਸਿੰਘ,ਸਾਗਰ,ਨਮਨ ਸਿੱਧੂ,ਸੋਨੀ ਭੱਟੀ, ਸ਼ਾਲੀ ਵਾਲਮੀਕਿਨ ਅਤੇ ਹੋਰ ਬਹੁਤ ਸਾਰੇ ਨੋਜਵਾਨ ਅਤੇ ਔਰਤਾਂ ਸ਼ਾਮਿਲ ਸਨ।

LEAVE A REPLY

Please enter your comment!
Please enter your name here