ਕਰੋਨਾ ਵਾਇਰਸ ਤੋਂ ਬਚਣ ਲਈ ਕਰੋ ਸਰਕਾਰੀ ਹਦਾਇਤਾ ਦੀ ਪਾਲਣਾ: ਮੇਅਰ

ਹੁਸ਼ਿਆਰਪੁਰ 03 ਮਈ 2021: ਨਗਰ ਨਿਗਮ ਹੁਸ਼ਿਆਰਪੁਰ ਦੇ ਮੇਅਰ ਸ਼੍ਰੀ ਸੁਰਿੰਦਰ ਕੁਮਾਰ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਕਰੋਨਾ ਵਾਇਰਸ ਲਗਾਤਾਰ ਵੱਧਦਾ ਜਾ ਰਿਹਾ ਹੈ ਜਿਸ ਦੀ ਰੋਕਥਾਮ ਲਈ ਪੰਜਾਬ ਸਰਕਾਰ ਵਲੋਂ ਨਵੀਆਂ ਹਦਾਇਤਾਂ ਲਾਗੂ ਕੀਤੀਆ ਗਈਆ ਹਨ ਜਿਵੇ ਕਿ ਅਤਿ ਜਰੂਰੀ ਵਸਤੂਆ ਵਾਲੀਆ ਦੁਕਾਨਾਂ ਨੂੰ ਛੱਡ ਕੇ ਬਾਕੀ ਦੀਆਂ ਦੁਕਾਨਾਂ ਬੰਦ ਰਹਿਣਗੀਆ।

Advertisements

ਚਾਰ ਪਹੀਆ ਵਾਹਨ ਵਿਚ ਸਿਰਫ ਦੋ ਵਿਅਕਤੀ ਮਾਸਕ ਪਹਿਨ ਕੇ ਸਫਰ ਕਰ ਸਕਦੇ ਹਨ, ਦੋ ਪਹੀਆ ਵਾਹਨ ਤੇ ਸਿਰਫ ਇੱਕ ਵਿਅਕਤੀ ਹੀ ਮਾਸਕ ਪਹਿਨ ਕੇ ਸਵਾਰੀ ਕਰ ਸਕਦਾ ਹੈ। ਇਸ ਤੋਂ ਇਲਾਵਾ ਮਾਸਕ ਪਹਿਨ ਕੇ ਰੱਖਣਾ, ਥੋੜੀ ਥੋੜੀ ਦੇਰ ਬਾਅਦ ਹੱਥ ਧੋਣੇ ਅਤੇ ਦੋ ਗਜ ਦੂਰੀ ਰੱਖਦੇ ਹੋਏ ਸ਼ੋਸ਼ਲ ਡਿਸਟੈਸਿੰਗ ਮੇਨਟੇਂਨ ਕੀਤੀ ਜਾਵੇ। ਇਹ ਹੁਕਮ ਪੰਜਾਬ ਸਰਕਾਰ ਵਲੋਂ ਮਿਤੀ 15.05.2021 ਤੱਕ ਜਾਰੀ ਰਹਿਣਗੇ।

ਇਸ ਲਈ ਹੁਸ਼ਿਆਰਪੁਰ ਸ਼ਹਿਰ ਵਾਸੀਆ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਇਸ ਲਾਕਡਾਊਨ ਦੇ ਸਮੇਂ ਦੌਰਾਨ ਆਪਣੀ ਸਮਾਜਿਕ ਜਿੰਮੇਵਾਰੀ ਸਮਝਦੇ ਹੋਏ ਸੰਜਮ ਨਾਲ ਇਹਨਾਂ ਹਦਾਇਤਾਂ ਦੀ ਪਾਲਣਾ ਕਰਕੇ ਆਪਣੀ, ਆਪਣੇ ਪਰਿਵਾਰ ਅਤੇ ਸਮਾਜ ਨੂੰ ਕਰੋਨਾ ਤੋਂ ਸੁਰੱਖਿਅਤ ਰੱਖਣ ਲਈ ਸਮਾਜ ਨੂੰ ਵੱਡਮੁੱਲਾ ਦਾਨ ਦਿੱਤਾ ਜਾਵੇ।

LEAVE A REPLY

Please enter your comment!
Please enter your name here