ਐਡਵੋਕੇਟ ਘੁੰਮਣ ਨੇ ਪਿੰਡ ਭਟੋਲੀ ਦੇ ਨੌਜਵਾਨਾਂ ਨੂੰ ਖੇਡ ਕਿੱਟ ਕੀਤੀ ਭੇਂਟ

ਦਾਤਾਰਪੁਰ(ਦ ਸਟੈਲਰ ਨਿਊਜ਼)। ਦਸੂਹਾ ਦੇ ਬਲਾਕ ਤਲਵਾੜਾ ਦੇ ਪਿੰਡ ਭਟੋਲੀ ਦੇ ਨੌਜਵਾਨ ਯੂਥ ਕਲੱਬ ਨੂੰ ਖੇਡ ਕਿੱਟ ਆਮ ਆਦਮੀ ਪਾਰਟੀ ਤਲਵਾੜਾ ਦੀ ਟੀਮ ਵਲੋਂ ਐਡਵੋਕੇਟ ਕਰਮਬੀਰ ਸਿੰਘ ਘੁੰਮਣ ਜ਼ਿਲਾ ਪ੍ਰਧਾਨ ਆਪ ਯੂਥ ਵਿੰਗ ਦੀ ਅਗਵਾਈ ਚ ਦਿੱਤੀ ਗਈ ਜਿਸ ਦਾ ਸਮੂਹ ਪਿੰਡ ਵਾਸੀਆਂ ਅਤੇ ਨੌਜਵਾਨਾਂ ਵਲੋਂ ਆਪ ਦੀ ਸਾਰੀ ਟੀਮ ਦਾ ਧੰਨਵਾਦ ਕੀਤਾ ਇਸ ਸਮੇਂ ਬੋਲਦਿਆਂ ਘੁੰਮਣ ਨੇ ਕਿਹਾ ਕਿ ਇਸ ਵਾਰ ਪੰਜਾਬ ਦੇ ਲੋਕ ਬਦਲਾਵ ਕਰਨ ਦਾ ਮਨ ਬਣਾ ਚੁੱਕੇ ਨੇ ਕਿਉਂਕਿ ਮੌਜੂਦਾ ਕਾਂਗਰਸ ਦੀ ਸਰਕਾਰ ਹਰੇਕ ਫ਼ਰੰਟ ਤੇ ਫੇਲ ਸਾਬਤ ਹੋਈ ਹੈ ਤੇ ਖਾਸਕਰ ਕੰਢੀ ਦੇ ਲੋਕਾਂ ਨੇ ਜਿੰਨੀ ਮਦਦ ਕਾਂਗਰਸ ਦੀ ਕੀਤੀ ਸੀ ਉਸ ਤੋਂ ਵੱਧ ਲੋਕਾਂ ਨੂੰ ਇਸ ਕਾਂਗਰਸ ਸਰਕਾਰ ਨੇ ਤੰਗ ਕੀਤਾ ਹੈ ਤੇ ਹਰੇਕ ਪਾਸੇ ਭ੍ਰਿਸ਼ਟਾਚਾਰ ਤੇ ਲੁੱਟ ਦਾ ਮਾਹੌਲ ਕਾਂਗਰਸ ਨੇ ਬਣਾਇਆ ਹੋਇਆ ਹੈ

Advertisements

ਜਿਸ ਕਰਕੇ ਲੋਕ ਇਸ ਵਾਰ ਆਪ ਵੱਲ ਆ ਰਹੇ ਨੇ ਤੇ ਆਪ ਦੀ ਸਰਕਾਰ ਆਉਣ ਤੇ ਨੌਜਵਾਨਾਂ ਦਾ ਪੂਰਾ ਖਿਆਲ ਕੀਤਾ ਜਾਵੇਗਾ ਅਤੇ ਹਰੇਕ ਪਿੰਡ ਦੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਿਆ ਜਾਵੇਗਾ ਇਸ ਸਮੇਂ ਸ਼ੰਬੂ ਦੱਤ ਬਲਾਕ ਪ੍ਰਧਾਨ ਆਪ ,ਅਨਿਲ ਸ਼ਰਮਾ,ਸਤੀਸ਼ ਕੁਮਾਰ ਬਲਾਕ ਪ੍ਰਧਾਨ ਐੱਸਸੀ ਵਿੰਗ, ਰਣਜੀਤ ਸਿੰਘ ਸਰਕਲ ਇੰਚਾਰਜ, ਵਿਕਰਾਂਤ ਜੋਤੀ, ਰਾਜੇਸ਼ ਕੁਮਾਰ ਸਰਕਲ ਇੰਚਾਰਜ, ਸੁਰਿੰਦਰ ਪਰਵਾਨਾ, ਬਿੱਲਾ ਭਟੋਲੀ, ਰਾਜ ਕੁਮਾਰ ਬਟਵਾਰਾ, ਯਸ਼ਪਾਲ, ਨਿਸ਼ੂ ਮੈਂਗੀ, ਅੰਕੁਸ਼ ਸੂਦ, ਅਸ਼ੋਕ ਕੁਮਾਰ ਵੀ ਹਾਜ਼ਰ ਸੀ

LEAVE A REPLY

Please enter your comment!
Please enter your name here