ਸਹੀਦ ਭਗਤ ਸਿੰਘ ਅਧਿਆਪਕ ਵਿਦਿਆਰਥੀ ਭਲਾਈ ਮੰਚ ਨੇ ਸਿੱਖਿਆ ਵਿਭਾਗ ਕਰੋਨਾ ਯੋਧਿਆਂ ਨੂੰ ਕੀਤਾ ਸਨਮਾਨਤ

ਪਠਾਨਕੋਟ (ਦ ਸਟੈਲਰ ਨਿਊਜ਼)। ਸਹੀਦ ਭਗਤ ਸਿੰਘ ਅਧਿਆਪਕ ਵਿਦਿਆਰਥੀ ਭਲਾਈ ਮੰਚ ਨੇ ਸਿੱਖਿਆ ਵਿਭਾਗ ਕਰੋਨਾ ਯੋਧਿਆਂ ਨੂੰ ਸਨਮਾਨਤ ਕਰਨ ਦੇ ਲਈ ਮੰਚ ਦੇ ਸੰਯੋਜਕ ਸ੍ਰੀ ਰਾਜੇਸ ਕੁਮਾਰ ਅਤੇ ਪ੍ਰਧਾਨ ਮਨਿੰਦਰ ਸਿੰਘ ਦੀ ਪ੍ਰਧਾਨਗੀ ਵਿੱਚ ਸਿੱਖਿਆ ਵਿਭਾਗ ਦੇ ਕਰੋਨਾ ਯੋਧਿਆਂ ਨੂੰ ਸਨਮਾਨਤ ਕਰਨ ਲਈ ਦਫਤਰ ਜਿਲ੍ਹਾ ਸਿੱਖਿਆ ਅਫਸ਼ਰ ਪਠਾਨਕੋਟ ਵਿਖੇ ਕੋਵਿਡ ਦੀਆਂ ਹਦਾਇਤਾਂ ਨੂੰ ਧਿਆਨ ਵਿੱਚ ਰੱਖਦਿਆਂ ਇੱਕ ਸਮਾਰੋਹ ਮਨਾਇਆ ਗਿਆ। ਜਿਸ ਵਿੱਚ ਕਾਂਗਰਸ ਲੀਡਰ ਅਮਿਤ ਮੰਟੂ ਸੁਜਾਨਪੁਰ ਵਿਧਾਨ ਸਭਾ ਹਲਕਾ ਇੰਚਾਰਜ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ, ਇਸ ਤੋਂ ਇਲਾਵਾ ਸਰਵਸ੍ਰੀ ਜਸਵੰਤ ਸਿੰਘ ਸਲਾਰੀਆਂ ਜਿਲ੍ਹਾ ਸਿੰਖਿਆ ਅਫਸ਼ਰ ਸੈਕੰਡਰੀ, ਬਲਦੇਵ ਰਾਜ ਜਿਲ੍ਹਾ ਸਿੱਖਿਆ ਅਫਸ਼ਰ ਐਲੀਮੈਂਟਰੀ, ਰਾਜੇਸਵਰ ਸਲਾਰੀਆਂ ਉਪ ਜਿਲ੍ਹਾ ਸਿੱਖਿਆ ਅਫਸ਼ਰ ਸੈਕੰਡਰੀ, ਰਾਮ ਲੁਭਾਇਆ ਜਿਲ੍ਹਾ ਲੋਕ ਸੰਪਰਕ ਅਫਸ਼ਰ ਪਠਾਨਕੋਟ ਵਿਸ਼ੇਸ ਮਹਿਮਾਨ ਵਜੋਂ ਹਾਜਰ ਹੋਏ।

