ਮਿਉਂਸਪਲ ਮੁਲਾਜਮ ਐਕਸ਼ਨ ਕਮੇਟੀ ਵਲੋਂ ਹੜਤਾਲ 12ਵੇਂ ਦਿਨ ਵਿੱਚ ਪ੍ਰਵੇਸ਼

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਪੰਜਾਬ ਮਿਊਂਸਪਲ ਮੁਲਾਜਮ ਐਕਸ਼ਨ ਕਮੇਟੀ ਪੰਜਾਬ ਦੇ ਕੋ ਕੰਨਵੀਨਰ ਕੁਲਵੰਤ ਸਿੰਘ ਸੈਣੀ ਵਲੋਂਲਾਰਿਆ ਦੀ ਸਰਕਾਰ ਦੇ ਖਿਲਾਫ ਸਾਰੀਆ ਮੁਲਾਜਮ ਜਥੇਬੰਦੀਆ ਨੂੰ ਇੱਕਜੁਟ ਹੋ ਕੇ ਸੰਘਰਸ਼ ਤੇ ਆਉਣ ਦੀ ਲੋੜ ਹੈ। ਕਿਉਂਕਿ ਇਹ ਸਰਕਾਰ ਜਦ ਤੋਂ ਹੋਂਦ ਵਿਚ ਆਈ ਹੈ ਇਹ ਸਿਰਫ ਲਾਰਿਆ ਦੀ ਸਰਕਾਰ ਬਣ ਕੇ ਹੀ ਰਹਿ ਗਈ ਹੈ ਕਿਉਂਕਿ ਸਭ ਤੋਂ ਪਹਿਲੀ ਮੰਗ ਨਗਰ ਨਿਗਮਾਂ ਨਗਰ ਕੌਂਸਲਾ ਵਿਚ ਕੱਚੇ ਮੁਲਜਮਾ ਨੂੰ ਪੱਕੇ ਕਰਨ ਦੀ ਸੀ ਜ਼ੋ ਕਿ 4 ਸਾਲ ਨਿੱਕਲਜਾਣ ਤੇ ਵੀਇਹਮੰਗ ਉਥੇ ਦੀ ਉਥੇ ਖੜੀ ਹੈ। ਪੱਕੇ ਮੁਲਾਜਮਾਦੀਆਂ 142 ਮਹੀਨੇ ਦਾਡੀ.ਏ ਦਾਬਕਾਇਆ, ਨਵਾ ਸਕੇਲ ਜ਼ੋ ਸਰਕਾਰਅੱਗੇ ਤੋਂ ਅੱਗੇ ਲਿਜਾ ਕੇ ਆਪਣਾ ਸਮਾਂ ਲੰਘਾ ਰਹੀ ਹੈ ਜ਼ੋ ਵਿਧਾਇਕ ਇਸ ਸਰਕਾਰ ਵਿਚ ਨਵੇਂ ਬਣ ਕੇ ਆਏ ਸਨ ਉਹਨਾਂ ਨੂੰ ਹੋਰ 7-8 ਮਹੀਨੇ ਤੱਕ ਪੈਨਸ਼ਨ ਲੱਗ ਜਾਵੇਗੀ, ਸਾਰੇ ਪੰਜਾਬ ਵਿਚ ਆਊਟਸੋਰਸ ਤੇ ਲੱਗੇ ਸਾਰੇ ਮੁਲਾਜਮ ਕੱਚੇ ਦੇ ਕੱਚੇ ਹੀ ਚਲੇ ਆ ਰਹੇ ਹਨ।ਪੰਜਾਬ ਦੇ ਨਿਊਜ਼ ਚੈਨਲਾ ਤੇ ਡਿਬੇਟਾ ਵਿਚ ਮੌਜੂਦਾ ਸਰਕਾਰ ਦੇ ਨੁੰਮਾਇਦੇ ਇਹ ਕਹਿ ਰਹੇ ਹਨ ਕਿ ਸਾਨੂੰ ਕੱਚੇ ਮੁਲਾਜਮਾ ਨੂੰ ਪੱਕਾ ਕਰਨ ਸਬੰਧੀ ਕੋਈ ਜਾਣਕਾਰੀ ਨਹੀਂ ਹੈ ਜਦ ਕਿ ਸਰਕਾਰ ਬਣਨ ਸਾਰਹੀ ਸਾਰੇ ਵਿਧਾਇਕ ਨੂੰ ਮੰਗ ਪੱਤਰ ਦਿੱਤੇ ਗਏ ਸਨ।

