ਮੋਦੀ ਸਰਕਾਰ ਦੇ 7 ਸਾਲ ਪੁੂਰੇ ਹੋਣ ਤੇ ਸਾਹਿਲ ਸਾਂਪਲਾ ਨੇ ਪਿੰਡ ਨੰਦਾਚੋਰ ਅਤੇ ਬੁਲੋਵਾਲ ਵਿਖੇ ਵਰਕਰਾਂ ਸਹਿਤ ਵੰਡੇ ਮਾਸਕ ਅਤੇ ਹੋਰ ਸਮਗਰੀ

ਬੁੱਲੋਵਾਲ (ਦ ਸਟੈਲਰ ਨਿਊਜ਼), ਰਿਪੋਰਟ- ਅਭਿਸ਼ੇਕ ਕੁਮਾਰ। ਮੋਦੀ ਸਰਕਾਰ ਦੇ ਸਫ਼ਲਤਾਪੂਰਵਕ 7 ਸਾਲ ਪੂਰੇ ਹੋਣ ਤੇ ਸੇਵਾ ਹੀ ਸੰਗਠਨ ਦੇ ਤਹਿਤ ਭਾਰਤੀ ਜਨਤਾ ਪਾਰਟੀ ਵਲੋਂ ਜ਼ਿਲ੍ਹਾਂ ਹੁਸ਼ਿਆਰਪੁਰ ਵਿਧਾਨਸਭਾ ਸ਼ਾਮਚੁਰਾਸੀ ਹਲਕੇ ਦੇ ਪਿੰਡ ਨੰਦਾਚੋਰ ਅਤੇ ਬੁਲੋਵਾਲ ਵਿਖੇ ਸਾਹਿਲ ਸਾਂਪਲਾ ਅਤੇ ਗੁਰਜੀਤ ਸਿੰਘ ਸੂਰੀ ਦੁਆਰਾ ਲੋਕਾਂ ਨੂੰ ਮਾਸਕ,ਪੱਤਰਕ ਅਤੇ ਹੋਰ ਸਮਗਰੀ ਵੰਡੀ ਗਈ। ਭਾਜਪਾ ਕਾਰਜਕਰਤਾਵਾਂ ਦੁਆਰਾ ਲੋਕਾਂ ਨੂੰ ਕੋਰੋਨਾ ਮਹਾਮਾਰੀ ਤੋਂ ਬਚਣ ਦੇ ਉਪਾਅ ਦੱਸੇ ਗਏ।

Advertisements

ਸਾਹਿਲ ਸਾਂਪਲਾ ਨੇ ਲੋਕਾਂ ਨੂੰ ਦੱਸਿਆ ਕਿ ਭਾਜਪਾ ਦੇ ਕਾਰਜਕਰਤਾ ਦੇਸ਼ ਦੇ ਕੋਨੇ-ਕੋਨੇ ਵਿੱਚ ਸਮਾਜ ਸੇਵਾ ਦੇ ਕਾਰਜ ਕਰ ਰਹੇ ਹਨ ਅਤੇ ਲੋਕ ਦੀ ਹਰ ਸੰਭਵ ਮਦਦ ਕਰ ਰਹੇ ਹਨ। ਉਨ੍ਹਾਂ ਨੇ ਲੋਕਾਂ ਨੂੰ ਝੂਠੀਆਂ ਅਫਵਾਹਾਂ ਤੋਂ ਬਚਣ ਲਈ ਕਿਹਾ ਅਤੇ ਲੋਕਾਂ ਨੂੰ ਕੋਵਿਡ ਵੈਕਸੀਨ ਲਗਵਾਉਣ ਲਈ ਪ੍ਰੇਰਿਆ।

LEAVE A REPLY

Please enter your comment!
Please enter your name here