ਸਿਵਲ ਹਸਪਤਾਲ ਦਸੂਹਾ ਕਾਇਆ ਕਲੱਪ ਮੁਕਾਬਲੇ ਵਿੱਚ ਪੰਜਾਬ ਸੂਬੇ ਵਿੱਚੋਂ ਪਹਿਲੇ ਨੰਬਰ ਤੇ ਆਇਆ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਕਾਇਆ ਕਲੱਪ ਮੁਕਾਬਲਿਆਂ ਦੇ 20-21ਦੇ ਨਤੀਜਿਅਾਂ ਵਿੱਚ ਪੰਜਾਬ ਸੂਬੇ ਵਿੱਚ ਸਿਵਲ ਹਸਪਤਾਲ ਦਸੂਹਾਂ 91 ਪ੍ਰਤੀਸ਼ਤ ਸਕੋਰ ਪ੍ਰਾਪਤ ਕਰਕੇ ਪਹਿਲੇ ਨੰਬਰ ਤੇ ਆਇਆ ਹੈ । ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ. ਰਣਜੀਤ ਸਿੰਘ ਘੋਤੜਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋ ਰਾਜ ਦੇ ਸਰਕਾਰੀ ਹਸਪਤਾਲਾਂ ਅਤੇ ਸਿਹਤ ਕੇਦਰਾਂ ਦੀ ਕਾਇਆ ਕਲੱਪ ਪ੍ਰੋਗਰਾਮ ਤਹਿਤ ਵੱਖ ਵੱਖ ਪੈਰਾਮੀਟਰ ਦੁਆਰਾ ਮੁਕਾਬਲੇ ਕਰਵਾਏ ਜਾਦੇ ਹਨ , ਜਿਸ ਤਹਿਤ ਸਿਹਤ ਕੇਦਰਾਂ ਦੇ ਮਰੀਜਾਂ ਦੀ ਗਿਣਤੀ ,ਦੇਖਭਾਲ , ਸਫਾਈ , ਪਾਰਕਿੰਗ , ਦਵਾਈਆਂ, ਵਾਟਰਹਾਰਵੈਸਟਿੰਗ ਸਿਸਟਿਮ, ਆਰ ਓ ਆਦਿ ਜਾਂਚ ਕੀਤੀ ਜਾਦੀ ਉਸ ਅਧਾਰ ਤੇ ਰੈਕਿੰਗ ਦਿੱਤੀ ਜਾਦੀ ਹੈ । ਜਿਲੇ ਦੇ ਸਿਵਲ ਹਸਪਤਾਲ ਦਸੂਹਾਂ ਸਮੇਤ ਸਬ ਡਿਵੀਜਨ ਹਸਪਤਾਲ ਮੁਕੇਰੀਆਂ ਅਤੇ ਜਿਲਾਂ ਹਸਪਤਾਲ ਹੁਸ਼ਿਆਰਪੁਰ ਨੇ ਸੱਤਵਾਂ ਰੈਕ ਪ੍ਰਾਪਤ ਕੀਤਾ ਹੈ , ਜਦ ਕਿ ਮੁਡਲਾਂ ਸਿਹਤ ਕੇਦਰ ਪਾਲਦੀ ਨੇ 74 ਪ੍ਰਤੀਸ਼ਤ ਸਕੋਰ ਪ੍ਰਾਪਤ ਕਰਕੇ ਪੀ .ਐਚ. ਸੀ. ਵਿੱਚ ਪਹਿਲਾਂ ਸਥਾਨ ਹਾਸਲ ਕੀਤਾ ਹੈ ।

Advertisements

ਅਰਬਨ ਪੀ .ਐਚ. ਸੀ. ਪੁਰਹੀਰਾਂ ਨੇ ਵੀ ਵਧੀਆ ਰੈਕਿੰਗ ਹਾਸਲ ਕਰਕੇ ਜਿਲੇ ਦਾ ਨਾਂ ਰੋਸ਼ਨ ਕੀਤਾ ਹੈ । ਇਹ ਪਹਿਲੀ ਵਾਰ ਹੋਇਆ ਹੈ ਕਿ ਵੱਡੀ ਗਿਣਤੀ ਵਿੱਚ ਸਿਹਤ ਕੇਦਰਾਂ ਨੇ ਇਹ ਸਥਾਨ ਹਾਸਿਲ ਕੀਤੇ ਹਨ । ਸਬ ਡਿਵੀਜਨ ਹਸਪਤਾਲ ਦਸੂਹਾਂ ਦੇ ਸਮੂਹ ਮੈਡੀਕਲ ਅਤੇ ਪੈਰਾ ਮੈਡੀਕਲ ਸਟਾਫ ਨੂੰ ਮੁਬਾਰਿਕ ਬਾਦ ਦਿੰਦੇ ਹੋਏ ਕਿਹਾ ਕਿ ਇਹ ਸੰਸਥਾਂ ਨੇ ਪਿਛਲੇ ਸਾਲਾ ਤੋ ਰੁਤਬਾ ਬਰਕਰਾਰ ਰੱਖਿਆ ਹੈ ਅਤੇ ਉਹਨਾਂ ਦੀ ਮਿਹਨਤ ਅਤੇ ਇਮਾਨਦਾਰੀ ਸਦਕਾ ਨਿਭਾਈਆਂ ਸੇਵਾਵਾਂ ਦੀ ਬਦੋਲਤ ਹੈ ਅਤੇ ਭਵਿੱਖ ਵਿੱਚ ਵੀ ਇਹ ਸੰਸਥਾਂ ਵਧੀਆ ਉਪਲੱਭਧੀਆ ਹਾਸਲ ਕਰੇਗੀ ।

ਡਿਪਟੀ ਮੈਡੀਕਲ ਕਮਿਸ਼ਨਰ ਡਾ ਹਸਬੰਸ ਕੋਰ ਨੇ ਦੱਸਿਆ ਕਿ ਸਵੱਛ ਭਾਰਤ ਅਭਿਆਨ ਤਹਿਤ ਕਾਇਆ ਕਲੱਪ ਦੀ ਮੁਹਿੰਮ ਚਲਾਈ ਗਈ ਹੈ ਜਿਸ ਅਨੁਸਾਰ ਸੂਬੇ ਦੇ ਸਰਕਾਰੀ ਜਿਲਾਂ ਹਸਪਤਾਲਾ ਸਮੇਤ ਪ੍ਰਮਾਇਰੀ ਸਿਹਤ ਕੇਦਰ ਅਰਬਨ ਸਿਹਤ ਕੇਦਰ , ਸਮੁਦਾਇਕ ਸਿਹਤ ਕੇਦਰਾਂ ਤੇ ਮਰੀਜਾਂ ਨੂੰ ਦਿੱਤੀਆ ਜਾਦੀਆ ਸਹੂਲਤਾਂ ਦੀ ਜਾਂਚ ਕੀਤੀ ਜਾਦੀ ਹੈ ਅਤੇ ਇਹਨਾਂ ਮੁਕਾਬਲਿਆ ਵਿੱਚ 70 ਫੀਸਦੀ ਤੋ ਵੱਧ ਅੰਕ ਹਾਸਲ ਕਰਨ ਵਾਲੇ ਸਿਹਤ ਕੇਦਰਾਂ ਦੀ ਰੈਕਿੰਗ ਨਿਰਧਾਰਤ ਕੀਤੀ ਜਾਦੀ ਹੈ

LEAVE A REPLY

Please enter your comment!
Please enter your name here