ਕਰੋਨਾ ਪਾਜੀਟਿਵ ਲੋਕਾਂ ਨੂੰ ਨਿਰਧਾਰਤ ਕੀਮਤ ਵਿੱਚ ਸਿਟੀ ਦੇ ਤਿੰਨ ਹੋਟਲਾਂ ਵੱਲੋਂ ਏਕਾਂਤਵਾਸ ਲਈ ਕੀਤੀ ਪੇਸ਼ਕਸ

ਪਠਾਨਕੋਟ(ਦ ਸਟੈਲਰ ਨਿਊਜ਼)। ਕਰੋਨਾ ਦੀ ਦੂਸਰੀ ਲਹਿਰ ਦੇ ਚਲਦਿਆਂ ਸਥਿਤੀ ਨੂੰ ਦੇਖਦਿਆਂ ਹੋਇਆ ਪੰਜਾਬ ਸਰਕਾਰ ਵੱਲੋਂ ਅਤੇ ਜਿਲ੍ਹਾ ਪ੍ਰਸਾਸਨ ਵੱਲੋਂ ਵੀ ਪੁਖਤਾ ਪ੍ਰਬੰਧ ਕੀਤੇ ਗਏ ਹਨ, ਜੋ ਵੀ ਜਿਲ੍ਹਾ ਪਠਾਨਕੋਟ ਨਿਵਾਸੀ ਬਾਹਰੀ ਜਿਲਿਆਂ, ਦੂਸਰੇ ਸੂਬਿਆਂ ਚੋਂ ਜਾਂ ਵਿਦੇਸ਼ ਤੋਂ ਵਾਪਸ ਆ ਰਿਹਾ ਹੈ ਉਨ੍ਹਾਂ ਦਾ ਕਰੋਨਾ ਟੈਸਟ ਕੀਤਾ ਜਾ ਰਿਹਾ ਹੈ, ਕਈ ਵਾਰ ਵਿਦੇਸਾਂ ਤੋਂ ਆਉਂਣ ਵਾਲੇ ਲੋਕਾਂ ਲਈ ਸਮੱਸਿਆ ਇਹ ਹੋ ਜਾਂਦੀ ਹੈ ਕਿ ਉਨ੍ਹਾਂ ਦਾ ਕਰੋਨਾ ਟੈਸਟ ਦਾ ਪਾਜੀਟਿਵ ਆ ਜਾਂਦਾ ਹੈ ਪਰ ਲੱਛਣ ਕੋਈ ਨਜ਼ਰ ਨਹੀਂ ਆਉਂਦੇ ਅਜਿਹੇ ਲੋਕਾਂ ਨੂੰ ਘਰ ਅੰਦਰ ਏਕਾਂਤਵਾਸ ਵਿੱਚ ਰਹਿਣ ਲਈ ਕਿਹਾ ਜਾਂਦਾ ਹੈ, ਅਜਿਹੇ ਜਿਆਦਾਤਰ ਲੋਕਾਂ ਦੀ ਸਮੱਸਿਆ ਇਹ ਹੁੰਦੀ ਹੈ ਕਿ ਉਨ੍ਹਾਂ ਦੇ ਘਰ੍ਹਾਂ ਅੰਦਰ ਏਕਾਂਤਵਾਸ ਹੋਣ ਦੀ ਜਗ੍ਹਾ ਦੀ ਕਮੀ ਹੋਣ ਕਰਕੇ ਉਨ੍ਹਾਂ ਨੂੰ ਪ੍ਰੇਸਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜਿਲ੍ਹਾ ਪਠਾਨਕੋਟ ਵਿੱਚ ਅਜਿਹੇ ਲੋਕਾਂ ਨੂੰ ਸੇਵਾਵਾਂ ਦੇਣ ਲਈ ਸਿਟੀ ਪਠਾਨਕੋਟ ਦੇ ਕੂਝ ਹੋਟਲਾਂ ਵੱਲੋਂ ਉਪਰੋਕਤ ਪਾਜੀਟਿਵ ਲੋਕਾਂ ਲਈ ਏਕਾਂਤਵਾਸ ਦੀ ਸੇਵਾਵਾਂ ਨਿਰਧਾਰਤ ਕੀਮਤ ਤੇ ਦਿੱਤੀਆਂ ਜਾ ਰਹੀਆਂ ਹਨ। ਇਹ ਪ੍ਰਗਟਾਵਾ ਸ੍ਰੀ ਸੁਰਿੰਦਰ ਸਿੰਘ ਵਧੀਕ ਡਿਪਟੀ ਕਮਿਸ਼ਨਰ (ਜ) ਨੇ ਕੀਤਾ।

