ਵਾਤਾਵਰਣ ਦੀ ਸ਼ੁੱਧਤਾ ਲਈ ਵੱਧ ਤੋਂ ਵੱਧ ਬੂਟੇ ਲਗਾਓ: ਡਾ. ਐਸਪੀ ਸਿੰਘ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਪੀਐਚਸੀ ਮੰਡ ਭੰਡੇਰ ਵਿਖੇ ਐਸਐਮਓ ਡਾ. ਐਸਪੀ ਸਿੰਘ ਦੀ ਅਗਵਾਈ ਹੇਠ ਵਿਸ਼ਵ ਵਾਤਾਵਰਣ ਦਿਵਸ ਤਹਿਤ ਬੂਟੇ ਲਗਾਏ। ਇਸ ਮੌਕੇ ਤੇ ਡਾ. ਐਸਪੀ ਨੇ ਦੱਸਿਆ ਕਿ ਦਰਖਤਾਂ ਤੇ ਜੰਗਲਾਂ ਦੀ ਲਗਾਤਾਰ ਕਟਾਈ ਨਾਲ ਵਾਤਾਵਰਣ ਖਰਾਬ ਹੁੰਦਾ ਜਾ ਰਿਹਾ ਹੈ। ਇਸ ਲਈ ਸਾਡਾ ਸਭ ਦਾ ਇਹ ਫਰਜ਼ ਬਣਦਾ ਹੈ ਕਿ ਅਸੀਂ ਵੱਧ ਤੋਂ ਵੱਧ ਰੁੱਖ ਲਗਾਈਏ ਅਤੇ ਆਪਣੇ ਵਾਤਾਵਰਣ ਨੂੰ ਪ੍ਰਦੂਸ਼ਣ ਰਹਿਤ ਰੱਖਣ ਲਈ ਆਪਣਾ ਯੋਗਦਾਨ ਦਈਏ। ਇਸ ਮੌਕੇ ਤੇ ਰਾਜੀਵ ਸ਼ਰਮਾ ਬੀਈਈ, ਹੈਲਥ ਇੰਸਪੈਕਟਰ ਵਿਜੇ ਕੁਮਾਰ, ਹੈਲਥ ਇੰਸਪੈਕਟਰ ਰਾਜੇਸ਼ ਕੁਮਾਰ ਤੇ ਸਿਹਤ ਕਰਮਚਾਰੀ ਰਾਜੀਵ ਰੋਮੀ ਤੇ ਹੋਰ ਸਟਾਫ ਹਾਜ਼ਰ ਸਨ।

Advertisements

LEAVE A REPLY

Please enter your comment!
Please enter your name here