ਟਰਾਂਸਫੈਟ ਦੇ ਸੇਵਨ ਨਾਲ ਲੋਅ ਡੈਂਸਿਟੀ ਲਿਪੋਪ੍ਰਟੀਨ ਤੇ ਕਲੈਸਟਰੋਲ ਵਿੱਚ ਹੁੰਦਾ ਹੈ ਵਾਧਾ: ਡਾ. ਸੁਰਿੰਦਰ

ਹੁਸਿਆਰਪੁਰ (ਦ ਸਟੈਲਰ ਨਿਊਜ਼)। ਫੂਡ ਸੇਫਟੀ ਐਡ ਸਟੈਡਰਡ ਐਕਟ ਆਫ ਇੰਡੀਆਂ 2003 ਦੀ ਪਾਲਣਾ ਨੂੰ ਤਿਉਹਾਰੀ ਮੌਸਮ ਨੂੰ ਯਕੀਨੀ ਬਣਾਉਣ ਲਈ ਫੂਡ ਕਮਿਸ਼ਨਰ ਪੰਜਾਬ ਦੀਆਂ ਹਦਾਇਤਾਂ ਮੁਤਾਬਿਕ ਜਿਲਾ ਸਿਹਤ ਅਫਸਰ ਡਾ ਸੁਰਿੰਦਰ ਸਿੰਘ, ਫੂਡ ਸੇਫਟੀ ਅਫਸਰ ਰਮਨ ਵਿਰਦੀ ਅਤੇ ਹਰਦੀਪ ਸਿੰਘ ਦੀ ਟੀਮ ਵੱਲੋਂ ਹੁਸ਼ਿਆਰਪੁਰ ਸ਼ਹਿਰ ਦੇ ਵੱਖ-ਵੱਖ ਖੇਤਰਾਂ ਵਿੱਚ ਜਾ ਕੇ ਹਲਵਾਈਆਂ ਅਤੇ ਢਾਬਿਆਂ ਤੇ ਛਾਪੇਮਾਰੀ ਕੀਤੀ ਗਈ ਅਤੇ ਨਾ ਖਾਣਯੋਗ ਪਦਾਰਥਾਂ ਅਤੇ ਰੰਗ ਵਾਲੀਆਂ ਮਠਿਆਈਆਂ ਨੂੰ ਮੋਕੇ ਤੇ ਨਸ਼ਟ ਕਰਵਾ ਕੇ ਦੁਕਾਨਦਾਰਾਂ ਨੂੰ ਐਕਟ ਦੀਆਂ ਗਾਈਡ ਲਾਇਨਾਂ ਦੀ ਪਾਲਣਾ ਕਰਨ ਦੀ ਹਦਾਇਤ ਕੀਤੀ ਗਈ।

Advertisements

ਇਸ ਮੌਕੇ ਤੇ ਜਾਣਕਾਰੀ ਦਿੰਦੇ ਹੋਏ ਜਿਲਾ ਸਿਹਤ ਅਫਸਰ ਨੇ ਦਸਿਆ ਕਿ ਟਰਾਂਸਫੈਟ ਭੋਜਨ ਦੇ ਮੁੱਖ ਸਰੋਤ ਹਨ ਅਤੇ ਇਹਨਾਂ ਦੀ ਵਰਤੋਂ ਹਲਵਾਈ , ਬੇਕਰੀ , ਰੈਸਟੋਰੈਂਟ ਅਤੇ ਸਟਰੀਟ ਫੂਡ ਬਣਾਉਣ ਵਾਲਿਆਂ ਵੱਲੋਂ ਆਮ ਤੋਰ ਤੇ ਕੀਤੀ ਜਾਂਦੀ ਹੈ। ਟਰਾਂਸਫੈਟ ਵਿੱਚ ਡੀਪ ਫਰਾਈ ਕਰਦੇ ਸਮੇਂ ਵਾਰ-ਵਾਰ ਤੇਲ ਨੂੰ ਗਰਮ ਕਰਨ ਨਾਲ ਟਰਾਂਸਫੈਟ ਬਣਦਾ ਹੈ। ਟਰਾਸਫੈਟ ਦਾ ਸੇਵਨ ਕਰਨ ਨਾਲ ਲੋਅ ਡੈਂਸਿਟੀ ਲਿਪੋਪ੍ਰਟੀਨ ਜਾ ਕਲੈਸਟਰੋਲ ਵੱਧਦਾ ਹੈ। ਐਫਐਸਐਸਏਆਈ ਨੇ ਸਾਲ 2022 ਤੱਕ ਪੜਆ ਵਾਰ ਤਰੀਕੇ ਨਾਲ ਬਨਸਪਤੀ, ਬੇਕਰੀ  ਅਤੇ ਮਾਰਜਰੀਨ ਉਦਯੋਗ ਤੋ ਪੈਦਾ ਹੋਏ ਫੈਟ ਨੂੰ 2 ਪ੍ਰਤੀਸ਼ਤ ਲਿਆਉਣ ਦਾ ਵਆਦਾ ਕੀਤਾ ਹੈ ਜਿਸ ਨਾਲ ਭਾਰਤ ਵਿੱਚ ਭੋਜਨ ਵਿਚਲਾ ਟਾਰਸ਼ਫੈਟ ਦਾ ਪੱਧਰ 0 ਹੋ ਜਾਵੇਗਾ।

ਤੰਦਰੁਸਤ ਪੰਜਾਬ ਤਹਿਤ ਟਰਾਂਸਫੈਟ ਮੁੱਕਤ ਪੰਜਾਬ ਬਣਾਉਣ ਲਈ ਇਹ ਦੀਵਾਲੀ ਤੰਦਰੁਸਤ ਦੀਵਾਲੀ ਅਤੇ ਟਰਾਂਸਫੈਟ ਦੀਵਾਲੀ ਮਨਾਉਣ ਦਾ ਸਮੱਰਥਨ ਵੱਜੋਂ ਸਿਹਤ ਵਿਭਾਗ ਦੇ ਸਿਹਤ ਅਤੇ ਤੰਦਰੁਸਤੀ ਕੇਦਰਾਂ ਵਿੱਚ 2 ਨਵੰਬਰ ਤੋ 7 ਨਬੰਵਰ ਤੱਕ ਹਫਤਾਵਾਰੀ ਜਾਗਰੂਕਤਾ ਮੁਹਿੰਮ ਵੀ ਆਰੰਭੀ ਗਈ ਹੈ, ਜਿਥੇ ਕਮਿਊਨਿਟੀ ਹੈਲਥ ਅਫਸਰ ਲੋਕਾਂ ਨੂੰ ਟਰਾਂਸਫੈਟ ਦੇ ਬਾਰੇ ਜਾਗਰੂਕ ਕਰਨਗੇ । ਇਸ ਮੋਕੇ ਤੇ ਟੀਮ ਵਿੱਚ ਮਾਸ ਮੀਡੀਆ ਵਿੰਗ ਤੋ ਗੁਰਵਿੰਦਰ ਸ਼ਾਨੇ , ਨਸੀਬ ਚੰਦ, ਰਾਮ ਲੁਭਾਇਆ ਆਦਿ ਹਾਜਰ ਸਨ ।  

LEAVE A REPLY

Please enter your comment!
Please enter your name here