Advertisements

ਉਨ੍ਹਾਂ ਦੱਸਿਆ ਕਿ ਸਿਟੀ ਪਠਾਨਕੋਟ ਵਿੱਚ ਔਰਚਰਡ ਗ੍ਰੀਨ ਰੋਅਲ ਨਜਦੀਕ ਬੱਸ ਸਟੈਂਡ ਪਠਾਨਕੋਟ ਜਿਸ ਵਿੱਚ ਏ.ਸੀ. ਕਮਰਿਆਂ ਦੀ ਸੰਖਿਆ 15, ਹੋਟਲ ਪਰਾਗ ਨਜਦੀਕ ਬੱਸ ਸਟੈਂਡ ਸਾਸਤਰੀ ਨਗਰ ਪਠਾਨਕੋਟ ਵਿਖੇ ਏ.ਸੀ. ਕਮਰਿਆਂ ਦੀ ਸੰਖਿਆ 8 ਅਤੇ ਹੋਟਲ ਪੁਸਕਰ ਡੀ.ਪੀ. ਰੈਜੀਡੇਂਸੀ(ਐਨ.ਐਚ.-1 ਮਲਿਕਪੁਰ ਪਠਾਨਕੋਟ) ਜਿਸ ਵਿੱਚ ਏ.ਸੀ. ਕਮਰਿਆਂ ਦੀ ਸੰਖਿਆ 9 ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਤਿੰਨ ਉਪਰੋਕਤ ਹੋਟਲਾਂ ਵਿੱਚ ਇੱਕ ਨਿਰਧਾਰਤ ਕੀਮਤ ਜੋ ਤਿੰਨੋਂ ਹੋਟਲਾਂ ਦੀ ਇੱਕ ਸਮਾਨ ਹੈ ਅਤੇ ਇੱਥੇ ਹਰ ਤਰ੍ਹਾਂ ਦਾ ਖਾਣਾ ਵੀ ਉਪਲੱਬਦ ਹੈ। ਉਨ੍ਹਾਂ ਕਿਹਾ ਕਿ ਜੋ ਕੀਮਤ ਨਿਰਧਾਰਤ ਕੀਤੀ ਗਈ ਹੈ ਉਸ ਵਿੱਚ ਤਿੰਨ ਟਾਈਮ ਦਾ ਖਾਣੇ ਦੇ ਚਾਰਜ ਵੀ ਵਿੱਚ ਹੀ ਸਾਮਲ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਜਿਨ੍ਹਾਂ ਲੋਕਾਂ ਨੂੰ ਉਪਰੋਕਤ ਏਕਾਂਤਵਾਸ ਦੀ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਹੈ ਅਤੇ ਉਹ ਨਿਰਧਾਰਤ ਕੀਮਤ ਦੇ ਸਕਦੇ ਹਨ ਤਾਂ ਕਰੋਨਾ ਪਾਜੀਟਿਵ ਆਉਂਣ ਤੇ ਉਪਰੋਕਤ ਹੋਟਲਾਂ ਵਿੱਚ ਸੰਪਰਕ ਕਰ ਸਕਦੇ ਹਨ।

LEAVE A REPLY

Please enter your comment!
Please enter your name here