ਸਰਕਾਰੀ ਹਸਪਤਾਲ ਵਿੱਚ ਐਕਸ-ਰੇ ਟੇਕਨਿਸ਼ਨ ਜਸਵਿੰਦਰ ਦੀ ਡੈਪੂਟੇਸ਼ਨ ਲੱਗਣ ਕਾਰਨ ਲੋਕ ਨੂੰ ਕਰਨਾ ਪੈ ਰਿਹਾ ਭਾਰੀ ਮੁਸ਼ਕਿਲਾ ਦਾ ਸਾਹਮਣਾ

ਹਾਜੀਪੁਰ(ਦ ਸਟੈਲਰ ਨਿਊਜ਼) ਪ੍ਰਵੀਨ ਸੋਹਲ। ਸੀਐੱਚਸੀ ਹਾਜੀਪੁਰ ਦੇ ਵਿੱਚ ਤੈਨਾਤ ਜਸਵਿੰਦਰ ਸਿੰਘ ਜੋ ਪਿਛਲੇ ਕਾਫੀ ਸਾਲਾਂ ਤੋਂ ਹਸਪਤਾਲ ਵਿੱਚ ਵਧੀਆ ਸੇਵਾਵਾਂ ਨਿਭਾ ਰਹੇ ਸਨ। ਜਿਹਨਾਂ ਦੀ ਡੈਪੂਟੇਸ਼ਨ ਸ਼ਿਵਲ ਹਸਪਤਾਲ ਪਠਾਨਕੋਟ ਵਿੱਚ ਲੱਗਣ ਕਾਰਨ ਇਥੇ ਇਲਾਜ ਕਰਵਾਉਣ ਵਾਲੇ ਮਰੀਜਾਂ ਨੂੰ ਐਕਸਰੇ ਕਰਵਾਉਣ ਲਈ ਬਹੁਤ ਹੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਇਹ ਟੇਕਨਿਸ਼ਨ ਜਸਵਿੰਦਰ ਸਿੰਘ ਜੋ ਕਿ ਆਪਣੇ ਕੰਮ ਵਿੱਚ ਬਹੁਤ ਮੁਹਾਰਤ ਰੱਖਦਾ ਹੈ ਅਤੇ ਭਾਵੇ ਕਿਸੇ ਵੀ ਤਰ੍ਹਾਂ ਦਾ ਐਕਸਰੇ ਕਰਨਾ ਹੋਵੇ ਜਾਂ ਈ ਸੀ ਜੀ ਕਰਨੀ ਹੋਵੇ ਦੇ ਨਤੀਜੇ ਸਟੀਕ ਹੁੰਦੇ ਹਨ ਅਤੇ ਉਹ ਕਿਸੇ ਨੂੰ ਵਹਿਮਾਂ ਵਿੱਚ ਨਾ ਪਾ ਕੇ ਸਹੀ ਸਲਾਹ ਵੀ ਦਿੰਦਾ ਸੀ। ਇਸ ਹਸਪਤਾਲ ਵਿੱਚ ਰੋਜ਼ਾਨਾ ਕਈ ਐਕਸੀਡੈਂਟ ਦੇ ਕੇਸ ਆਉਂਦੇ ਹਨ ਅਤੇ ਜੋ ਇਲਾਜ ਲਈ ਇਸ ਹਸਪਤਾਲ ਵਿੱਚ ਆਉਂਦੇ ਹਨ ਨੂੰ ਏਥੇ ਐਕਸਰੇ ਦੀ ਸੇਵਾ ਨਾ ਮਿਲਣ ਕਰਕੇ ਉਹਨਾਂ ਨੂੰ ਜਾ ਬਜਾਰ ਮਹਿੰਗੇ ਰੇਟ ਤੇ ਐਕਸਰੇ ਕਰਵਾਉਣਾ ਪੈਂਦਾ ਹੈ ਜਾ ਫਿਰ ਐਕਸਰੇ ਲਈ ਮੁਕੇਰੀਆਂ ਜਾ ਦਸੂਹਾ ਭੇਜਿਆ ਜਾਂਦਾ ਹੈ।

