ਘਰ-ਘਰ ਰੋਜ਼ਗਾਰ ਮਿਸ਼ਨ ਤਹਿਤ ਵਿਕਟਰ ਮਨਦੀਪ ਨੂੰ ਮਿਲਿਆ ਸਵੈ-ਰੁਜ਼ਗਾਰ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਜ਼ਿਲ੍ਹਾ ਬਿਊਰੋ ਆੱਫ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ, ਫਿਰੋਜਪੁਰ ਵੱਲੋਂ ਵਿਕਟਰ ਮਨਦੀਪ ਪਿਤਾ ਫਿਰੋਜ਼ ਮਸੀਹ ਜਿਲ੍ਹਾ ਫਿਰੋਜਪੁਰ ਜਿਸ ਦੀ ਵਿਦਿਅਕ ਯੋਗਤਾ ਬਾਰ੍ਹਵੀਂ, ਦੀ ਕਾਂਊਸਲਿੰਗ ਕਰਦਿਆਂ ਉਹਨਾਂ ਨੂੰ ਪੰਜਾਬ ਸਰਕਾਰ ਦੇ ਘਰ-ਘਰ ਰੋਜ਼ਗਾਰ ਮਿਸ਼ਨ ਤਹਿਤ ਬਿਊਰੋ ਵਿਖੇ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ/ ਸਹੂਲਤਾਂ ਬਾਰੇ ਜਾਣਕਾਰੀ ਦਿੰਦਿਆਂ ਸਵੈ-ਰੋਜ਼ਗਾਰ ਦੀਆਂ ਵੱਖ-ਵੱਖ ਸਕੀਮਾਂ ਬਾਰੇ ਜਾਗਰੂਕ ਕੀਤਾ ਗਿਆ, ਜਿਸ ਦੇ ਫਲਸਰੂਪ ਉਸਨੇ ਸਵੈ-ਰੋਜ਼ਗਾਰ ਅਧੀਨ ਸੀ.ਐਸ.ਸੀ.ਵੀ.ਐਲ.ਈ.ਆਈ.ਡੀ ਲੈ ਕੇ ਆਪਣੇ ਪਿੰਡ ਵਿੱਚ ਹੀ ਆਪਣਾ ਕਾਰੋਬਾਰ ਸ਼ੁਰੂ ਕੀਤਾ। ਸੋ, ਇਸ ਸਬੰਧੀ ਆਪਣੀ ਕਾਮਯਾਬੀ ਲਈ ਉਸ ਨੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਹੈ।ਇਹ ਜਾਣਕਾਰੀ ਜ਼ਿਲ੍ਹਾ ਰੋਜ਼ਗਾਰ ਅਫ਼ਸਰ ਸ੍ਰੀ ਅਸ਼ੋਕ ਜਿੰਦਲ ਨੇ ਦਿੱਤੀ।

Advertisements

ਵਿਕਟਰ ਮਨਦੀਪ ਨੇ ਦੱਸਿਆ ਕਿ ਉਸ ਨੇ ਆਪਣਾ ਅਤੇ ਆਪਣੇ ਪਰਿਵਾਰ ਦਾ ਆਰਥਿਕ ਮਿਆਰ ਉੱਚਾ ਚੁਕੱਣ ਲਈ ਕਈ ਯਤਨ ਕੀਤੇ, ਪਰ ਨਿਰਾਸ਼ਾ ਹੀ ਦੇਖਣੀ ਪਈ। ਜਦੋਂ ਮੈਂ  ਪੰਜਾਬ ਸਰਕਾਰ ਦੁਆਰਾ ਚਲਾਈ ਜਾ ਰਹੀ ਘਰ-ਘਰ ਰੋਜ਼ਗਾਰ ਸਕੀਮ ਬਾਰੇ ਸੁਣਿਆ ਤਾਂ ਮੈਂ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਫਿਰੋਜ਼ਪੁਰ ਨਾਲ ਸੰਪਰਕ ਕੀਤਾ। ਉਥੋਂ ਦੇ ਅਧਿਕਾਰੀ ਨੇ ਮੈਨੂੰ ਪੰਜਾਬ ਸਰਕਾਰ ਦੁਆਰਾ ਚਲਾਈਆਂ ਜਾ ਰਹੀਆਂ ਸਵੈ-ਰੋਜ਼ਗਾਰ ਦੀਆਂ ਵੱਖ-ਵੱਖ ਸਕੀਮਾਂ ਬਾਰੇ ਜਾਣਕਾਰੀ ਦਿੰਦਿਆਂ ਸੀ.ਐਸ.ਸੀ.ਵੀ.ਐਲ.ਈ.ਦਾ ਸੈਂਟਰ ਓਪਨ ਕਰਨ ਲਈ ਆਡੀ.ਡੀਜਨਰੇਟ ਕਰਵਾਈ। ਜਿਸ ਦੇ ਤਹਿਤ ਮੈਂ ਆਪਣੇ ਪਿੰਡ ਵਿਖੇ ਸੀ.ਐਸ.ਸੀ.ਦਾ ਸੈਂਟਰ ਚੱਲਾ ਰਿਹਾ ਹਾਂ। ਇਸ ਕਿੱਤੇ ਨਾਲ ਮੇਰੇ ਘਰ ਦਾ ਗੁਜਾਰਾ ਬਹੁਤ ਹੀ ਵਧੀਆ ਚੱਲਣਾ ਸ਼ੁਰੂ ਹੋ ਗਿਆ ਹੈ। ਘਰ-ਘਰ ਰੋਜ਼ਗਾਰ ਸਕੀਮ ਨੇ ਮੇਰੀ ਜਿੰਦਗੀ ਨੂੰ ਬਦਲ ਦੇ ਰੱਖ ਦਿੱਤਾ ਹੈ। ਉਸ ਨੇ ਕਿਹਾ ਕਿ  ਪੰਜਾਬ ਸਰਕਾਰ ਦੁਆਰਾ ਚਲਾਇਆ ਜਾ ਰਿਹਾ ਘਰ-ਘਰ ਰੁਜ਼ਗਾਰ ਮਿਸ਼ਨ ਬੇਰੁਜ਼ਗਾਰਾਂ ਲਈ ਲਾਹੇਵੰਦ ਸਾਬਤ ਹੋ ਰਿਹਾ ਹੈ ਅਤੇ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਮਿਲ ਰਿਹਾ ਹੈ।

LEAVE A REPLY

Please enter your comment!
Please enter your name here