ਕੋਵਿਡ-19 ਦੀ ਜਾਂਚ ਲਈ ਲਗਾਈ ਗਈ ਟਰੂਨਾਟ ਮਸ਼ੀਨ, 2 ਘੰਟੇ ਵਿੱਚ ਪ੍ਰਾਪਤ ਹੋਵੇਗੀ ਰਿਪੋਰਟ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼),ਰਿਪੋਰਟ: ਮੁਕਤਾ ਵਾਲਿਆ। ਐਮਰਜੈਸੀ ਹਾਲਤਾਂ ਜਿਵੇ ਸਰਜਰੀ ਕਰਨ, ਗਰਭਵਤੀ ਔਰਤ ਦਾ ਜਣੇਪਾ ਅਤੇ ਸਾਹ ਨਾਲ ਸਬੰਧਿਤ ਬਿਮਾਰੀਆਂ ਦੇ ਮਰੀਜਾਂ ਤੋ ਇਲਾਵਾ ਫਰੰਟ ਲਾਈਨ ਵਰਕਰਾਂ ਦੀ ਕੋਵਿਡ-19 ਵਾਇਰਸ ਦੀ ਮੋਕੇ ਤੇ ਜਾਂਚ ਲਈ ਸਿਵਲ ਹਸਪਤਾਲ ਵਿੱਚ ਟਰੂਨਾਟ ਮਸ਼ੀਨ ਲਗਾਈ ਗਈ ਹੈ, ਜਿਸ ਨਾਲ ਰੋਜਾਨਾਂ 6 ਟੈਸਟ ਕੀਤੇ ਜਾ ਸਕਦੇ ਹਨ ਅਤੇ ਇਸ ਮਸ਼ੀਨ ਰਾਹੀਂ ਟੈਸਟ ਦੀ ਰਿਪੋਰਟ 2 ਘੰਟੇ ਦੇ ਅੰਦਰ ਪ੍ਰਾਪਤ ਕੀਤੀ ਜਾ ਸਕਦੀ ਹੈ। ਸਰਕਾਰੀ ਸਿਹਤ ਸੰਸਥਾਵਾਂ ਲਈ ਇਸ ਦੀ ਜਾਂਚ ਮੁੱਫਤ ਕੀਤੀ ਜਾਵੇਗੀ ਜਦਕਿ ਪ੍ਰਾਈਵੇਟ ਹਸਪਤਾਲਾਂ ਤੋਂ ਜਾਂਚ ਲਈ 1500 ਰੁਪਏ ਸਰਕਾਰੀ ਫੀਸ ਲਈ ਜਵੇਗੀ। ਇਹ ਮਸ਼ੀਨ ਕੋਵਿਡ-19 ਵਾਇਰਸ ਫਲਾਅ ਦੇ ਮੱਦੇਨਜ਼ਰ ਪੰਜਾਬ ਦੇ ਕਈ ਜਿਲਾਂ ਹਸਪਤਾਲਾਂ ਵਿਖੇ ਲਗਾਈ ਗਈ ਤਾਂ ਜੋ ਕਿ ਸਰਕਾਰੀ ਹਸਪਤਾਲ ਵਿੱਚ ਆਉਣ ਵਾਲੇ ਮਰੀਜਾਂ ਦਾ ਹੰਗਾਮੀ ਸਥਿਤੀ ਵਿੱਚ ਚੰਗਾਂ ਇਲਾਜ ਕੀਤਾ ਜਾ ਸਕੇ।

Advertisements

ਇਸ ਸਬੰਧ ਵਿੱਚ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਵੱਲੋ ਅੱਜ ਸਿਵਲ ਹਸਪਤਾਲ ਵਿਖੇ ਮਾਇਕਰੋਬਾਇਲੋਜੀ ਯੂਨਿਟ ਵਿੱਚ ਲਗਾਈ ਗਈ ਮਸ਼ੀਨ ਦੇ ਕੰਮਕਾਜ ਬਾਰੇ ਸਟਾਫ ਤੋਂ ਜਾਣਕਾਰੀ ਲਈ। ਕੋਰੋਨਾ ਵਾਇਰਸ ਦੀ ਸਥਿਤੀ ਬਾਰੇ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ. ਜਸਬੀਰ ਸਿੰਘ ਨੇ ਦੱਸਿਆ ਕਿ ਅੱਜ ਲੈਬ ਤੋ ਪ੍ਰਾਪਤ ਹੋਈਆ 231 ਰਿਪੋਟਾ ਨੈਗਟਿਵ ਆਈਆ ਹਨ ਅਤੇ 421 ਨਵੇ ਸੈਪਲ ਲੈਣ ਨਾਲ ਹੁਣ ਤੱਕ ਲਏ ਗਏ ਕੁੱਲ ਸੈਪਲਾਂ ਦੀ ਗਿਣਤੀ 11868 ਹੋ ਗਈ ਹੈ। ਲੈਬ ਤੋਂ ਪ੍ਰਾਪਤ ਰਿਪੋਟਾਂ ਅਨੁਸਾਰ 10812 ਸੈਪਲ ਨੇਗਟਿਵ ਜਦਕਿ 169 ਪਾਜੇਟਿਵ ਮਰੀਜ ਹਨ।880 ਸੈਪਲਾਂ ਦੀ ਰਿਪੋਟ ਦਾ ਇੰਤਜਾਰ ਹੈ ਅਤੇ 27 ਸੈਪਲ ਇੰਨਵੈਲਡ ਹਨ ਤੇ ਐਕਟਿਵ ਮਰੀਜ 13 ਹਨ। ਸਿਹਤ ਐਡਵਾਈਜਰੀ ਸਬੰਧੀ ਉਹਨਾਂ ਦੱਸਿਆ ਕਿ ਘਰ ਤੋ ਬਾਹਰ ਨਿਕਲਣ ਸਮੇ ਮੂੰਹ ਤੇ ਮਾਸਿਕ ਅਤੇ ਸਮਾਜਿਕ ਦੂਰੀ ਦੇ ਨਿਯਮਾਂ ਦੀ ਪਾਲਣਾ ਯਕੀਨੀ ਬਣਾਈ ਜਾਵੇ।

LEAVE A REPLY

Please enter your comment!
Please enter your name here