Advertisements

ਲੋਕਲ ਬਾਡੀ ਸਕੱਤਰ, ਡਾਇਰੈਕਟਰ ਦੇ ਨਾਲ ਕਈ ਵਾਰ ਮੀਟਿੰਗ ਵੀ ਹੋ ਚੁੱਕੀਆ ਹਨ।ਇਥੋ ਤੱਕ ਕਿ ਲੋਕਲ ਬਾਡੀ ਮੰਤਰੀ ਬ੍ਰਹਮ ਮਹਿੰਦਰਾ ਦੀ ਰਿਹਾਇਸ਼ ਵਿਚ ਵੀ ਮੀਟਿੰਗਹੋਈ ਅਤੇ ਮੰਤਰੀ ਸਾਹਿਬ ਨੇ ਵਿਸ਼ਵਾਸ ਦੁਆਇਆ ਕਿ ਮੈਂ ਉਸ ਕਮੇਟੀ ਦਾ ਪ੍ਰਮੁੱਖ ਨੁੰਮਾਇੰਦਾ ਹਾਂ ਮੈਂ ਇਸ ਸਮੱਸਿਆ ਦਾ ਜਲਦ ਹੱਲ ਕਰਾਂਗਾ ਅਤੇ 13 ਮਈ ਦੀ ਹੜਤਾਲ ਤੋਂ ਬਾਅਦ ਮਾਨਯੋਗ ਸਕੱਤਰ ਲੋਕਲ ਬਾਡੀ ਪੰਜਾਬ ਵਲੋ਼ ਮਿਤੀ 18.05.2021 ਦੀ ਮੀਟਿੰਗ ਰੱਖੀ ਗਈ ਜਿਸ ਵਿਚ ਸਾਰੀਆ ਮੰਗਾਂ ਤੇ ਵਿਚਾਰ ਕੀਤਾ ਅਤੇ ਉਹਨਾਂ ਵਲੋਂ ਕਿ ਆਪ ਦੀ ਯੂਨੀਅਨ ਦੀ ਮੀਟਿੰਗ ਜਲਦੀ ਹੀ ਮਾਨਯੋਗ ਸਥਾਨਕ ਸਰਕਾਰ ਮੰਤਰੀ ਦੇ ਨਾਲ ਕਰਵਾਈ ਜਾਵੇਗੀ ਅਤੇ ਕੀਤੇ ਹੋਏ ਫੈਸਲਿਆ ਤੇ ਮੋਹਰ ਲਗਾਈ ਜਾਵੇਗੀ। ਇਸ ਲਈ ਐਕਸ਼ਨ ਕਮੇਟੀ ਪੰਜਾਬ ਸਰਕਾਰ ਤੋਂ ਮੰਗ ਕਰਦੀ ਹੈ ਕਿ ਜਲਦੀ ਮੁਲਾਜਮਾਂ ਦੀਆਂ ਮੰਗਾ ਮੰਨ ਕੇ ਹੜਤਾਲ ਖਤਮ ਕਰਵਾਈ ਜਾਵੇ ਤਾਂ ਜ਼ੋ ਸ਼ਹਿਰਾ ਵਿਚ ਆਮ ਵਰਗਾ ਮਹੋਲ ਬਣ ਸਕੇ।ਇਸ ਹੜਤਾਲ ਵਿਚ ਦਲੀਪ ਕੁਮਾਰ, ਪ੍ਰਧਾਨ ਟਿਊੁਬਵੈਲ ਅਪਰੇਟਰ ਯੂਨੀਅਨ, ਜਾਨੂੰ, ਜ਼ਸਵੀਰ ਕੁਮਾਰ, ਅਰੁਨ ਸੰਧੂ, ਲੱਕੀ, ਅਨਿਲ ਕੁਮਾਰ ਅਤੇ ਹੋਰ ਮੁਲਾਜਮ ਸ਼ਾਮਿਲ ਰਹੇ।

LEAVE A REPLY

Please enter your comment!
Please enter your name here