ਅਧਿਆਪਕ ਯੂਨੀਅਨ ਨੇ ਖੂਨ ਨਾਲ ਆਪਣੀਆ ਮੰਗਾਂ ਲਿਖ ਸਰਕਾਰ ਨੂੰ ਜਲਦ ਧਿਆਨ ਦੇਣ ਲਈ ਕਿਹਾ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਐਨ.ਐਸ.ਕਿਊ.ਐਫ.ਵੋਕੇਸ਼ਨਲ ਅਧਿਆਪਕ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਰਾਇ ਸਾਹਿਬ ਸਿੰਘ ਸਿੱਧੂ ,ਸੂਬਾ ਮੀਤ ਪ੍ਰਧਾਨ ਨਵਨੀਤ ਕੁਮਾਰ ਅਤੇ ਸਾਥੀਆ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਐਨ.ਐਸ.ਕਿਊ.ਐਫ. ਵੋਕੇਸ਼ਨਲ ਅਧਿਆਪਕ ਪਿਛਲੇ 8 ਦਿਨਾ ਤੋ ਗੂੰਗੀ ਬੋਲੀ ਸਰਕਾਰ ਦੇ ਕੈਪਟਨ ਅਮਰਿੰਦਰ ਸਿੰਘ ਦੇ ਸ਼ਹਿਰ ਵਿਖੇ ਆਪਣੀਆ ਮੰਗਾਂ ਨੂੰ ਲੈਕੇ ਗੁਰੂਦਵਾਰਾ ਦੁੱਖ ਨਿਵਾਰਨ ਸਾਹਿਬ ਦੇ ਸਾਹਮਣੇ ਪੱਕੇ ਧਰਨੇ ਤੇ ਬੈਠੇ ਹਨ।

Advertisements

ਉਹਨਾਂ ਨੇ ਪਿਛਲੇ ਦਿਨਾਂ ਵਿਚ ਬੂਟ ਪਾਲਿਸ਼ਾਂ ਕਰ, ਸਰਕਾਰ ਦੇ ਦਿੱਤੇ ਜਾਂਦੇ ਲਾਲੀਪੋਪ ਵੰਡ ਕੇ, ਸ਼ਹਿਰ ਵਿਚ ਰੋਸ ਰੈਲੀਆਂ ਕਰ, ਚੌਕਾਂ ਵਿਚ ਖੜ ਭੀਖ ਮੰਗ ਕੇ ਸਰਕਾਰ ਦੇ ਖਜ਼ਾਨੇ ਵਿਚ ਪੈਸੇ ਜਮਾ ਕਰਵਾ ਕੇ, ਢੋਲ ਪ੍ਰਦਰਸ਼ਨ ਕਰੇ ਅਤੇ ਅੱਜ ਆਪਣੇ ਖੂਨ ਨਾਲ ਆਪਣੀਆ ਮੰਗਾਂ ਅਤੇ ਚਿੱਠੀ ਲਿਖ ਸਰਕਾਰ ਨੂੰ ਆਪਣੀਆ ਮੰਗਾਂ ਵੱਲ ਧਿਆਨ ਦਵਾਉਣ ਦੀਆਂ ਕੋਸ਼ਿਸ਼ਾਂ ਕੀਤੀਆ, ਸਰਕਾਰ ਦੇ ਘਰ ਘਰ ਨੋਕਰੀ ਵਾਲੇ ਵਾਧੇ ਨੂੰ ਪੂਰਾ ਕਰਵਾਉਣ ਲਈ ਪਿਛਲੇ ਸੱਤ ਸਾਲਾਂ ਤੋਂ ਸਰਕਾਰੀ ਸਕੂਲਾਂ ਵਿੱਚ ਕਿੱਤਾ ਮੁਖੀ ਕੋਰਸ ਕਰਵਾ ਕੇ ਬੱਚਿਆ ਨੂੰ ਨੋਕਰੀ ਲਗਵਾ ਰਹੇ ਹਨ।

ਇਹਨਾ ਦੇ ਪੜ੍ਹਾਏ ਬੱਚੇ ਅਧਿਆਪਕਾ ਨਾਲੋ ਦੁੱਗਣੀਆਂ ਤਨਖਾਹਾਂ ਤੇ ਨੋਕਰੀ ਹਾਸਿਲ ਕਰਦੇ ਹਨ, ਪਰ ਪੰਜਾਬ ਸਰਕਾਰ ਨੇ ਇਹਨਾ ਹੁਨਰਮੰਦ ਅਧਿਆਪਕਾਂ ਦੀ ਬਿਲਕੁਲ ਵੀ ਸਾਰ ਨਹੀਂ ਲੈ ਰਹੀ, ਵੱਡੇ ਵੱਡੇ ਕਾਰਪੋਰੇਟ ਘਰਾਣਿਆਂ ਦੇ ਲੇਬਲ ਅਧੀਨ ਭਰਤੀ ਕਰ ਓਹਨਾ ਦੀਆ ਬਣਦੀਆਂ ਤਨਖਾਹਾਂ ਤੇ ਡਾਕਾ ਮਰਵਾਇਆ ਜਾ ਰਿਹਾ ਹੈ, ਕੋਈ ਵੀ ਮੈਡੀਕਲ ਛੁੱਟੀ ਨਹੀਂ ਦਿੱਤੀ ਜਾਂਦੀ, ਮਹਿਲਾ ਅਧਿਆਪਕਾ ਨੂੰ ਜਣੇਪਾ ਛੁੱਟੀ ਤੋ ਵਾਂਝਾ ਰੱਖਿਆ ਜਾ ਰਿਹਾ ਹੈ। ਯੂਨੀਅਨ ਆਗੂਆਂ ਨੇ ਹੁਕਮਰਾਨ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਜਲਦ ਹੀ ਸਾਡੀਆਂ ਮੰਗਾਂ ਦੀ ਪੂਰਤੀ ਨਹੀਂ ਕੀਤੀ ਗਈ ਤਾਂ ਉਹ ਆਪਣਾ ਸੰਘਰਸ਼ ਹੋਰ ਤਿੱਖਾ ਕਰਨਗੇ।

LEAVE A REPLY

Please enter your comment!
Please enter your name here