ਕਸ਼ਮੀਰੀ ਪੰਡਿਤਾਂ ਦੇ ਪੁਨਰਵਾਸ ਦੇ ਆਪਣੇ ਵਾਅਦੇ ‘ਤੇ ਠੋਸ ਕਦਮ ਚੁੱਕੇ ਕੇਂਦਰ: ਓਮਕਾਰ ਕਾਲੀਆ

ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਸ਼ਿਵ ਸੈਨਾ ਬਾਲ ਠਾਕਰੇ ਨੇ ਸੋਮਵਾਰ ਨੂੰ ਕਸ਼ਮੀਰੀ ਪੰਡਿਤਾਂ ਨੂੰ ਲੈ ਕੇ ਕੇਂਦਰ ਦੀ ਮੋਦੀ ਸਰਕਾਰ ਨੂੰ ਆੜੇ ਹੱਥੀਂ ਲਿਆ।ਸ਼ਿਵ ਸੈਨਾ ਨੇ ਕੇਂਦਰ ਸਰਕਾਰ ਵਲੋਂ ਕੀਤੇ ਗਏ ਵਾਅਦੇ ਦੇ ਉੱਲਟ ਕਸ਼ਮੀਰੀ ਪੰਡਿਤਾਂ ਦੀ ਸੁਰੱਖਿਅਤ ਅਤੇ ਸਨਮਾਨਜਨਕ ਵਾਪਸੀ ਅਤੇ ਮੁੜ ਵਸੇਬੇ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ।ਸ਼ਿਵ ਸੈਨਾ ਬਾਲ ਠਾਕਰੇ ਦੇ ਸੂਬਾ ਬੁਲਾਰੇ ਓਮਕਾਰ ਕਾਲੀਆ ਨੇ ਘਾਟੀ ਵਿੱਚ ਕਸ਼ਮੀਰੀ ਪੰਡਿਤਾਂ ਨੂੰ ਉੱਥੇ ਤੋਂ ਅਸ਼ਾਂਤ ਮਾਹੌਲ ਦੇ ਕਾਰਨ ਕਸ਼ਮੀਰ ਛੱਡਣ ਲਈ ਮਜਬੂਰ ਕੀਤਾ ਜਾ ਰਿਹਾ ਹੈ।ਕੇਂਦਰ ਸਰਕਾਰ ਨੂੰ ਕਸ਼ਮੀਰੀ ਪੰਡਿਤਾਂ ਦੀ ਸੁਰੱਖਿਆ ਅਤੇ ਸਨਮਾਨਜਨਕ ਵਾਪਸੀ ਯਕੀਨੀ ਕਰਨੀ ਚਾਹੀਦੀ ਹੈ।ਕਸ਼ਮੀਰ ਵਿੱਚ ਕਸ਼ਮੀਰੀ ਪੰਡਿਤਾਂ ਦੀ ਸੁਰੱਖਿਆ ਨੂੰ ਲੈਕੇ ਸ਼ਿਵ ਸੈਨਾ ਬਾਲ ਠਾਕਰੇ ਦੇ ਸੂਬਾ ਬੁਲਾਰੇ ਓਮਕਾਰ ਕਾਲੀਆਂ ਨੇ ਭਾਰਤ ਸਰਕਾਰ ਅਤੇ ਭਾਜਪਾ ਦੀ ਸਖ਼ਤ ਨਿਖੇਧੀ ਕੀਤੀ।ਕਾਲੀਆ ਨੇ ਕਿਹਾ ਕਿ ਜੇਕਰ ਸਰਕਾਰ ਸੱਚ ਵਿੱਚ ਕਸ਼ਮੀਰੀ ਪੰਡਿਤਾਂ ਦਾ ਪੁਨਰਵਾਸ ਕਰਨਾ ਚਾਹੁੰਦੀ ਹੈ,ਤਾਂ ਨਾਅਰੇਬਾਜੀ ਛੱਡ ਕੇ ਆਪਣਾ ਵਾਅਦਾ ਪੂਰਾ ਕਰਨ ਲਈ ਕੁਝ ਠੋਸ ਕਦਮ ਚੁੱਕੇ।ਕਾਲੀਆਂ ਨੇ ਕਿਹਾ ਕਿ ਸੰਸਦ ਤੋਂ ਦਾਅਵਾ ਕਰਨ ਦੇ ਬਾਅਦ ਵੀ ਕਸ਼ਮੀਰ ਵਿੱਚ ਕਸ਼ਮੀਰੀ ਪੰਡਿਤਾਂ ਦੀ ਸੁਰੱਖਿਆ ਦੀ ਸਥਿਤੀ ਵਿੱਚ ਕੋਈ ਸੁਧਾਰ ਨਹੀਂ ਹੋਇਆ।

