ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜ਼ਪੁਰ ਵੱਲੋਂ ਆਨਲਾਈਨ ਜੁਵਿਨਾਇਲ ਜਸਟਿਸ ਬੋਰਡ ਦਾ ਟ੍ਰੇਨਿੰਗ ਪ੍ਰੋਗਰਾਮ ਕਰਵਾਇਆ

ਫਿਰੋਜ਼ਪੁਰ (ਦ ਸਟੈਲਰ ਨਿਊਜ਼)। ਕਿਸ਼ੋਰ ਕੁਮਾਰ ਮਾਨਯੋਗ ਜ਼ਿਲਾ ਅਤੇ ਸ਼ੈਸ਼ਨ ਜੱਜ ਸਹਿਤ ਚੇਅਰਮੈਨ, ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜਪੁਰ ਜੀਆਂ ਦੀ ਰਹਿਨੁਮਾਈ ਹੇਠ ਮਿਸ ਏਕਤਾ ਉੱਪਲ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜ਼ਪੁਰ ਜੀਆਂ ਵੱਲੋਂ ਆਨਲਾਈਨ ਜੁਵਿਨਾਇਲ ਜਸਟਿਸ ਬੋਰਡ ਦਾ ਟ੍ਰੇਨਿੰਗ ਪ੍ਰੋਗਰਾਮ ਕਰਵਾਇਆ ਗਿਆ। ਇਸ ਟ੍ਰੇਨਿੰਗ ਪ੍ਰੋਗਰਾਮ ਵਿੱਚ ਰਿਸੋਰਸ ਪਰਸਨ ਸ਼੍ਰੀ ਅਨੀਸ਼ ਗੋਇਲ ਮਾਨਯੋਗ ਪ੍ਰਿੰਸੀਪਲ ਮੈਜਿਸਟ੍ਰੇਟ ਜੁਵਿਨਾਇਲ ਜਸਟਿਸ ਬੋਰਡ, ਫਿਰੋਜ਼ਪੁਰ, ਚੇਅਰ ਚਾਇਲਡ ਵੈਲਫੇਅਰ ਕਮੇਟੀ ਕੇ. ਸੀ. ਅਰੋੜਾ, ਡੀ. ਸੀ. ਪੀ. ਓ. ਬਲਜਿੰਦਰ ਕੌਰ ਅਤੇ ਜੁਵਿਨਾਇਲ ਜ਼ਸਟਿਸ ਬੋਰਡ ਦੇ ਪੁਲਿਸ ਕਰਮਚਾਰੀ (ਆਈ. ਓ.) ਆਦਿ ਇਸ ਪ੍ਰੋਗਰਾਮ ਵਿੱਚ ਹਾਜ਼ਰ ਸਨ ।

