ਹਰਸੀ ਪਿੰਡ ਦੇ ਚਰਨਜੀਤ ਸਿੰਘ ਅਤੇ ਅਮਨ ਸੈਣੀ ਆਪਣੇ ਸਾਥੀਆਂ ਸਮੇਤ ਭਾਜਪਾ ਵਿੱਚ ਹੋਏ ਸ਼ਾਮਿਲ

ਤਲਵਾੜਾ(ਦ ਸਟੈਲਰ ਨਿਊਜ਼) ਰਿਪੋਰਟ- ਪ੍ਰਵੀਨ ਸੋਹਲ। ਟਾਂਡਾ ਵਿਖੇ ਐਸ ਸੀ ਮੋਰਚਾ ਦੇ ਜਿਲ੍ਹਾ ਪ੍ਰਧਾਨ ਸੁਰਿੰਦਰ ਜਾਜਾ ਦੀ ਪ੍ਰਧਾਨਗੀ ਹੇਠ ਉਨ੍ਹਾਂ ਦੇ ਗ੍ਰਹਿ ਵਿਖੇ ਭਾਜਪਾ ਆਗੂਆਂ ਦੀ ਬੈਠਕ ਹੋਈ ਜਿਸ ਵਿੱਚ ਜਿਲ੍ਹਾ ਪ੍ਰਧਾਨ ਸੰਜੀਵ ਮਨਹਾਸ ,ਮੰਡਲ ਪ੍ਰਧਾਨ ਅਮਿਤ ਤਾਲਵਾੜ,ਜਿਲ੍ਹਾ ਸਕੱਤਰ ਹਰਜੀਤ ਸਿੰਘ ਬੌਬੀ ਵਿਸ਼ੇਸ਼ ਰੂਪ ਵਿੱਚ ਸ਼ਾਮਲ ਹੋਏ। ਇਸ ਮੌਕੇ ਭਾਜਪਾ ਨੂੰ ਉਸ ਵਕਤ ਬੱਲ ਮਿਲਿਆ ਜਦੋ ਨੌਜਵਾਨ ਆਗੂ ਸਰਦਾਰ ਚਰਨਜੀਤ ਸਿੰਘ, ਅਮਨ ਸੈਣੀ ਹਰਸੀ ਪਿੰਡ ਅਤੇ ਅਸ਼ੋਕ ਫ਼ੌਜੀ ਆਪਣੇ ਸਾਥੀਆਂ ਸਮੇਤ ਭਾਜਪਾ ਵਿਚ ਸ਼ਾਮਿਲ ਹੋ ਗਏ। ਇਸ ਮੌਕੇ ਜਿਲਾ ਪ੍ਰਧਾਨ ਸੰਜੀਵ ਮਨਹਾਸ ਅਤੇ ਭਾਜਪਾ ਆਗੂਆਂ ਨੇ ਸਰੋਪਾ ਪਾ ਕਿ ਉਨ੍ਹਾਂ ਨੂੰ ਪਾਰਟੀ ਵਿੱਚ ਸ਼ਾਮਲ ਕੀਤਾ। ਇਸ ਮੌਕੇ ਸੰਜੀਵ ਮਨਹਾਸ ਨੇ ਕਿਹਾ ਕਿ ਮੋਦੀ ਸਰਕਾਰ ਦੀਆਂ ਲੋਕ ਹਿਤ ਨੀਤੀਆਂ ਨੂੰ ਦੇਖਦੇ ਹੋਏ ਬਹੁਤ ਸਾਰੇ ਲੋਕ ਪਾਰਟੀ ਨਾਲ਼ ਜੁੜ ਰਹੇ ਹਨ।ਉਨ੍ਹਾਂ ਕਿਹਾ ਕਿ ਇਹਨਾਂ ਸਭ ਦਾ ਪਾਰਟੀ ਦੇ ਅੰਦਰ ਪੁਰਾ ਮਾਨ ਸਮਾਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕੇ ਪਿੰਡਾ ਦੇ ਵਿਕਾਸ ਲਈ ਮੋਦੀ ਸਰਕਾਰ ਆਪਣੀਆਂ ਪੰਚਾਇਤਾਂ ਨੂੰ ਆਤਮਨਿਰਭਰ ਬਣਾਉਣ ਲਈ ਆਨਲਾਈਨ ਗਰਾਂਟਾਂ ਸਿਧੇ ਪੰਚਾਇਤ ਦੇ ਅਕਾਊਂਟ ਵਿਚ ਪਾ ਰਹੀ ਹੈ।

