ਅੱਜ 2 ਹੋਰ ਮਰੀਜ ਆਏ ਪਾਜੀਟਿਵ, ਜਿਲੇ ਵਿੱਚ 26 ਐਕਟਿਵ ਕੇਸ

ਹੁਸ਼ਿਆਰਪੁਰ(ਦ ਸਟੈਲਰ ਨਿਊਜ਼)। ਅੱਜ ਫਲੂ ਵਰਗੇ ਸ਼ੱਕੀ ਲੱਛਣਾ ਵਾਲੇ ਵਿਅਕਤੀਆਂ ਦੇ 117 ਸੈਂਪਲ ਲੈਏ ਗਏ ਜੋ ਕੇਸ ਬਾਹਰਲੇ ਜਿਲਿਆਂ ਤੋ ਰਿਪੋਟ ਹੋਣ ਤੇ ਪਾਜੀਟਿਵ ਹੋਏ ਹਨ ਉਹਨਾਂ ਕੇਸਾਂ ਦੀ ਗਿਣਤੀ 164 ਹੋ ਗਈ ਹੈ। ਜਿਲੇ ਵਿੱਚ ਅੱਜ ਤੱਕ ਲਏ ਗਏ ਕੁੱਲ ਸੈਪਲਾਂ ਦੀ ਗਿਣਤੀ 9902 ਹੋ ਗਈ ਹੈ, ਤੇ 8748 ਨੈਗਟਿਵ ਅਤੇ 980 ਸੈਪਲਾਂ ਦੀ ਰਿਪੋਟ ਦਾ ਇੰਤਜਾਰ ਹੈ, ਤੇ ਪਾਜੀਟਿਵ ਮਰੀਜਾਂ ਦੀ ਗਿਣਤੀ 164 ਹੋ ਗਈ ਹੈ। 26 ਸੈਪਲ ਇੰਵੈਲਡ ਹਨ, 5 ਦੀ ਮੌਤ ਤੇ ਐਕਟਿਵ 26 ਕੇਸ ਹਨ। 134 ਮਰੀਜ ਠੀਕ ਹੋ ਕਿ ਆਪਣੇ ਘਰ ਜਾ ਚੁੱਕੇ ਹਨ।

Advertisements

ਇਹ ਜਾਣਕਾਰੀ ਸਿਵਲ ਸਰਜਨ ਡਾ. ਜਸਬੀਰ ਸਿੰਘ ਵੱਲੋ ਅੱਜ ਮੀਡੀਆ ਨਾਲ ਸਾਂਝੀ ਕੀਤੀ ਗਈ। ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 1 ਕੇਸ ਸਿਹਤ ਕੇਂਦਰ ਬੁਢਾਬੜ ਦੇ ਅਧੀਨ ਆਉਦੇ ਪਿੰਡ ਦਾ ਹੈ ਜੋ ਲੁਧਿਆਣਾ ਵਿਖੇ ਰਿਪੋਟ ਹੋਇਆ ਹੈ। ਇਹ ਪੰਜਾਬ ਪੁਲਿਸ ਦਾ ਮੁਲਾਜਮ ਹੈ, ਤੇ ਦੂਜਾ ਸਿਹਤ ਕੇਦਰ ਮੰਡ ਮਡੇਰ ਦੇ ਅਧੀਨ ਪਿੰਡ ਦਾ ਹੈ ਜੋ ਪਠਾਨਕੋਨ ਵਿਖੇ ਰਿਪੋਟ ਹੋਇਆ ਜੋ ਆਰਮੀ ਦਾ ਜਵਾਨ ਹੈ। ਸਿਹਤ ਐਡਵਾਈਜਰੀ ਜਾਰੀ ਕਰਦੇ ਹੋਏ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਘਰ ਤੋ ਬਾਹਰ ਨਿਕਲਨ ਸਮੇ ਮੂੰਹ ਤੇ ਮਾਸਿਕ ਅਤੇ ਸਮਾਜਿਕ ਦੂਰੀ ਦੇ ਨਿਯਮਾਂ ਦੀ ਪਾਲਣਾ ਕੀਤੀ ਜਾਵੇ ਅਤੇ ਜੇਕਰ ਕੋਈ ਇਸ ਦੀ ਪਾਲਣਾ ਨਹੀ ਕਰਦਾ ਉਸ ਨੂੰ ਸਰਕਾਰ ਵੱਲੋ ਜੁਰਮਾਨਾ ਕੀਤਾ ਜਾਵੇਗਾ।

LEAVE A REPLY

Please enter your comment!
Please enter your name here