ਦਿੱਲੀ: ਇਮਤਿਹਾਨ ਵਿੱਚੋਂ ਫੇਲ੍ਹ ਹੋਣ ਤੋਂ ਬਾਅਦ 19 ਸਾਲਾ ਵਿਦਿਆਰਥਣ ਨੇ ਕੀਤੀ ਖੁਦਕਸ਼ੀ

ਦਿੱਲੀ (ਦ ਸਟੈਲਰ ਨਿਊਜ਼),ਰਿਪੋਰਟ: ਜੋਤੀ ਗੰਗੜ੍ਹ। ਦਿੱਲੀ ਵਿੱਚ ਵਿਦਿਆਰਥਣ ਨੇ ਵੀਰਵਾਰ ਸਵੇਰੇ ਖੁਦਕੁਸ਼ੀ ਕਰਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। 19 ਸਾਲਾ ਦਿਵਿਆ ਮੌਲਾਨਾ ਆਜ਼ਾਦ ਮੈਡੀਕਲ ਕਾਲਜ (MAMC) ਵਿੱਚ ਮੈਡੀਕਲ ਦੀ ਵਿਦਿਆਰਥਣ ਸੀ। ਉਸਨੇ ਵੀਰਵਾਰ ਸਵੇਰੇ ਖੁਦਕੁਸ਼ੀ ਕੀਤੀ। ਪੁਲਿਸ ਨੇ ਦੱਸਿਆ ਕਿ ਮੁਟਿਆਰ ਨੇ ਦਿੱਲੀ ਦੇ ਆਈਟੀਓ ਸਥਿਤ ਮੈਡੀਕਲ ਕਾਲਜ ਦੇ ਮਹਿਲਾ ਹੋਸਟਲ ਵਿੱਚ ਆਪਣੇ ਕਮਰੇ ਵਿੱਚ ਛੱਤ ਵਾਲੇ ਪੱਖੇ ਨਾਲ ਫਾਹਾ ਲੈ ਲਿਆ। ਦਿਵਿਆ ਦੇ ਰੂਮ ਪਾਰਟਨਰ ਨੇ ਦੱਸਿਆ ਕਿ ਦਿਵਿਆ ਹਾਲ ਹੀ ‘ਚ ਹੋਏ ਦੋ ਪੇਪਰਾਂ ‘ਚ ਫੇਲ ਹੋ ਗਈ ਸੀ।

Advertisements

ਉਸ ਦੇ ਰੂਮਮੇਟ ਨੇ ਦੱਸਿਆ ਕਿ 29 ਦਸੰਬਰ ਦੀ ਸ਼ਾਮ ਨੂੰ ਨਤੀਜੇ ਘੋਸ਼ਿਤ ਕੀਤੇ ਗਏ ਸਨ ਅਤੇ ਉਦੋਂ ਤੋਂ ਉਹ ਡਿਪਰੈਸ਼ਨ ਵਿੱਚ ਸੀ। ਸਵੇਰੇ ਉਸ ਨੂੰ ਕਮਰੇ ਨੰਬਰ 64 ਵਿੱਚ ਛੱਤ ਵਾਲੇ ਪੱਖੇ ਨਾਲ ਲਟਕਦੀ ਮਿਲੀ। ਇਹ ਕਮਰਾ ਖਾਲੀ ਪਿਆ ਸੀ। ਹੋਸਟਲ ਦੇ ਸਟਾਫ਼ ਵੱਲੋਂ ਕਮਰਾ ਅੰਦਰੋਂ ਬੰਦ ਕਰਕੇ ਜ਼ਬਰਦਸਤੀ ਖੋਲ੍ਹਿਆ ਗਿਆ। ਇਸ ਮਾਮਲੇ ਦੀ ਜਾਂਚ ਦੌਰਾਨ ਪੁਲਿਸ ਨੂੰ ਮ੍ਰਿਤਕ ਦੇ ਰਜਿਸਟਰ ਵਿੱਚੋਂ ਇੱਕ ਸੁਸਾਈਡ ਨੋਟ ਵੀ ਮਿਲਿਆ ਹੈ, ਜੋ ਉਸ ਨੇ ਆਪਣੇ ਪਰਿਵਾਰ ਲਈ ਲਿਖਿਆ ਸੀ। ਫੋਰੈਂਸਿਕ ਜਾਂਚ ਵਿੱਚ ਮ੍ਰਿਤਕ ਦਾ ਮੋਬਾਈਲ ਵੀ ਜ਼ਬਤ ਕਰ ਲਿਆ ਗਿਆ ਹੈ। ਇਸ ਦੇ ਨਾਲ ਹੀ ਮ੍ਰਿਤਕ ਦਿਵਿਆ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਨੂੰ ਉਸਦੇ ਪਿਤਾ ਦੇ ਹਵਾਲੇ ਕਰ ਦਿੱਤਾ ਗਿਆ ਹੈ ਅਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ।

LEAVE A REPLY

Please enter your comment!
Please enter your name here