Advertisements

ਸਮਾਰੋਹ ਵਿੱਚ ਵੱਖ ਵੱਖ ਬੁਲਾਰਿਆ ਵੱਲੋਂ ਕਰੋਨਾ ਕਾਲ ਦੇ ਚਲਦਿਆਂ ਪਿਛਲੇ ਸਾਲ ਮਾਰਚ ਮਹੀਨੇ ਤੋਂ ਲਗਾਤਾਰ ਸਿੱਖਿਆ ਵਿਭਾਗ ਦੇ ਅਧਿਆਪਕ ਅਤੇ ਹੋਰ ਕਰਮਚਾਰੀਆਂ ਵੱਲੋਂ ਨਿਰਸਵਾਰਥ ਭਾਵਨਾ ਨਾਲ ਦਿੱਤੀਆਂ ਜਾ ਰਹੀਆਂ ਸੇਵਾਵਾਂ ਨੂੰ ਧਿਆਨ ਵਿੱਚ ਰੱਖਦਿਆਂ ਅਪਣੇ ਵਿਚਾਰ ਦੱਸੇ। ਇਸ ਤੋਂ ਇਲਾਵਾ ਸੈਕੰਡਰੀ ਅਤੇ ਐਲੀਮੈਂਟਰੀ ਸਕੂਲਾਂ ਦੀ ਕੀਤੀ ਜਾ ਰਹੀ ਕਾਇਆ ਕਲਪ ਤੇ ਵੀ ਰੋਸਨੀ ਪਾਉਂਦੇ ਹੋਏ ਦੱਸਿਆ ਕਿ ਇਸ ਸਾਲ ਦੋਰਾਨ ਸਰਕਾਰੀ ਸਕੂਲਾਂ ਦੀ ਨੁਹਾਰ ਬਦਲਣ ਲਈ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਅਤੇ ਸ੍ਰੀ ਵਿਜੈ ਇੰਦਰ ਸਿੰਗਲਾ ਸਿੱਖਿਆ ਮੰਤਰੀ ਪੰਜਾਬ ਜੀ ਦੇ ਦਿਸਾ ਨਿਰਦੇਸਾਂ ਹੇਠ ਅਤੇ ਸ੍ਰੀ ਕ੍ਰਿਸ਼ਨ ਕੁਮਾਰ ਸਿੱਖਿਆ ਸਕੱਤਰ ਪੰਜਾਬ ਦੀ ਰਹਿਨੁਮਾਹੀ ਹੇਠ ਵਿਕਾਸ ਕਾਰਜ ਕੀਤੇ ਗਏ ਹਨ ਅਤੇ ਸਕੂਲਾਂ ਦੀ ਦਸ਼ਾ ਵਿੱਚ ਵਿਸ਼ੇਸ ਸੁਧਾਰ ਨਜਰ ਆ ਰਹੇ ਹਨ। ਉਨ੍ਹਾਂ ਦੱਸਿਆ ਕਿ ਪਹਿਲਾ ਨਾਲੋਂ ਇਸ ਸੈਸ਼ਨ ਦੋਰਾਨ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ ਜਿਸ ਦੇ ਚਲਦਿਆਂ ਜਿਲ੍ਹਾ ਪਠਾਨਕੋਟ ਨੇ ਪੰਜਾਬ ਅੰਦਰ ਤੀਸਰਾ ਸਥਾਨ ਪ੍ਰਾਪਤ ਕਰਕੇ ਅਪਣਾ ਰਿਕਾਰਡ ਦਰਜ ਕਰਵਾਇਆ ਹੈ।

