ਤੁਗਲਕਾਬਾਦ ਵਿਖੇ ਮੰਦਰ ਦੀ ਉਸਾਰੀ ਨੂੰ ਲੈ ਕੇ ਮੁੜ ਵਿਵਾਦ, ਰਵਿਦਾਸ ਭਾਈਚਾਰੇ ਨੇ ਡੀਸੀ ਦਫਤਰ ਅੱਗੇ ਦਿੱਤਾ ਧਰਨਾ

ਜਲੰਧਰ (ਦ ਸਟੈਲਰ ਨਿਊਜ਼)। ਰਿਪੋਰਟ: ਅਭਿਸ਼ੇਕ ਕੁਮਾਰ। ਤੁਗਲਕਾਬਾਦ (ਨਵੀਂ ਦਿੱਲੀ) ਵਿੱਚ ਸ੍ਰੀ ਗੁਰੂ ਰਵਿਦਾਸ ਮੰਦਰ ਦੀ ਉਸਾਰੀ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ।  ਇਸ ਨੂੰ ਲੈ ਕੇ ਜਲੰਧਰ ਦੇ ਰਵਿਦਾਸ ਭਾਈਚਾਰੇ ‘ਚ ਭਾਰੀ ਰੋਸ ਹੈ।  ਵੀਰਵਾਰ ਨੂੰ ਸ੍ਰੀ ਗੁਰੂ ਰਵਿਦਾਸ ਸਾਧੂ ਕਮਿਊਨਲ ਸੁਸਾਇਟੀ ਦੇ ਬੈਨਰ ਹੇਠ ਰਵਿਦਾਸ ਭਾਈਚਾਰੇ ਦੇ ਲੋਕਾਂ ਨੇ ਡੀਸੀ ਦਫਤਰ ਅੱਗੇ ਧਰਨਾ ਦਿੱਤਾ। ਸੰਸਥਾ ਦੇ ਪ੍ਰਧਾਨ ਸੰਤ ਕੁਲਵੰਤ ਰਾਮ ਦੀ ਅਗੂਵਾਈ ਵਿੱਚ ਪੁੱਜੇ ਰਵਿਦਾਸ ਭਾਈਚਾਰਾ ਦੇ ਲੋਕਾਂ ਨੇ ਮੰਦਰ ਨੂੰ ਠੇਕੇ ’ਤੇ ਦੇਣ ਦੇ ਫੈਸਲੇ ਦੀ ਸਖਤ ਨਿਖੇਧੀ ਕੀਤੀ।

Advertisements

ਇਸ ਦੌਰਾਨ ਉਨ੍ਹਾਂ ਦੱਸਿਆ ਕਿ ਤੁਗਲਕਾਬਾਦ ਵਿੱਚ ਸ੍ਰੀ ਗੁਰੂ ਰਵਿਦਾਸ ਮਹਾਰਾਜ ਦੇ ਨਾਮ ’ਤੇ ਜਮੀਨ ਅਲਾਟ ਕੀਤੀ ਗਈ ਸੀ।  ਜਿਸ ‘ਤੇ ਮੰਦਰ ਬਣਾਇਆ ਗਿਆ ਸੀ, ਉਸ ਨੂੰ ਢਾਹ ਕੇ ਦਿੱਲੀ ਸਰਕਾਰ ਦੁਬਾਰਾ ਮੰਦਰ ਬਣਾ ਰਹੀ ਹੈ।  ਹੁਣ ਸਰਕਾਰ ਮੰਦਰ ਦੀ ਜਮੀਨ ਲੀਜ ‘ਤੇ ਦੇਣ ਦੀ ਗੱਲ ਕਹਿ ਕੇ ਕਰੋੜਾਂ ਰੁਪਏ ਮੰਗ ਰਹੀ ਹੈ। ਇਸ ਕਾਰਨ ਰਵਿਦਾਸ ਭਾਈਚਾਰੇ ਵਿੱਚ ਭਾਰੀ ਰੋਸ ਹੈ।  ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਮਹਾਰਾਜ ਦੇ ਨਾਮ ‘ਤੇ ਹਰ ਤਰ੍ਹਾਂ ਦੇ ਕਾਗਜ ਉਪਲਬਧ ਹਨ। ਇਸ ਤੋਂ ਬਾਅਦ ਵੀ ਸਰਕਾਰ ਲੀਜ ‘ਤੇ ਦੇਣ ਦੀ ਗੱਲ ਕਰ ਰਹੀ ਹੈ। ਲੀਜ ਲਈ ਕਰੋੜਾਂ ਰੁਪਏ ਦੀ ਮੰਗ ਕੀਤੀ ਜਾ ਰਹੀ ਹੈ ਜੋ ਕਿ ਫਰਜੀਵਾੜਾ ਹੈ। ਇਸ ਨੂੰ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਦੀ ਮੰਗ ਜਲਦੀ ਪੂਰੀ ਨਾ ਕੀਤੀ ਗਈ ਤਾਂ ਉਹ ਸੰਘਰਸ ਦਾ ਰਾਹ ਅਖਤਿਆਰ ਕਰਨ ਲਈ ਮਜਬੂਰ ਹੋਣਗੇ। ਇਸ ਮੌਕੇ ਜੱਸੀ ਤੱਲ੍ਹਣ, ਚੰਦਰ ਕੈਂਥ, ਜਤਿੰਦਰ ਸਿੰਘ ਅਮਰਜੀਤ ਕੁਮਾਰ ਸਮੇਤ ਰਵਿਦਾਸ ਭਾਈਚਾਰੇ ਦੇ ਲੋਕ ਹਾਜ਼ਿਰ ਸਨ।

LEAVE A REPLY

Please enter your comment!
Please enter your name here