Advertisements

ਇਸ ਵਿੱਚ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਏਕਤਾ ਉੱਪਲ ਸਹਿਤ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਜੀ ਨੇ ਪ੍ਰੋਜੈਕਟਰ ਤੇ ਜੁਵਿਨਾਇਲ ਜਸਟਿਸ ਬੋਰਡ ਦੀ ਸਲਾਇਡ ਰਾਹੀਂ ਇਸ ਐਕਟ ਬਾਰੇ ਦੱਸਿਆ ਕਿ 16 ਤੋਂ 18 ਸਾਲ ਦੇ ਬੱਚਿਆਂ ਨੂੰ ਅਪਰਾਧ ਕਰਨ ਦੇ ਬਾਅਦ ਪੁਲਿਸ ਵੱਲੋਂ ਸਿਵਲ ਡਰੈਸ ਵਿੱਚ ਹੀ ਉਨ੍ਹਾਂ ਨੂੰ ਹਿਰਾਸਤ ਵਿੱਚ ਲਿਆ ਜਾਵੇਗਾ । 24 ਘੰਟੇ ਦੌਰਾਨ ਉਸ ਅਪਰਾਧੀ ਬੱਚੇ ਨੂੰ ਮੈਜਿਸਟ੍ਰੇਟ ਪਾਸ ਪੇਸ਼ ਕੀਤਾ ਜਾਵੇਗਾ। ਇਸ ਤੋਂ ਬਾਅਦ ਪ੍ਰਿੰਸੀਪਲ ਮੈਜਿਸਟ੍ਰੇਟ ਸ਼੍ਰੀ ਅਨੀਸ਼ ਗੋਇਲ ਮਾਨਯੋਗ ਪ੍ਰਿੰਸੀਪਲ ਮੈਜਿਸਟ੍ਰੇਟ ਜੁਵਿਨਾਇਲ ਜ਼ਸਟਿਸ ਬੋਰਡ ਫਿਰੋਜ਼ਪੁਰ ਜੀਆਂ ਨੇ ਇਸ ਵਿਸ਼ੇ ਨੂੰ ਵਿਸਥਾਰ ਸਹਿਤ ਵਿਆਖਿਕ ਕੀਤਾ। ਇਸ ਤੋਂ ਬਾਅਦ ਉਨ੍ਹਾਂ ਦੱਸਿਆ ਕਿ ਅਪਰਾਧ ਕਰਨ ਵਾਲੇ ਬੱਚੇ ਪਿੱਛੇ ਉਸਦਾ ਆਪਣਾ ਕੋਈ ਖਾਸ ਮਕਸਦ ਨਹੀਂ ਹੁੰਦਾ ਇਸ ਕਾਰਵਾਈ ਪਿੱਛੇ ਜਰੂਰ ਕਿਸੇ ਹੋਰ ਵਿਅਕਤੀ ਦਾ ਦਿਮਾਗ ਚੱਲ ਰਿਹਾ ਹੁੰਦਾ ਹੈ।

ਜਿਸ ਦੀ ਦੇਖ ਰੇਖ ਹੇਠ ਕੋਈ ਵੀ ਬੱਚਾ ਗਲਤ ਕੰਮ ਕਰਨ ਲਈ ਤਿਆਰ ਕੀਤਾ ਜਾਂਦਾ ਹੈ । ਸੋ ਕਿਸੇ ਵੀ ਬੱਚੇ ਨੂੰ ਕਿਸੇ ਅਪਰਾਧ ਦੇ ਮਾਮਲੇ ਵਿੱਚ ਨਰਮੀ ਨਾਲ ਪੇਸ਼ ਆਉਣਾ ਚਾਹੀਦਾ ਹੈ । ਉਸ ਨੂੰ ਹਵਾਲਾਤ ਵਿੱਚ ਨਹੀਂ ਰੱਖਿਆ ਜਾ ਸਕਦਾ ਸਗੋਂ ਇਸ ਲਈ ਸਪੈਸ਼ਲ ਹੋਮ ਹੀ ਉਚਿਤ ਜਗ੍ਹਾ ਹੈ ਜਿਸ ਵਿੱਚ ਉਸ ਨੂੰ ਰੱਖਿਆ ਜਾ ਸਕਦਾ ਹੈ । ਇਸ ਮਹੱਤਵਪੂਰਨ ਭਾਸ਼ਣ ਤੋਂ ਬਾਅਦ ਸਾਰੇ ਇਨਵੈਸਟੀਗੇਟਰ ਪੁਲਿਸ ਅਫਸਰ ਸਾਹਿਬਾਨਾਂ ਨੇ ਜੱਜ ਸਾਹਿਬ ਨਾਲ ਸੁਆਲ ਜੁਆਬ ਕੀਤੇ । ਅੰਤ ਵਿੱਚ ਅਨੀਸ਼ ਗੋਇਲ ਮਾਨਯੋਗ ਪ੍ਰਿੰਸੀਪਲ ਮੈਜਿਸਟ੍ਰੇਟ ਜੁਵਿਨਾਇਲ ਜ਼ਸਟਿਸ ਬੋਰਡ, ਫਿਰੋਜ਼ਪੁਰ ਨੇ ਇਸ ਵੈਬੀਨਾਰ ਵਿੱਚ ਹਾਜ਼ਰ ਹੋਏ ਮਾਨਯੋਗ ਮੁੱਖ ਮਹਿਮਾਨਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ।

LEAVE A REPLY

Please enter your comment!
Please enter your name here