ਵਿਧਾਇਕ ਪਿੰਕੀ ਨੇ ਪਸ਼ੂਆਂ ਦੀ ਸਾਂਭ ਸੰਭਾਲ/ਦੇਖਭਾਲ ਲਈ ਗੋਪਾਲ ਗਊਂਸ਼ਾਲਾ ਫਿਰੋਜ਼ਪੁਰ ਛਾਉਣੀ ਨੂੰ ਭੇਜਿਆ 25 ਲੱਖ ਦਾ ਇੱਕ ਹੋਰ ਚੈੱਕ

ਫਿਰੋਜ਼ਪੁਰ (ਦ ਸਟੈਲਰ ਨਿਊਜ਼)। ਗੋਪਾਲ ਗਊਂਸ਼ਾਲਾਂ ਫਿਰੋਜ਼ਪੁਰ ਛਾਉਣੀ ਵਿਖੇ ਗਊਂਆਂ ਦੀ ਵਧੀਆ ਸਾਂਭ ਸੰਭਾਲ ਲਈ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਵੱਲੋਂ 25 ਲੱਖ ਰੁਪਏ ਦੀ ਰਾਸ਼ੀ ਦਾ ਚੈੱਕ ਗਊਂਸ਼ਾਲਾ ਲਈ ਭੇਜਿਆ ਗਿਆ। ਇਹ ਚੈੱਕ ਵਿਧਾਇਕ ਦੇ ਭਰਾ ਸ੍ਰ. ਹਰਿੰਦਰ ਸਿੰਘ ਖੋਸਾ ਵੱਲੋਂ ਵੀਰਵਾਰ ਨੂੰ ਗਊਂਸ਼ਾਲਾ ਦੀ ਮੈਨੇਜਮੈਂਟ ਨੂੰ ਸੋਂਪਿਆ ਗਿਆ। ਇਸ ਦੌਰਾਨ ਪ੍ਰਧਾਨ ਗਊਂਸ਼ਾਲਾ ਨਰੇਸ਼ ਕੁਮਾਰ, ਵਾਈਸ ਪ੍ਰਧਾਨ ਸੰਜੈ ਗੁਪਤਾ, ਸਕੱਤਰ ਅਮਰਜੀਤ ਸਿੰਘ ਭੋਗਲ, ਮੈਂਬਰ ਬਲਾਕ ਸਮਤੀ ਬਲਵੀਰ ਬਾਠ ਵੀ ਮੌਜੂਦ ਸਨ।

Advertisements

ਇਸ ਮੌਕੇ ਸ੍ਰ: ਹਰਿੰਦਰ ਸਿੰਘ ਖੋਸਾ ਨੈ ਕਿਹਾ ਕਿ ਵਿਧਾਇਕ ਪਿੰਕੀ ਵੱਲੋਂ ਅਵਾਰਾ ਪਸ਼ੂਆਂ ਦੀ ਸਾਂਭ ਸੰਭਾਲ ਲਈ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ ਜਿਸ ਲਈ ਉਨ੍ਹਾਂ ਵੱਲੋਂ ਗੋਪਾਲ ਗਊਂਸ਼ਾਲਾ ਵਿਚ ਸੈੱਡ ਦੇ ਨਿਰਮਾਣ ਅਤੇ ਹੋਰ ਕੰਮਾਂ ਲਈ 15 ਲੱਖ ਰੁਪਏ ਅਤੇ 10 ਲੱਖ ਰੁਪਏ ਦੀ ਰਾਸ਼ੀ ਦਾ ਚੈੱਕ ਦਿੱਤੇ ਗਏ ਸੀ। ਉਨ੍ਹਾਂ ਦੱਸਿਆ ਕਿ ਗਊਂਆਂ ਦੀ ਸਾਂਭ ਸੰਭਾਲ ਲਈ ਹੋਰ ਫੰਡਾਂ ਦੀ ਲੋੜ ਨੂੰ ਦੇਖਦਿਆਂ ਹੋਇਆ ਵਿਧਾਇਕ ਵੱਲੋਂ ਅੱਜ 25 ਲੱਖ ਦਾ ਇੱਕ ਹੋਰ ਚੈੱਕ ਗਊਂਸ਼ਾਲਾ ਲਈ ਭੇਜਿਆ ਗਿਆ ਹੈ।

ਉਨ੍ਹਾਂ ਦੱਸਿਆ ਕਿ ਇਸ ਰਾਸ਼ੀ ਨਾਲ ਗਊਂਸ਼ਾਲਾ ਵਿਚ ਗਊਂਆਂ ਦੀ ਵਧੀਆ ਦੇਖਭਾਲ ਲਈ ਹੋਰ ਚੰਗੇ ਪ੍ਰਬੰਧ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਸ਼ਹਿਰ ਵਿਚ ਘੁੰਮ ਰਹੇ ਆਵਾਰਾ ਪਸ਼ੂਆਂ ਨੂੰ ਗਊਂਸ਼ਾਲਾ ਵਿਚ ਰੱਖਿਆ ਜਾਂਦਾ ਹੈ ਤਾ ਜੋ ਸ਼ਹਿਰ ਵਾਸੀਆਂ ਨੂੰ ਆਵਾਰਾ ਪਸ਼ੂਆਂ ਤੋਂ ਆ ਰਹੀਆਂ ਮੁਸ਼ਕਲਾਂ ਦਾ ਹੱਲ ਕੀਤਾ ਜਾ ਸਕੇ। ਇਸ ਦੌਰਾਨ ਉਨ੍ਹਾਂ ਗਊਂਸ਼ਾਲਾ ਦੀ ਪ੍ਰਬੰਧਕ ਕਮੇਟੀ ਨੂੰ ਕਿਹਾ ਕਿ ਉਹ ਇਸ ਰਾਸ਼ੀ ਦੀ ਲੋੜ ਅਨੁਸਾਰ ਵਰਤੋਂ ਕਰ ਕੇ ਗਊਂਸ਼ਾਲਾ ਵਿਚ ਕੰਮ ਕਰਵਾਉਣ ਅਤੇ ਗਊਂਆਂ ਦੀ ਚੰਗੀ ਸਾਂਭ ਸੰਭਾਲ ਅਤੇ ਉਨ੍ਹਾਂ ਦੀ ਸੇਵਾ ਕਰਨ। ਜੇਕਰ ਲੋੜ ਹੋਈ ਤਾਂ ਇਸ ਗਊਂਸ਼ਾਲਾ ਲਈ ਹੋਰ ਵੀ ਫੰਡ ਮਨਜ਼ੂਰ ਕਰਵਾ ਲਏ ਜਾਣਗੇ। ਇਸ ਮੌਕੇ ਮੈਂਬਰ ਗਊਂਸ਼ਾਲਾ ਦੀਪਕ ਅਗਰਵਾਲ,  ਰਾਹੁਲ ਚਾਰਿਆ, ਅਨਿਲ ਕੁਮਾਰ ਹੈਪੀ, ਵਿਕਰਮ ਜੈਨ, ਕਮਲ ਗਰਗ, ਰਾਜੇਸ਼ ਗਰਗ, ਗਾਜਿੰਦਰ ਅਗਰਵਾਲ, ਪਵਨ ਕੁਮਾਰ, ਅਜੈ ਚਾਵਲਾ ਆਦਿ ਵੀ ਹਾਜ਼ਰ ਸਨ।

LEAVE A REPLY

Please enter your comment!
Please enter your name here