ਈ ਸੰਜੀਵਨੀ ਉ ਪੀ ਡੀ ਰਾਹੀ ਮਰੀਜ ਘਰ ਬੈਠੇ ਹੀ ਇਲਜ ਦੀ ਸਹੂਲਤ ਲੈ ਸਕਦੇ ਹਨ: ਡਾ. ਰਣਜੀਤ ਘੋਤੜਾ

ਹੁਸ਼ਿਆਰਪੁਰ(ਦ ਸਟੈਲਰ ਨਿਊਜ਼)। ਕੋਰੋਨਾ ਕਾਲ ਵਿੱਚ ਸਿਹਤ ਵਿਭਾਗ ਵਲੋ ਲੋਕਾਂ ਦੀ ਸਹੂਲਤਾਂ ਲਈ ਪਿਛਲੇ ਸਾਲ ਤੋ ਸ਼ੁਰੂ ਕੀਤੀ ਗਈ ਈ ਸੰਜੀਵਨੀ ਉ.ਪੀ. ਡੀ. ਰਾਹੀ ਮਰੀਜਾਂ ਘਰ ਬੈਠੇ ਹੀ ਮਾਹਿਰ ਡਾਕਟਰਾਂ ਤੋ ਇਲਾਜ ਦੀ ਸਹੂਲਤ ਪ੍ਰਾਪਤ ਕਰ ਸਕਦੇ ਹਨ ਅਤੇ ਮਰੀਜਾਂ ਨੂੰ ਹਸਪਤਾਲ ਦੀਆ ਲੰਬੀਆ ਕਤਾਰਾ ਵਿੱਚ ਲੱਗਣ ਦੀ ਬਜਾਏ ਇਸ ਸਹੂਲਤ ਦਾ ਲਾਭ ਲੈਣਾ ਚਾਹੀਦਾ ਹੈ । ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ ਰਣਜੀਤ ਸਿੰਘ ਘੋਤੜਾ ਨੇ ਦੱਸਿਆ ਕਿ ਕੋਵਿਡ 19 ਮਹਾਂਮਾਰੀ ਦੋਰਾਨ ਹੋਰ ਬਿਮਾਰੀਆਂ ਤੋ ਪ੍ਰਭਾਵਿਤ ਮਰੀਜਾਂ ਲਈ ਇਲਾਜ ਦੀ ਸਹੂਲਤ ਵਲੋ ਮਾਹਿਰ ਡਾਕਟਰਾਂ ਦੇ ਪੈਨਲ ਵੱਲੋ ਟੈਲੀਮੈਡੀਸਨ ਰਾਹੀ ਇਲਾਜ ਦੀ ਸਹੂਲਤ ਈ ਸੰਜੀਵਨੀ ਐਪ ਰਾਹੀ ਲੋਕਾਂ ਲਈ ਬਹੁਤ ਲਾਭਦਾਇਕ ਹੈ ਇਸ ਸਬੰਧੀ ਵਧੇਰੇ ਜਾਣਕਾਰੀ ਲਈ ਲੋਕ 104 ਮੈਡੀਕਲ ਹੈਲਪ ਲਾਈਨ ਤੇ ਸਪੰਰਕ ਕਰ ਸਕਦੇ ਹਨ ।

Advertisements

ਸਿਵਲ ਸਰਜਨ ਨੇ ਕੋਰੋਨਾ ਨੂੰ ਹਰਾਉਣ ਲਈ ਸਿਹਤ ਵਿਭਾਗ ਦੀਆ ਹਦਾਇਤਾਂ ਜਿਵੇ ਮਾਸਿਕ ਲਗਾਉਣਾ , ਸਮਾਜਿਕ ਦੂਰੀ  ਅਤੇ ਸਮੇ ਸਮੇ ਸਿਰ ਹੱਥਾਂ ਦੀ ਸਫਾਈ ਦੇ ਨਾਲ ਬਿਨਾਂ ਜਰੂਰਤ ਤੋ ਘਰ ਤੇ ਬਾਹਰ ਨਾ ਜਾਣ ਬਾਰੇ ਨਿਯਮਾਂ ਦੀ ਪਾਲਣਾ ਕਰਨ ਬਾਰੇ ਦੱਸਿਆ । ਨੋਡਲ ਅਫਸਰ ਈ ਸੰਜੀਵਨੀ ਡਾ ਸੀਮਾਂ ਗਰਗ ਨੇ ਦੱਸਿਆ ਕਿ ਸਿਵਲ ਹਸਪਤਾਲ ਵਿੱਚ ਈ ਸੰਜੀਵਨੀ ਦੀ ਸਹੂਲਤ ਦਾ ਲਾਭ ਲੈਣ ਲਈ ਮਰੀਜਾਂ ਨੂੰ ਮੋਬਾਇਲ ਨੰਬਰ ਦੀ ਮੱਦਤ ਨਾਲ ਈ ਸੰਜੀਵਨੀ ਐਪ ਨੂੰ ਡਾਊਨਲੋਡ ਕਰਕੇ ਉ. ਪੀ. ਡੀ. ਲਈ ਰਜਿਸਟਡ ਕਰਨਾ ਹੋਵੇਗਾ । ਮਰੀਜਾਂ ਨੂੰ ਡਾਕਟਰ ਨਾਲ ਸੰਪਰਕ ਤੋ ਪਹਿਲਾਂ ਆਪਣੀ ਜਾਂਚ ਰਿਪੋਟ ਪਹਿਲਾ ਆਪਣੇ ਕੋਲ ਰੱਖ ਲਈਆ ਜਾਣ ਤਾਂ ਜੋ ਸੰਪਰਕ ਦੋਰਾਨ ਡਾਕਟਕ ਨਾਲ ਸਹੀ ਸਲਾਹ ਮਸ਼ਵਰਾਂ ਕੀਤਾ ਜਾ ਸਕੇ । 

LEAVE A REPLY

Please enter your comment!
Please enter your name here