ਸਰਕਾਰੀ ਐਲੀਮੈਂਟਰੀ ਸਕੂਲ ਥਿੰਦਾ ਚਿਪੜਾ ਵਿਖੇ ਮਦਰਸ ਡੇਅ ਮਨਾਇਆ

ਗੜਦੀਵਾਲਾ(ਦ ਸਟੈਲਰ ਨਿਊਜ਼)। ਸਰਕਾਰੀ ਐਲੀਮੈਂਟਰੀ ਸਕੂਲ ਥਿੰਦਾ ਚਿਪੜਾ ਦੁਆਰਾ ਮੈਡਮ ਪ੍ਰੀਤੀ ਅਤੇ ਹੈੱਡ ਟੀਚਰ ਜਸਵੀਰ ਕੌਰ ਵੱਲੋਂ ਮਦਰਸ ਡੇਅ ਆਨਲਾਈਨ ਮਨਾਇਆ ਗਿਆ। ਮਦਰਸ ਡੇਅ ਦੀ ਮਹੱਤਤਾ ਬਾਰੇ ਆਨਲਾਈਨ ਵਿਦਿਆਰਥੀਆਂ ਨੂੰ ਦੱਸਿਆ ਗਿਆ, ਵਿਦਿਆਰਥੀਆਂ ਨੂੰ ਮਾਂ ਦੇ ਸੰਬੰਧ ਵਿਚ ਕਵਿਤਾਵਾਂ ਬੋਲਣ ਲਈ ਅਤੇ ਸੁੰਦਰ ਸੁੰਦਰ ਰਚਨਾਵਾਂ ਪੇਸ਼ ਕਰਨ ਲਈ ਕਿਹਾ ਗਿਆ। ਵਿਦਿਆਰਥੀਆਂ ਨੇ ਬਹੁਤ ਹੀ ਸੁੰਦਰ ਆਨਲਾਈਨ ਕਵਿਤਾਵਾਂ ਸੁਣਾਈਆਂ, ਇਸ ਤੋਂ ਇਲਾਵਾ ਵਿਦਿਆਰਥੀਆਂ ਵੱਲੋਂ ਆਪਣੀਆਂ ਸੁੰਦਰ ਰਚਨਾਵਾਂ ਅਤੇ ਕਾਰਡ ਪੇਂਟਿੰਗ ਕਰਕੇ ਪੇਸ਼ ਕੀਤੇ ਗਏ।

Advertisements

ਇਸ ਵਿੱਚ ਪਹਿਲੀ ਕਲਾਸ ਤੋਂ ਲੈ ਕੇ ਪੰਜਵੀਂ ਕਲਾਸ ਤੱਕ ਦੇ ਬੱਚਿਆਂ ਨੇ ਭਾਗ ਲਿਆ। ਜਿਸ ਵਿੱਚ ਤੀਸਰੀ ਕਲਾਸ ਦੀ ਰਵਨੀਤ ਕੌਰ, ਚੌਥੀ ਕਲਾਸ ਦੀ ਜਸ਼ਨਪ੍ਰੀਤ ਕੌਰ, ਪੰਜਵੀਂ ਕਲਾਸ ਦੀ ਗੁਰਲੀਨ ਕੌਰ, ਚੌਥੀ ਕਲਾਸ ਦੇ ਦੀਪੂ, ਦੂਸਰੀ ਕਲਾਸ ਦੀ ਗੁਰਲੀਨ ਕੌਰ, ਚੌਥੀ ਕਲਾਸ ਦਾ ਅੰਮ੍ਰਿਤਪਾਲ ਸਿੰਘ ਦੂਸਰੀ ਕਲਾਸ ਦਾ ਅਭਿਜੀਤ ਆਦਿ ਬੱਚਿਆਂ ਨੇ ਬਹੁਤ ਸੁੰਦਰ ਸੁੰਦਰ ਰਚਨਾਵਾਂ ਮਦਰਸ ਡੇਅ ਤੇ ਪੇਸ਼ ਕੀਤੀਆਂ ।

LEAVE A REPLY

Please enter your comment!
Please enter your name here