ਡਿਪਟੀ ਡੀ.ਈ.ਓ.(ਐ.ਸਿ.) ਵਲੋਂ ਬਲਾਕ ਮਾਹਿਲਪੁਰ-2 ‘ਚ ਚਲ ਰਹੀ ਦਾਖ਼ਲਾ ਮੁਹਿੰਮ ਦਾ ਜਾਇਜ਼ਾ

ਮਾਹਿਲਪੁਰ 27 ਅਪ੍ਰੈਲ ( ਜਸਵਿੰਦਰ ਸਿੰਘ ਹੀਰ ): ਸਿੱਖਿਆ ਸਕੱਤਰ ਦੇ ਨਿਰਦੇਸ਼ ਅਨੁਸਾਰ  ਬੀ.ਪੀ.ਈ.ਓ. ਤੀਰਥ ਰਾਮ , ਪ੍ਰਿੰਸੀਪਲ ਮਨਜੀਤ ਸਿੰਘ ਨੋਡਲ ਅਫਸਰ ਅਪਰ ਪ੍ਰਾਇਮਰੀ, ਸੀ ਐਚ ਟੀ ਜਸਵੀਰ ਸਿੰਘ ਦੀ ਅਗਵਾਈ ਹੇਠ ਬਲਾਕ ਮਾਹਿਲਪੁਰ-2 ਦੇ ਗਣੇਸ਼ਪੁਰ ਭਾਰਟਾ ( ਬਾਬਾ ਲੱਖੋ ) ਵਿੱਖੇ ਦਾਖ਼ਲਾ ਵਧਾਉਣ ਲਈ ਚਲ ਰਹੇ ਇੱਕ ਰੋਜ਼ਾ ਕੈੰਪ ਵਿੱਚ ਡਿਪਟੀ ਡੀ.ਈ.ਓ.(ਐ.ਸਿ.) ਸੁਖਵਿੰਦਰ ਸਿੰਘ ਵਲੋਂ ਹਿੱਸਾ ਲਿਆ ਗਿਆ ਅਤੇ ਸਮਾਰਟ ਸਕੂਲਾਂ ਦਾ ਦੌਰਾ ਕੀਤਾ ਗਿਆ।

Advertisements

ਉਨ੍ਹਾਂ ਜਾਣਕਾਰੀ ਦਿੰਦਿਆ ਦੱਸਿਆ ਕਿ ਵਿਭਾਗ ਵਲੋਂ ਚਲਾਈ ਜਾ ਰਹੀ ਦਾਖ਼ਲਾ ਮੁਹਿੰਮ ਅਤੇ ਸਰਕਾਰੀ ਸਕੂਲਾਂ ਦੀ ਬਦਲੀ ਹੋਈ ਦਿੱਖ ਅਤੇ ਸਹੂਲਤਾਂ ਸਦਕਾ ਹੀ ਨਿੱਜੀ ਸਕੂਲਾਂ ਤੋਂ ਹੱਟ ਕੇ ਬਹੁਗਿਣਤੀ ਵਿੱਚ ਬੱਚੇ ਸਕਰਾਰੀ ਸਕੂਲਾਂ ਵਿੱਚ ਦਾਖ਼ਿਲ ਹੋਏ ਹਨ। ਪ੍ਰਿ: ਮਨਜੀਤ ਸਿੰਘ ਨੇ ਵਿਭਾਗ ਵਲੋਂ ਸ਼ੁਰੂ ਕੀਤੇ ਸਕੂਲ ਦਰਸ਼ਨ ਪ੍ਰੋਗਰਾਮ “ਨਵੀਆਂ ਪੈੜਾਂ” ਦੀ ਸ਼ਲਾਘਾ ਕਰਦਿਆਂ ਇਲਾਕਾ ਨਿਵਾਸਿਆਂ ਨੂੰ ਆਪਣੇ ਬੱਚੇ ਸਰਕਾਰੀ ਸਕੂਲਾਂ ਵਿੱਚ ਦਾਖ਼ਲ ਕਰਵਾਉਣ ਦੀ ਅਪੀਲ ਕੀਤੀ। ਬੀ.ਪੀ.ਈ.ਓ. ਤੀਰਥ ਰਾਮ ਨੇ ਕਿਹਾ ਕਿ ਦਾਖ਼ਲਾ ਵਧਾਉਣ ਲਈ ਅਧਿਆਪਕਾਂ ਵਲੋਂ ਵੱਡੀ ਪੱਧਰ ਤੇ ਉਪਰਾਲੇ ਕੀਤੇ ਜਾ ਰਹੇ ਹਨ ਜਿਨ੍ਹਾਂ ਦੇ ਸਾਰਥਕ ਨਤੀਜੇ ਵੀ ਸਾਹਮਣੇ ਆ ਰਹੇ ਹਨ।

ਸਕੂਲ ਮੁੱਖੀ ਬਲਜਿੰਦਰ ਮਾਨ ਸ.ਮਿ.ਸ. ਭਾਰਟਾ ਨੇ ਦੱਸਿਆ ਕਿ ਸਰਕਾਰੀ ਕਰਮਚਾਰੀਆਂ ਅਤੇ ਰਿਸ਼ਤੇਦਾਰਾਂ ਦੇ ਬੱਚਿਆਂ ਦਾ ਸਰਕਾਰੀ ਸਕੂਲਾਂ ਵਿੱਚ ਦਾਖ਼ਲ ਕਰਵਾਇਆ ਜਾਣਾ ਸ਼ਲਾਘਾਯੋਗ ਕਦਮ ਹੈ ਜੋ ਮਾਪਿਆਂ ਨੂੰ ਆਪਣੇ ਬੱਚੇ ਸਰਕਾਰੀ ਸਕੂਲਾਂ ਵਿੱਚ ਦਾਖ਼ਲ ਕਰਵਾਉਣ ਲਈ ਮਿਸਾਲ ਦਾ ਕੰਮ ਕਰ ਰਿਹਾ ਹੈ। ਇਸ ਮੌਕੇ ਪ੍ਰਿ: ਹਰਵਿੰਦਰ ਕੌਰ ਨੰਗਲ ਖੁਰਦ, ਪ੍ਰਿ: ਮਨਜੀਤ ਕੌਰ ਭਾਮ, ਨਿਰਮਲ ਸਿੰਘ, ਕੁਲਦੀਪ ਸਿੰਘ, ਸੀ.ਐਚ,ਟੀ. ਜਸਵੀਰ ਸਿੰਘ, ਸੁਰਿੰਦਰ ਸਿੰਘ, ਪੰਕਜ ਵਰਮਾ, ਹਰਮਿੰਦਰ ਕੁਮਾਰ, ਅੰਜੂ ਬਾਲਾ, ਅਨੀਤਾ ਦੇਵੀ, ਸ਼ਰਨਜੀਤ ਕੌਰ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here