ਮਿਨੀ ਕਹਾਣੀ: “ਜ਼ਿੰਦਗੀ ਦੀ ਖੇਡ”

ਅੱਜ ਸਵੇਰੇ ਮੇਰੀ ਸਹੇਲੀ ਬੰਤੋ ਦੀ ਦਿਲ ਦਾ ਦੋਰਾ ਪੈਣ ਨਾਲ ਮੋਤ ਹੋ ਗਈ, ਕਈ ਦਿਨਾਂ ਤੋਂ ਉਸ ਦੀ ਹਾਲਤ ਵੀ ਠੀਕ ਨਹੀਂ ਚੱਲ ਰਹੀ ਸੀ।ਪਿੱਛੇ ਜਿਹੇ ਹੀ ਉਸ ਨੇ ਆਪਣੀ ਜ਼ਿੰਦਗੀ ਦੇ ਨੱਬੇ ਸਾਲ ਪੂਰੇ ਕੀਤੇ ਸਨ।ਉਹ ਮੇਰੇ ਨਾਲ ਆਪਣੇ ਦਿਲ ਦੀਆਂ ਸਾਰੀਆਂ ਗੱਲਾਂ ਸਾਂਝੀਆਂ ਕਰ ਲੈਂਦੀ, ਭਾਂਵੇ ਮੈਨੂੰ ਉਸ ਦੀ ਹਾਲਤ ਕਈ ਦਿਨਾਂ ਤੋਂ ਠੀਕ ਨਹੀਂ ਲੱਗ ਰਹੀ ਸੀ ਜਿਸ ਤੋਂ ਇਹ ਸ਼ਪਸਟ ਸੀ ਕਿ ਉਸ ਦਾ ਸਮਾਂ ਹੁਣ ਨੇੜੇ ਹੀ ਹੈ,ਅੱਜ ਮੈਨੂੰ ਜਦੋਂ ਉਸ ਦੇ ਚੱਲ ਜਾਣ ਦਾ ਪਤਾ ਲੱਗਾ ਤਾਂ ਬਹੁਤ ਦੁੱਖ ਹੋਇਆ, ਜਿਉਂ ਹੀ ਉਸ ਦੇ ਘਰ ਪਹੁਚਿਆਂ ਤਾਂ ਸਾਰਿਆਂ ਦੀਆਂ ਅੱਖਾਂ ਮੈਨੂੰ ਤੱਕ ਰਹੀਆਂ ਸਨ, ਬੰਤੋਂ ਨੂੰ ਦੇਖਦਿਆਂ ਦੀ ਮੇਰੀਆਂ ਅੱਖਾਂ ਵਿੱਚ ਹੰਝੂਆਂ ਦਾ ਸਲਾਬ ਜਿਹਾ ਆ ਗਿਆ, ਮੈ ਫੁੱਟ- ਫੁੱਟ ਕੇ ਰੋਣ ਲੱਗ ਪਈ ਪਰ ਥੋੜੀ ਦੇਰ ਬਾਅਦ ਆਪਣੇ ਆਪ ਨੂੰ ਸੰਭਾਲਦਿਆ ਮੈਂ ਪੁੱਛਣ ਦੀ ਕੋਸ਼ਿਸ ਕੀਤੀ ਇਹ ਸਾਰਾ ਕੁੱਝ ਕਿੱਦਾ ਹੋ ਗਿਆ, ਬੰਤੋਂ ਦੇ ਪੋਤੇ ਨੇ ਦੱਸਿਆ ਕਿ ਸਵੇਰੇ ਗੱਲਾਂ ਕਰਦਿਆਂ-ਕਰਦਿਆਂ ਹੀ ਅੱਖਾਂ ਬੰਦ ਕਰ ਲਈਆਂ, ਬੱਸ ਇੱਕ ਦੰਮ ਦਿਲ ਦੀ ਧੜਕਣ ਰੁੱਕ ਗਈ।ਕਰੋਨਾ ਦੀ ਮਹਾਮਾਰੀ ਕਰਕੇ ਸਸਕਾਰ ਕਰਨ ਲਈ ਵੀ ਸਿਰਫ ਵੀਹ ਵਿਅਕਤੀ ਹੀ ਸ਼ਮਸ਼ਾਨਘਾਟ ਵਿੱਚ ਜਾ ਸਕਦੇ ਸਨ, ਭਾਂਵੇ ਇਹ ਮੋਤ ਕੋਰੋਨਾ ਕਰਕੇ ਨਹੀਂ ਹੋਈ ਪਰ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਨਿਯਮ ਹਰੇਕ ਮੋਤ ਲਈ ਸਮਾਨ ਸਨ।ਕਿਸੇ ਕਾਰਨ ਬੰਤੋਂ ਦੇ ਪੇਕਿਆਂ ਤੋਂ ਆਉਣ ਲਈ ਦੇਰ ਹੋ ਗਈ, ਕਾਰਨ ਸਾਫ ਸੀ ਕਿ ਸੂਟ ਪੇਕਿਆ ਵਲੋਂ ਆਉਣ ਕਰਕੇ ਅਜੇ ਉਸ ਨੂੰ ਨਵਾਇਆ ਵੀ ਨਹੀਂ ਗਿਆ ਸੀ।