ਅਮਿਤ ਮੰਟੂ ਸੁਜਾਨਪੁਰ ਵਿਧਾਨ ਸਭਾ ਹਲਕਾ ਇੰਚਾਰਜ ਨੇ ਜਿਲ੍ਹਾ ਨਿਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਹੁਣ ਸਰਕਾਰੀ ਸਕੂਲ ਸਮਾਰਟ ਬਣ ਚੁੱਕੇ ਹਨ ਅਤੇ ਲੋਕਾਂ ਨੂੰ ਅਪੀਲ ਹੈ ਕਿ ਅਪਣੇ ਬੱਚਿਆਂ ਨੂੰ ਨਜਦੀਕੀ ਸਰਕਾਰੀ ਸਕੂਲਾਂ ਵਿੱਚ ਦਾਖਿਲ ਕਰਵਾ ਕੇ ਉਨ੍ਹਾਂ ਭਵਿੱਖ ਉਜਬੱਲ ਬਣਾਓ। ਉਨ੍ਹਾਂ ਕਿਹਾ ਕਿ ਉਹ ਸਾਰੇ ਅਧਿਆਪਕ ਪ੍ਰਸੰਸਾਯੋਗ ਹਨ ਜਿਨ੍ਹਾਂ ਨੇ ਕੋਵਿਡ ਕਾਲ ਦੋਰਾਨ ਫਰੰਟ ਲਾਈਨ ਤੇ ਰਹਿ ਕੇ ਅਪਣੀ ਜਿੰਦਗੀ ਦੀ ਪਰਵਾਹ ਕੀਤੇ ਬਿਨ੍ਹਾਂ ਅਪਣੀਆਂ ਸੇਵਾਵਾਂ ਦਿੱਤੀਆਂ। ਸਮਾਰੋਹ ਦੇ ਅੰਤ ਵਿੱਚ ਸਹੀਦ ਭਗਤ ਸਿੰਘ ਅਧਿਆਪਕ ਵਿਦਿਆਰਥੀ ਭਲਾਈ ਮੰਚ ਨੇ ਸਿੱਖਿਆ ਵਿਭਾਗ ਦੇ ਕਰੋਨਾ ਯੋਧਿਆਂ ਜਿਸ ਵਿੱਚ ਅਧਿਆਪਕ, ਨਾਨ ਟੀਚਿੰਗ ਸਟਾਫ ਅਤੇ ਜਿਲ੍ਹਾ ਲੋਕ ਸੰਪਰਕ ਅਫਸ਼ਰ ਪਠਾਨਕੋਟ ਨੂੰ ਯਾਦਗਾਰ ਚਿੰਨ੍ਹ ਅਤੇ ਸਿਰੋਪਾ ਭੇਂਟ ਕਰਕੇ ਵਧੀਆਂ ਸੇਵਾਵਾਂ ਅਤੇ ਕਰੋਨਾ ਯੋਧਿਆਂ ਦੇ ਤੋਰ ਤੇ ਸਨਮਾਨਤ ਕੀਤਾ ਗਿਆ। ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਜਿਲ੍ਹਾ ਮੀਡਿਆ ਕੋਆਰਡੀਨੇਟਰ ਬਲਕਾਰ ਅੱਤਰੀ, ਅਰੂਣ ਕੁਮਾਰ ਡੀ.ਐਮ. ਸਪੋਰਟਸ, ਅਮਰੀਕ ਸਿੰਘ ਵੋਕੇਸ਼ਨਲ ਕੋਆਰਡੀਨੇਟਰ, ਬ੍ਰਿਜ ਰਾਜ, ਅਰੂਣ ਸਟੈਨੋ, ਸੰਜੀਵ ਮਨੀ ਸਮਾਰਟ ਸਕੂਲ ਕੋਆਰਡੀਨੇਟਰ, ਵਨੀਤ ਮਹਾਜਨ ਪੜੋ ਪੰਜਾਬ ਕੋਆਰਡੀਨੇਟਰ, ਰਮੇਸ, ਤਰੂਣ ਪਠਾਨੀਆ, ਕਮਲ ਕਿਸ਼ੋਰ, ਮਲਕੀਤ ਸਿੰਘ, ਰਾਜੇਸ ਕੁਮਾਰ ਲੱਕੀ ਅਤੇ ਹੋਰ ਆਹੁਦੇਦਾਰ ਹਾਜ਼ਰ ਸਨ।

LEAVE A REPLY

Please enter your comment!
Please enter your name here