Advertisements

ਮਨਹਾਸ ਨੇ ਦੱਸਿਆ ਕੇ ਉਡਮੁੜ ਟਾਂਡਾ ਹਲਕੇ ਦੇ ਬਲਾਕ ਟਾਂਡਾ ਅਤੇ ਬਲਾਕ ਭੂੰਗਾ ਦੀਆਂ ਪੰਚਾਇਤਾਂ ਦੇ ਵਿਕਾਸ ਲਈ ਲਈ ਮੋਦੀ ਸਰਕਾਰ ਨੇ ਪਿਛਲੇ ਇੱਕ ਸਾਲ ਦੌਰਾਨ 25 ਕਰੋੜ 54 ਲੱਖ 74 ਹਜਾਰ 625 ਰੁਪਏ ਆਨਲਾਈਨ ਵਿੱਤ ਕਮਿਸ਼ਨ ਗ੍ਰਾੰਟ ਦੇ ਮਾਧਿਅਮ ਨਾਲ ਪੰਚਾਇਤਾਂ ਦੇ ਅਕਾਊਂਟ ਵਿੱਚ ਪਾਏ ਹਨ। ਇਸ ਮੌਕੇ ਸੁਰਿੰਦਰ ਜਾਜਾ ਨੇ ਕਿਹਾ ਕੇ ਮੋਦੀ ਸਰਕਾਰ ਵਿਕਾਸ ਦੇ ਕੰਮਾਂ ਦੇ ਨਾਲ਼ ਨਾਲ ਹਰ ਵਰਗ ਲਈ ਚਿੰਤਿਤ ਹੈ। ਉਨ੍ਹਾਂ ਨੇ ਕਿਹਾ ਕਿ ਜਨਤਾ ਖੁਦ ਹੀ ਸੂਝਵਾਨ ਹੈ। ਝੂਠ ਬੋਲ ਕੇ ਜਨਤਾ ਨੂੰ ਗੁਮਰਾਹ ਲੰਬੇ ਸਮੇਂ ਲਈ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕੇ ਪੰਜਾਬ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਤੋਂ ਦੁਖੀ ਹੋ ਕਿ ਆਉਣ ਵਾਲੇ ਸਮੇਂ ਵਿੱਚ ਵਹੁਤ ਸਾਰੇ ਲੋਕ ਭਾਜਪਾ ਵਿੱਚ ਵਿਮਲਸ਼ਾਮਿਲ ਹੋਣਗੇ।ਇਸ ਮੌਕੇ ਚਰਨਜੀਤ ਨੇ ਕਿਹਾ ਕਿ ਉਹ ਪਾਰਟੀ ਦੀ ਮਜ਼ਬੂਤੀ ਲਈ ਧਨ ਮਨ ਧਨ ਨਾਲ਼ ਕੰਮ ਕਰਨਗੇ। ਇਸ ਮੌਕੇ ਅਸ਼ੋਕ ਫ਼ੌਜੀ,ਬਿਮਲ ਜੋਤ,ਗੌਤਮ ਕਪੂਰ,ਅਮਨ ਸੰਧੂ,ਸਾਹਿਲ,ਰਾਜਾ ਭਟੋਆ,ਗੁਰਪ੍ਰੀਤ ਬਿੱਲਾ,ਰਾਹੁਲ, ਸੁਰਿੰਦਰ ਜਾਜਾ,ਸੁਨੀਲ ਜਾਜਾ,ਹਰਜੀਤ ਸਿੰਘ ਬੋਬੀ,ਕਮਲ ਆਦਿ ਹਾਜਰ ਸਨ।

LEAVE A REPLY

Please enter your comment!
Please enter your name here