
ਮਾਹਿਲਪੁਰ (ਦ ਸਟੈਲਰ ਨਿਊਜ਼), ਜਸਵਿੰਦਰ ਸਿੰਘ ਹੀਰ। ਬੀਤੇ ਦਿਨੀ ਡੇਰਾ ਸੰਤ ਸਾਗਰ ਖੰਨੀ ਦੇ ਸੰਚਾਲਕ ਸੰਤ ਸਤਨਾਮ ਦਾਸ ਅਕਾਲ ਚਲਾਣਾ ਕਰ ਗਏ ਸਨ ਜਿਨ੍ਹਾਂ ਨਮਿਤ ਇਲਾਕੇ ਦੀਆਂ ਸੰਗਤਾਂ, ਸੰਤ ਮਹਾਂ ਪੁਰਸ਼ਾਂ ਵਲੋਂ ਸ਼ਰਧਾਂਜਲੀ ਸਮਾਗਮ ਡੇਰਾ ਸੰਤ ਸਾਗਰ ਖੰਨੀ ਵਿਖੇ ਕਰਵਾਏ ਗਏ।

ਸ਼੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਦੇ ਪ੍ਰਧਾਨ ਸੰਤ ਕੁਲਵੰਤ ਰਾਮ, ਚੇਅਰਮੈਨ ਸੰਤ ਮਹਿੰਦਰ ਪਾਲ ਪੰਡਵਾ, ਖਜਾਨਚੀ ਸੰਤ ਜਸਵਿੰਦਰ ਸਿੰਘ ਡਾਡੀਆ, ਸੰਤ ਸਤਨਾਮ ਸਿੰਘ ਨਰੂੜ, ਸਾਈ ਮੋਨਿਕਾ ਜੀ ਗੜ੍ਹਸ਼ੰਕਰ, ਸੰਤ ਸੀਤਲ ਦਾਸ ਜੀ ਡੇਰਾ ਕਾਲੇਵਾਲ ਭਗਤਾ, ਸੰਤ ਸਤਨਾਮ ਸਿੰਘ ਬੰਬੇਲੀ, ਸੰਤ ਹਰੀ ਓਮ ਮਾਹਿਲਪੁਰ, ਸੰਤ ਰਵਿੰਦਰ ਸਿੰਘ ਈਸਪੁਰ, ਸੰਤ ਸ਼ਾਮ ਲਾਲ ਝੰਡੇਰਾ, ਸੰਤ ਹਾਕਮ ਦਾਸ ਸੰਧਵਾ, ਸੰਤ ਸ਼ਾਮ ਦਾਸ ਮਹਿਲ ਗਹਿਲਾ, ਸੰਤ ਦੇਸ ਰਾਜ ਗੋਬਿੰਦਪੁਰਾ, ਸੰਤ ਟਹਿਲ ਦਾਸ ਨੰਗਲ ਖੇੜਾ, ਸੰਤ ਆਤਮਾ ਦਾਸ ਅੱਪਰਾ, ਸੰਤ ਸੁਖਦੇਵ ਦਾਸ ਚੱਕ ਤਲਾਲ, ਸੰਤ ਭੋਲਾ ਦਾਸ ਭਾਰ ਸਿੰਘ ਪੁਰਾ, ਸੰਤ ਕਸ਼ਮੀਰਾ ਸਿੰਘ, ਸੰਤ ਹਰਮੀਤ ਸਿੰਘ ਬਣਾ ਸਾਹਿਬ, ਸੰਤ ਗੁਰਮੇਲ ਦਾਸ, ਸੰਤ ਤਰਸੇਮ ਦਾਸ ਮਾਣਕਰਾਈ, ਸੰਤ ਕਪੂਰ ਦਾਸ, ਸੰਤ ਫਕੀਰ ਦਾਸ, ਸੰਤ ਸਤੋਖ ਦਾਸ ਭਾਰਟਾ, ਸੰਤ ਮਹਿਦਰ ਦਾਸ ਬੀਰਮਪੁਰ, ਤਪ ਅਸਥਾਨ ਸ਼੍ਰੀ ਖੁਰਾਲਗੜ੍ਹ ਸਾਹਿਬ ਤੋ ਭਾਈ ਕੇਵਲ ਸਿੰਘ, ਸੰਤ ਸਰਵਣ ਦਾਸ ਜੀ ਬੋਹਣ, ਸੰਤ ਨਿਰਮਲ ਸਿੰਘ ਜੋੜੇ ਵਾਲੇ, ਸੰਤ ਸੁਰਿੰਦਰ ਦਾਸ, ਗੁਰਮੀਤ ਸਿੰਘ ਹਾਜ਼ੀਪੁਰ, ਸੰਤ ਪਰਮਜੀਤ ਸਿੰਘ ਨਗਰ, ਸੰਤ ਕ੍ਰਿਪਾਲ ਦਾਸ ਭਾਰਟਾ, ਸੰਤ ਪ੍ਰੀਤਮ ਸਿੰਘ ਸਿੰਘ ਅੱਪਰਾ, ਸੰਤ ਬਲਵੀਰ ਸਿੰਘ ਲੰਗੇਰੀ ਅਤੇ ਹੋਰ ਸੰਤ ਮਹਾਪੁਰਸ਼ਾ ਤੋ ਇਲਾਵਾ ਹਲਕਾ ਵਿਧਾਇਕ ਡਾ ਰਾਜ ਕੁਮਾਰ ਚੱਬੇਵਾਲ, ਅਵਤਾਰ ਸਿੰਘ ਕਰੀਮਪੁਰੀ ਸਾਬਕਾ ਪ੍ਰਧਾਨ ਬਸਪਾ, ਜਗਦੀਸ਼ ਗੰਗੜ, ਕੁਲਵੰਤ ਭੁੰਨੋ ਜਨਰਲ ਸਕੱਤਰ ਅੰਬੇਡਕਰ ਸੈਨਾ ਦੀ ਹਾਜਰੀ ਵਿੱਚ ਸਰਬ ਸੰਮਤੀ ਨਾਲ ਸੰਤ ਬਲਬੀਰ ਦਾਸ ਭਾਰਟਾ ਨੂੰ ਡੇਰੇ ਦੇ ਸੰਚਾਲਕ ਨਿਜੁਕਤ ਕੀਤਾ ਗਿਆ ਤੇ ਡੇਰੇ ਦੀ ਪੱਗ ਬਨਾਈ ਗਈ।












