ਸਰਕਾਰੀ ਸਕੂਲਾਂ ਵਿੱਚ ਬੱਚਿਆਂ ਦਾ ਦਾਖਲਾ ਵਧਾਉਣ ਲਈ ਅਧਿਆਪਕ ਪੂਰੀ ਮਿਹਨਤ ਕਰਨ: ਰਮੇਸ਼ ਠਾਕੁਰ

ਪਠਾਨਕੋਟ: 28 ਅਪ੍ਰੈਲ 2021: ਸਿਖਿਆ ਮੰਤਰੀ ਪੰਜਾਬ ਸ੍ਰੀ ਵਿਜੇ ਇੰਦਰ ਸਿੰਗਲਾ ਅਤੇ ਸਿਖਿਆ ਸਕੱਤਰ ਪੰਜਾਬ ਕਿ੍ਰਸ਼ਨ ਕੁਮਾਰ ਵਲੋਂ ਜਾਰੀ ਹਦਾਇਤਾਂ ਅਨੁਸਾਰ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਦੀ ਗਿਣਤੀ ਵਧਾਉਣ ਲਈ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਅੱਜ ਬਲਾਕ ਪ੍ਰਾਇਮਰੀ ਸਿਖਿਆ ਅਫਸਰ  ਤਾਰਾਗੜ੍ਹ ਵਿੱਚ ਬੀਪੀਈਓ ਰਿਸ਼ਮਾ ਸ਼ਰਮਾ ਦੀ ਅਗਵਾਈ ਹੇਠ ਬਲਾਕ ਨਾਲ ਸੰਬੰਧਤ ਸੈਂਟਰ ਹੈਡ ਟੀਚਰਾਂ ਦੀ ਮੀਟਿੰਗ ਕੀਤੀ ਗਈ, ਜਿਸ ਵਿੱਚ ਡਿਪਟੀ ਡੀਈਓ ਰਮੇਸ਼ ਠਾਕੁਰ ਨੇ ਵਿਸ਼ੇਸ਼ ਤੌਰ ਤੇ ਹਾਜ਼ਰ ਹੋ ਕੇ ਸਕੂਲ ਮੁਖੀਆਂ ਨੂੰ ਆਪਣੇ ਆਪਣੇ ਸਕੂਲ ਦੀਆਂ ਪ੍ਰੀ ਪ੍ਰਾਇਮਰੀ ਅਤੇ  ਪ੍ਰਾਇਮਰੀ ਜਮਾਤਾਂ ਵਿੱਚ ਵੱਧ ਤੋਂ ਵੱਧ ਦਾਖਿਲਾ ਕਰਨ ਲਈ ਪੂਰੀ  ਮਿਹਨਤ ਅਤੇ ਲਗਨ ਨਾਲ ਕੰਮ ਕਰਨ ਲਈ ਪ੍ਰੇਰਿਤ ਕੀਤਾ।

Advertisements

ਇਸ ਮੌਕੇ ਤੇ ਡਿਪਟੀ ਡੀਈਓ ਪਠਾਨਕੋਟ ਰਮੇਸ਼ ਠਾਕੁਰ ਨੇ ਬਲਾਕ ਦੇ ਸਕੂਲਾਂ ਨਾਲ ਸੰਬੰਧਤ ਦਾਖਲ ਬੱਚਿਆਂ ਦੀ ਪੂਰੀ ਰਿਪੋਰਟ ਦਸਦੇ ਹੋਏ ਹਾਜਰ ਸੈਂਟਰ ਹੈਡ ਟੀਚਰਾਂ ਨੂੰ ਆਪਣੇ ਆਪਣੇ ਕਲਸਟਰ ਨਾਲ ਸੰਬੰਧਤ ਸਕੂੂਲਾਂ  ਵਿਚ ਦਾਖਲਾ ਵਧਾਉਣ ਲਈ ਬੱਚਿਆਂ ਦੇ ਮਾਪਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਮਿਲਣ ਵਾਲੀਆਂ ਸਹੂਲਤਾਂ ਸਬੰਧੀ ਜਾਣਕਾਰੀ ਦੇਣ ਦੇ ਨਾਲ ਨਾਲ ਦਾਖਲਾ ਵਧਾਉਣ ਲਈ ਉਨ੍ਹਾਂ ਦਾ ਸਹਿਯੋਗ ਲੈਣ ਲਈ ਕਿਹਾ।

 ਇਸ ਮੌਕੇ ਤੇ ਹਾਜਰ ਸੈਂਟਰ ਹੈਡ ਟੀਚਰਾਂ ਦੀੀਆਂ ਮੁਸ਼ਕਿਲਾਂ ਸੁਣ ਕੇ ਉਨ੍ਹਾਂ ਨੂੰ ਹੱਲ ਕਰਵਾਉਣ ਦਾ ਭਰੋਸਾ ਦਿੰਦੇ ਹੋਏ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਨੂੰ ਮਿਲਣ ਵਾਲੀਆਂ ਸਹੂਲਤਾਂ ਵਾਰੇ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕਰਨ ਦੇ ਨਾਲ ਨਾਲ ਸਰਕਾਰ ਵਲੋਂ ਜਾਰੀ  ਗ੍ਰਾਂਟਾਂ ਨੂੰ ਉਚਿਤ ਢੰਗ ਨਾਲ ਖਰਚ ਕਰਕੇ ਸਕੂਲਾਂ ਦੀ ਦਿੱਖ ਨੂੰ ਵਧੀਆ ਬਣਾਉਣ ਲਈ ਵੀ ਪ੍ਰੇਰਿਤ ਕੀਤਾ। ਇਸ ਮੌਕੇ ਤੇ ਬੀਪੀਈਓ ਰਿਸ਼ਮਾ ਸ਼ਰਮਾ ਨੇ ਡਿਪਟੀ ਡੀਈਓ ਰਮੇਸ਼ ਠਾਕੁਰ ਨੂੰ ਭਰੋਸਾ ਦਿੱਤਾ ਕਿ ਬਲਾਕ ਦੇ ਸਮੂਹ ਅਧਿਆਪਕਾਂ ਦੇ ਸਹਿਯੋਗ ਨਾਲ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਦਾ ਦਾਖਲਾ ਵਧਾਉਣ ਲਈ ਹਰ ਸੰਭਵ ਯਤਨ ਕੀਤੇ ਜਾਣਗੇ। ਇਸ ਮੌਕੇ ਤੇ ਲੈਕਚਰਾਰ ਚਰਨਜੀਤ ਸ਼ਰਮਾ, ਸਹਾਇਕ ਨਰੇਸ਼ ਕੁਮਾਰ,  ਐਮਆਈਐਸ ਪੰਕਜ ਸ਼ਰਮਾ, ਹੈਡ ਟੀਚਰ ਅਜੇ ਮਹਾਜਨ, ਸੈਂਟਰ ਹੈਡ ਟੀਚਰ ਨੰਦ ਲਾਲ, ਪੀਟੀਆਈ ਗੁਰਸ਼ਰਨਜੀਤ ਕੋਰ, ਅਨੁਰਾਧਾ, ਸਰਿਤਾ ਬੰਸੀ ਲਾਲ, ਦੀਪਕ ਸ਼ਰਮਾ ਵੀ ਹਾਜ਼ਰ ਸਨ।

LEAVE A REPLY

Please enter your comment!
Please enter your name here