Advertisements

ਕਸ਼ਮੀਰ ਦੀ ਮੌਜੂਦਾ ਸੁਰੱਖਿਆ ਸਥਿਤੀ ਨੂੰ ਘੱਟ ਗਿਣਤੀਆਂ ਲਈ ਤਣਾਅਪੂਰਨ ਦੱਸਦਿਆਂ ਕਾਲੀਆ ਨੇ ਕਿਹਾ ਕਿ ਭਾਰਤ ਸਰਕਾਰ ਅਤੇ ਗ੍ਰਹਿ ਮੰਤਰੀ ਨੇ ਖੁਦ ਸੰਸਦ ਚ ਕਿਹਾ ਸੀ ਕਿ ਧਾਰਾ 370 ਜੰਮੂ-ਕਸ਼ਮੀਰ ਚ ਸ਼ਾਂਤੀ ਲਿਆਉਣ ਦੇ ਰਾਹ ‘ਚ ਵੱਡਾ ਅੜਿੱਕਾ ਸੀ,ਅਤੇ ਇਸ ਦੇ ਖ਼ਤਮ ਹੋਣ ਨਾਲ ਜੰਮੂ-ਕਸ਼ਮੀਰ ਦੇ ਹਾਲਾਤ ਪੂਰੀ ਤਰਾਂ ਸਹੀ ਹੋ ਜਾਣਗੇ ਪਰ ਜੰਮੂ-ਕਸ਼ਮੀਰ ਮਜੂਦਾ ਸਥਿਤੀ ਦੇਖਦੇ ਹੋਏ ਸਰਕਾਰ ਦੇ ਦਾਅਵੇ ਝੂਠੇ ਸਾਬਤ ਹੁੰਦੇ ਨਜ਼ਰ ਆ ਰਹੇ ਹਨ।ਉਨ੍ਹਾਂ ਕਿਹਾ ਕਿ ਘਾਟੀ ‘ਚ ਹਰ ਰੋਜ਼ ਘੱਟ ਗਿਣਤੀਆਂ ਦੇ ਲੋਕ ਮਾਰ ਰਹੇ ਹਨ।ਦੂਜੇ ਪਾਸੇ ਅੱਤਵਾਦੀ ਸੁਰੱਖਿਆ ਬਲਾਂ ਤੇ ਹਮਲੇ ਕਰ ਰਹੇ ਹਨ,ਜਿਸ ਨਾਲ ਸਪੱਸ਼ਟ ਹੁੰਦਾ ਹੈ ਕਿ ਸਰਕਾਰ ਦੇ ਦਾਅਵੇ ਅਤੇ ਮਜੂਦਾ ਸਥਿਤੀ ਬਿਲਕੁਲ ਉਲਟ ਹੈ।

ਉਥੇ ਹੀ ਘੱਟ ਗਿਣਤੀਆਂ ਦੇ ਘਾਟੀ ਛੱਡ ਕੇ ਜਾਣ ਤੇ ਕਾਲੀਆ ਨੇ ਕਿਹਾ ਕਿ ਸਰਕਾਰ ਦਾਅਵਾ ਕਰ ਰਹੀ ਹੈ ਕਿ ਉਨ੍ਹਾਂ ਦੇ ਕਾਰਜਕਾਲ ਦੌਰਾਨ ਕੋਈ ਪਰਵਾਸ ਨਹੀਂ ਹੋਇਆ ਪਰ ਹਕੀਕਤ ਕੁਝ ਹੋਰ ਹੈ।ਸਰਕਾਰ ਦੀ ਨਿੰਦਾ ਕਰਦਿਆਂ ਕਾਲੀਆ ਨੇ ਕਿਹਾ ਕਿ ਭਾਜਪਾ ਸਰਕਾਰ ਦੇ ਰਾਜ ‘ਚ ਹਾਲਾਤ ਇਸ ਹੱਦ ਤੱਕ ਵਿਗੜ ਗਏ ਹਨ ਕਿ ਇੱਕ ਕਸ਼ਮੀਰੀ ਪੰਡਿਤ ਨੂੰ ਉਸਦੀ ਦੁਕਾਨ ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਜਾਂਦੀ ਹੈ,ਅਤੇ ਕੀਤੇ ਇੱਕ ਨਿਰਦੋਸ਼ ਮਹਿਲਾ ਅਧਿਆਪਕ ਨੂੰ ਦਿਨ-ਦਿਹਾੜੇ ਅੱਤਵਾਦੀਆਂ ਵਲੋਂ ਸਕੂਲ ਦੇ ਅੰਦਰ ਮਾਰ ਦਿੱਤਾ ਜਾਂਦਾ ਹੈ।ਕਸ਼ਮੀਰ ਦੇ ਸ਼ੋਪੀਆਂ ਵਿੱਚ ਇੱਕ ਸੇਬ ਦੇ ਬਾਗ ਵਿੱਚ ਕੰਮ ਕਰਦੇ ਕਸ਼ਮੀਰੀ ਪੰਡਿਤਾਂ ਤੇ ਨੂੰ ਗੋਲੀ ਚਲਾ ਦਿਤੀਆਂ ਜਾਂਦੀਆਂ ਹਨ।ਇਹ ਸਾਰੇ ਮਾਮਲੇ ਸਰਕਾਰ ਦੀਆਂ ਨਾਕਾਮੀਆਂ ਨੂੰ ਬੇਨਕਾਬ ਕਰਨ ਲਈ ਕਾਫੀ ਹਨ।ਸ਼ਿਵ ਸੈਨਾ ਬਾਲ ਠਾਕਰੇ ਨੇ ਭਾਰਤ ਸਰਕਾਰ ਤੋਂ ਕਸ਼ਮੀਰੀ ਪੰਡਤਾਂ ਦੇ ਮੁੜ ਵਸੇਬੇ ਦੇ ਆਪਣੇ ਵਾਅਦੇ ‘ਤੇ ਠੋਸ ਕਦਮ ਚੁੱਕਣ ਦੀ ਅਪੀਲ ਕਰਨ ਦੇ ਨਾਲ-ਨਾਲ ਕਸ਼ਮੀਰੀ ਪੰਡਿਤਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਵੀ ਮੰਗ ਕੀਤੀ।

LEAVE A REPLY

Please enter your comment!
Please enter your name here