Advertisements

ਜੋ ਕਿ ਅਮੀਰ ਆਦਮੀ ਤਾਂ ਸਹਿਣ ਕਰ ਲੈਂਦਾ ਹੈ ਪਰ ਗਰੀਬ ਲੋਕਾਂ ਲਈ ਬਹੁਤ ਮੁਸ਼ਕਿਲ ਹੁੰਦਾ ਹੈ ।ਇਸ ਲਈ ਹਾਜੀਪੁਰ ਦੇ ਸਮਾਜ ਸੇਵਕ ਗੋਲਡੀ ਬਾਬਾ,ਐਮ ਐੱਸ ਗੇਰਾ, ਮਨਜੀਤ ਸਿੰਘ, ਸੰਜੀਵ ਕਪਿਲਾ ਆਦਿ ਨੇ ਪੰਜਾਬ ਸਰਕਾਰ ਅਤੇ ਸ਼ਿਵਲ ਸਰਜਨ ਹੁਸ਼ਿਆਰਪੁਰ ਨੂੰ ਮੰਗ ਕੀਤੀ ਹੈ ਜਾਂ ਤਾਂ ਜਸਵਿੰਦਰ ਸਿੰਘ ਦੀ ਡੈਪੂਟੇਸ਼ਨ ਕੈਂਸਲ ਕੀਤੀ ਜਾਵੇ ਨਹੀਂ ਤਾਂ ਕੋਈ ਪੱਕੇ ਤੌਰ ਤੇ ਐਕਸਰੇ ਐਕਸਪਰਟ ਇਸ ਹਸਪਤਾਲ ਵਿੱਚ ਭੇਜਿਆ ਜਾਵੇ। ਇਸ ਮਾਮਲੇ ਨੂੰ ਲੈ ਕੇ ਜਦੋਂ ਪੱਤਰਕਾਰਾਂ ਦੀ ਟੀਮ ਨੇ18 ਮਈ ਨੂੰ 10: 40 ਮਿੰਟ ਤੇ ਹਸਪਤਾਲ ਦੇ ਐਕਸਰੇ ਵਿਭਾਗ ਦਾ ਦੌਰਾ ਕੀਤਾ ਤਾ ਉਸ ਸਮੇ ਉਸ ਕਮਰੇ ਨੂੰ ਤਾਲਾ ਲੱਗਿਆ ਹੋਇਆ ਸੀ ਅਤੇ ਲੋਕ ਐਕਸਰੇ ਤਕਨਿਸ਼ਨ ਦਾ ਇੰਤਜਾਰ ਕਰ ਰਹੇ ਸਨ। ਇਸ ਮਾਮਲੇ ਦੇ ਸਬੰਧ ਵਿੱਚ ਜਦੋਂ ਸੀਨੀਅਰ ਮੈਡੀਕਲ ਅਫਸਰ ਸੀ ਐੱਚ ਸੀ ਹਾਜੀਪੁਰ ਸ਼ੇੱਲੀ ਬਾਜਵਾ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦਾ ਕਹਿਣਾ ਸੀ ਕਿ ਸਾਨੂੰ ਵੀ ਜਸਵਿੰਦਰ ਸਿੰਘ ਦੀ ਡੈਪੂਟੇਸ਼ਨ ਪਠਾਨਕੋਟ ਲੱਗਣ ਕਾਰਨ ਬਹੁਤ ਮੁਸ਼ਕਿਲ ਪੇਸ਼ ਆ ਰਹੀ ਹੈ ਉਹਨਾਂ ਦਾ ਕਹਿਣਾ ਸੀ ਕਿ ਸਾਡੇ ਹਸਪਤਾਲ ਵਿੱਚ ਹਰ ਮਹੀਨੇ 100 ਤੋਂ ਵੱਧ ਐਕਸਰੇ ਹੁੰਦੇ ਹਨ ਅਤੇ 50 ਤੋਂ ਵੱਧ ਈ ਸੀ ਜੀ ਹੁੰਦੀਆਂ ਹਨ।

