ਜਿਲੇ ਵਿੱਚ ਆਏ 214 ਨਵੇ ਪਾਜੇਟਿਵ ਮਰੀਜ, 05 ਮੌਤਾਂ

ਹੁਸ਼ਿਆਰਪੁਰ(ਦ ਸਟੈਲਰ ਨਿਊਜ਼)। ਅੱਜ  ਫਲੂ ਵਰਗੇ ਸ਼ੱਕੀ ਲੱਛਣਾ ਵਾਲੇ  4003 ਨਵੇ ਸੈਪਲ ਲੈਣ  ਨਾਲ ਅਤੇ   2667 ਸੈਪਲਾਂ ਦੀ ਰਿਪੋਟ ਪ੍ਰਾਪਤ ਹੋਣ ਨਾਲ ਅਤੇ ਕੋਵਿਡ ਦੇ  214 ਨਵੇ ਪਾਜੇਟਿਵ ਮਰੀਜਾਂ ਦੇ  ਕੇਸ ਆਉਣ ਨਾਲ ਕੁੱਲ ਪਾਜੇਟਿਵ ਮਰੀਜਾਂ ਦੀ ਗਿਣਤੀ 23857 ਹੋ ਗਈ ਹੈ । ਜਿਲੇ ਵਿੱਚ ਕੋਵਿਡ-19 ਦੇ ਅੱਜ ਤੱਕ ਲਏ ਗਏ ਕੁੱਲ ਸੈਪਲਾਂ ਦੀ ਗਿਣਤੀ 516088 ਹੋ ਗਈ ਹੈ ਤੇ ਲੈਬ ਤੋ ਪ੍ਰਾਪਤ ਰਿਪੋਟਾਂ ਅਨੁਸਾਰ  488341 ਸੈਪਲ  ਨੈਗਟਿਵ,  ਜਦ ਕਿ 5355 ਸੈਪਲਾਂ ਦੀ ਰਿਪੋਟ ਦਾ ਇੰਤਜਾਰ ਹੈ , 355` ਸੈਪਲ ਇਨਵੈਲਡ ਹਨ  ਤੇ ਹੁਣ ਤੱਕ ਮੌਤਾਂ ਦੀ ਗਿਣਤੀ 841  ਹੈ । 

Advertisements

ਐਕਟਿਵ ਕੇਸਾ ਦੀ ਗਿਣਤੀ  2748  ਹੈ, ਜਦ ਕਿ ਠੀਕ ਹੋ ਕਿ ਘਰ ਗਏ ਮਰੀਜਾਂ ਦੀ ਗਿਣਤੀ 22020 ਹੈ। ਸਿਵਲ ਸਰਜਨ ਡਾ. ਰਣਜੀਤ ਸਿੰਘ ਨੇ ਇਹ ਦੱਸਿਆ ਕਿ ਜਿਲੇ ਵਿੱਚ ਅੱਜ 214  ਮਰੀਜ ਪਜੇਟਿਵ ਪਾਏ ਗਏ ਹਨ,  ਹੁਸ਼ਿਆਰਪੁਰ ਸ਼ਹਿਰ ਦੇ 30 ਪਾਜੇਟਿਵ ਮਰੀਜ ਹਨ, ਤੇ  ਬਾਕੀ 184   ਜਿਲੇ ਦੇ ਸਿਹਤ ਕੇਦਰਾ ਦੇ ਮਰੀਜ ਹਨ। ਕੋਰੋਨਾ ਵਾਇਰਸ ਨਾਲ ਜਿਲੇ ਵਿੱਚ 05 ਮੌਤ ਹੋਈਆ ਹਨ । (1) 48 ਸਾਲਾ ਔਰਤ ਵਾਸੀ ਹਰਦੋਖਾਨਪੁਰ ਦੀ ਮੌਤ ਨਿਜੀ ਹਸਪਤਾਲ ਹੁਸ਼ਿਆਰਪੁਰ  ਵਿਖੇ ਹੋਈ  (2) 60 ਸਾਲਾ ਔਰਤ   ਵਾਸੀ ਤਲਵਾੜਾ ਦੀ ਮੌਤ ਸਿਵਲ ਹਸਪਤਾਲ ਦਸੂਹਾਂ ਵਿਖੇ ਹੋਏ (3) 37  ਸਾਲਾ ਪੁਰਸ਼ ਵਾਸੀ ਕਣਕ ਮੰਡੀ ਹੁਸ਼ਿਆਰਪੁਰ ਮੌਤ ਨਿਜੀ  ਹਸਪਤਾਲ ਜਲੰਧਰ   (4) 71 ਸਾਲਾ ਔਰਤ  ਵਾਸੀ ਕੀਰਤੀ ਨਗਰ ਦੀ ਮੌਤ ਆਈ ਵੀ ਵੀ ਹਸਪਤਾਲ ਹਸ਼ਿਆਰਪੁਰ  (5) 74 ਸਾਲਾ ਪੁਰਸ਼ ਵਾਸੀ ਸ਼ਾਲੀਮਾਰ ਨਗਰ ਦੀ ਮੌਤ ਨਿਜੀ ਹਸਪਤਾਲ ਜਲੰਧਰ ਵਿਖੇ ਹੋਈ  ।

 ਕੋਵਿਡ 19 ਵਾਇਰਸ ਦੇ ਸਮਾਜਿਕ ਫਲਾਅ ਨੂੰ ਰੋਕਣ ਲਈ ਮੂੰਹ ਤੇ ਮਾਸਿਕ ਲਗਾਉਣਂ ਭੀੜ ਵਾਲੀਆਂ ਥਾਵਾਂ ਤੋ ਜਾਣ ਤੋ ਗਰੇਜ ਕਰਨਾ ਅਤੇ ਸਮਾਜਿਕ ਦੂਰੀ ਰੱਖਦੇ ਹੋਏ ਲੱਛਣ ਹੋਣ ਤੇ ਆਪਣੀ ਸੈਪਲਿੰਗ ਨਜਦੀਕੀ ਸਿਹਤ ਸੰਸਥਾ ਤੋ ਕਰਵਾਉਣੀ ਚਾਹੀਦੀ ਦੀ ਹੈ ਤਾਂ ਜੋ ਇਸ ਬਿਮਾਰੀ ਦਾ ਜਲਦ ਪਤਾ ਲੱਗਣ ਤੇ ਇਸ ਤੇ ਕੰਟਰੋਲ ਕੀਤਾ ਜਾ ਸਕੇ । ਇਸ ਵੇਲੇ ਜਿਲੇ ਵਿੱਚ ਲੈਬਲ 2 ਦੇ ਸਰਕਾਰੀ ਅਤੇ ਪ੍ਰਈਵੇਟ ਹਸਪਤਾਲਾਂ ਵਿਚ  ਕੋਵਿਡ – 19 ਦੇ ਮਰੀਜਾਂ ਲਈ 290 ਬੈਡਾਂ ਵਿਚੋ 48 ਬੈਡ ਖਾਲੀ ਹਨ,  ਜਦ ਕਿ ਲੈਬਲ 3 ਦੇ 33 ਬੈਡਾ ਵਿਚੋ 4 ਬੈਡ ਖਾਲੀ ਹਨ .  ।

LEAVE A REPLY

Please enter your comment!
Please enter your name here