Advertisements

ਮੈਂ ਸੋਚ ਰਹੀ ਸੀ ਕਿ ਅੱਜ ਤੱਕ ਬੰਤੋਂ ਨੇ ਇਸ ਪਰਿਵਾਰ ਲਈ ਕੀ ਨਹੀਂ ਕੀਤਾ?ਸਾਰਾ-ਸਾਰਾ ਦਿਨ ਚੁੱਲੇ ਚੋਂਕੇ ਦਾ ਕੰਮ, ਲਵੇਰਾ ਸਾਂਭਣਾ ਤੋਂ ਇਲਾਵਾ ਬੱਚਿਆਂ ਦੀ ਪੜ੍ਹਾਈ ਵਿੱਚ ਮੱਦਦ ਕਰਨੀ, ਫਿਰ ਆਪਣੀ ਕਬੀਲਦਾਰੀ ਨਜਿੱਠੀ ਬੱਚਿਆ ਦਾ ਵਿਆਹ ਕੀਤਾ, ਅੱਗੋ ਫਿਰ ਉਨ੍ਹਾਂ ਦੇ ਬੱਚਿਆਂ ਨੂੰ ਸੰਭਾਲਿਆ,ਵਿਆਹ ਕੀਤੇ ਵਾਹ ! ਕਿੱਥੇ ਤੱਕ ਜੁਮੇਵਾਰੀ ਨਿਭਾਈ ਪਰ ਉਸ ਘਰ ਵਿੱਚੋਂ ਪੋਣੇ ਪੰਜ ਮੀਟਰ ਦਾ ਕੱਪੜਾ ਵੀ ਸਾਡੇ ਸਮਾਜ ਨੇ ਇਸ ਨੂੰ ਨਸੀਬ ਨਹੀਂ ਹੋਣ ਦਿੱਤਾ, ਭਾਂਵੇ ਘਰ ਵਿੱਚ ਕਿਸੇ ਚੀਜ਼ ਦੀ ਕੋਈ ਘਾਟ ਨਹੀਂ ਸੀ, ਪਰੰਤੂ ਇਹ ਸੱਭ ਸਾਡੇ ਰੀਤੀ ਰਿਵਾਜ਼ ਕਰਕੇ ਹੀ ਸੀ,ਮੈਨੂੰ ਪਤਾ ਹੀ ਨਹੀਂ ਲੱਗਾ ਕਿ ਕਦੋਂ ਅਸੀ ਸ਼ਮਸ਼ਾਨ ਘਾਟ ਆ ਗਏ।ਹੁਣ ਅਰਥੀ ੳੁੱਪਰ ਲੱਗਭੱਗ ਵੀਹ ਚੱਦਰਾਂ ਪਾਈਆਂ ਹੋਈਆਂ ਸਨ, ਮੈਂ ਹੈਰਾਨ ਸਾਂ ਕਿ ਅਸੀਂ ਕਿਵੇਂ ਹੁਣ ਇਨ੍ਹਾਂ ਨੂੰ ਅੱਗ ਵਿੱਚ ਸਾੜਨ ਜਾ ਰਹੇ ਹਾਂ, ਇਹ ਸੱਭ ਕੁੱਝ ਕਰਕੇ ਅਸੀਂ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਕੀ ਸੇਧ ਦੇਣੀ ਚਾਹੁੰਦੇਂ ਹਾਂ, ਦੂਜੇ ਪਾਸੇ ਕੋਰੋਨਾਂ ਨਾਲ ਹੋਈ ਮੋਤ ਦੇ ਅਸੀਂ ਲਾਗੇ ਵੀ ਜਾਣ ਤੋਂ ਸੰਕੋਚ ਕਰਦੇ ਹਾਂ ਕਿਉਂਕਿ ਸਾਨੂੰ ਆਪਣੀ ਜ਼ਿੰਦਗੀ ਨਾਲ ਬਹੁਤ ਪਿਆਰ ਹੈ , ਬੱਸ ਅੱਜ ਜ਼ਿੰਦਗੀ ਦੀ ਖੇਡ ਸ਼ਮਸ਼ਾਨ ਘਾਟ ਵਿੱਚ ਸਪਸ਼ਟ ਨਜ਼ਰ ਆ ਗਈ।

ਕੰਵਰਦੀਪ ਸਿੰਘ ਭੱਲਾ
ਇੰਚਾਰਜ਼ ਅੰਕੜਾ ਸ਼ਾਖਾ ਮੁੱਖ ਦਫਤਰ
ਸਹਿਕਾਰੀ ਬੈਂਕ, ਹੁਸ਼ਿਆਰਪੁਰ।
99-881-94776
ਮਿਨੀ ਕਹਾਣੀ

LEAVE A REPLY

Please enter your comment!
Please enter your name here