ਇਸ ਤੋਂ ਇਲਾਵਾ ਡਾਕਟਰ ਸੁਖਦੇਵ ਵਲੋਂ ਕਰਵਾਏ ਜਾਣ ਵਾਲੇ ਛਾਤੀ ਦੇ ਐਕਸਰੇ,ਐਕਸੀਡੈਂਟ ਵਾਲੇ ਮਰੀਜ ਦੇ ਐਕਸ-ਰੇ ਅਤੇ ਹੋਰ ਲੋਕ ਜੋ ਗਰੀਬ ਹੁੰਦੇ ਹਨ ਅਤੇ ਹਸਪਤਾਲ ਵਿੱਚ ਇਸ ਆਸ ਨਾਲ ਆਉਂਦੇ ਹਨ ਕਿ ਸਾਡਾ ਐਕਸਰੇ ਸਸਤਾ ਹੋ ਜਾਵੇਗਾ ਨੂੰ ਬਹੁਤ ਪ੍ਰੇਸ਼ਾਨੀ ਹੁੰਦੀ ਹੈ।ਬਾਕੀ ਉਹਨਾਂ ਦਾ ਕਹਿਣਾ ਸੀ ਕਿ ਮੈਂ ਦੋ ਦਿਨ ਭੋਲ ਕਲੌਤਾ ਦੇ ਹਸਪਤਾਲ ਦੇ ਐਕਸਰੇ ਤਕਨਿਸ਼ਨ ਅਤੇ ਤਿੰਨ ਦਿਨ ਕਮਾਹੀ ਦੇਵੀ ਦੇ ਹਸਪਤਾਲ ਦੇ ਐਕਸਰੇ ਤਕਨਿਸ਼ਨ ਦੀ ਡਿਊਟੀ ਲਵਾਉਣ ਲਈ ਉਹਨਾਂ ਦੇ ਐਸ ਐਮ ਓ ਨਾਲ ਗੱਲਬਾਤ ਕੀਤੀ ਹੈ ਅਤੇ ਕਮਾਹੀ ਦੇਵੀ ਦਾ ਤਕਨਿਸ਼ਨ ਆ ਰਿਹਾ ਹੈ ਥੋੜੀ ਦੇਰ ਬਾਅਦ। ਬਾਕੀ ਜੇ ਫਿਰ ਵੀ ਕੋਈ ਗੱਲ ਨਾ ਬਣਦੀ ਜਾਪੀ ਤਾਂ ਮੈਂ ਸ਼ਿਵਲ ਸਰਜਨ ਹੁਸ਼ਿਆਰਪੁਰ ਨੂੰ ਚਿੱਠੀ ਲਿਖ ਕੇ ਜਸਵਿੰਦਰ ਸਿੰਘ ਦੀ ਡੈਪੂਟੇਸ਼ਨ ਕੈਂਸਲ ਕਰਨ ਲਈ ਬੇਨਤੀ ਕਰਾਂਗੀ। ਉਹਨਾਂ ਦਾ ਕਹਿਣਾ ਸੀ ਕਿ ਪਹਿਲਾਂ ਏਥੇ ਈ ਸੀ ਜੀ ਨਹੀਂ ਹੁੰਦੀ ਸੀ ਮੈਂ ਉਹ ਸ਼ੁਰੂ ਕਰਵਾਈ ਹੈ ਅਤੇ ਮੈਂ ਹਰ ਕੋਸ਼ਿਸ ਕਰਾਂਗੀ ਕਿ ਇਥੇ ਆਉਣ ਵਾਲੇ ਕਿਸੇ ਵੀ ਮਰੀਜ਼ ਨੂੰ ਕਿਸੇ ਵੀ ਕਿਸਮ ਦੀ ਮੁਸੀਬਤ ਦਾ ਸਾਹਮਣਾ ਨਾ ਕਰਨਾ ਪਵੇ।ਬਾਕੀ ਜੇਕਰ ਕਿਸੀ ਵੀ ਵਿਅਕਤੀ ਨੂੰ ਹਸਪਤਾਲ ਵਿੱਚ ਕਈ ਮੁਸ਼ਕਿਲ ਪੇਸ਼ ਆਉਂਦੀ ਹੈ ਤਾ ਉਹ ਮੇਰੇ ਧਿਆਨ ਵਿੱਚ ਜਰੂਰ ਲਿਆਵੇ ।ਮੈਂ ਹਰ ਹਾਲਤ ਵਿੱਚ ਉਸ ਦਾ ਹੱਲ ਕਰਾਂਗੀ।

LEAVE A REPLY

Please enter your comment!
Please enter your name here